ਨਾ ਜਾਣੀ ਵੈਰੀੳ ਯਾਦ ਭੁਲਾਈ

ਪਰਮਜੀਤ ਸਿੰਘ ਸੇਖੋਂ

ਕਾਲੀ ਬੋਲੀ ਰਾਤ ਆਈ ਸੀ, ਚੁਰਾਸੀ ਵਿੱਚ 6 ਜੂੰਨ ਦੀ,
ਜ਼ਾਲਮ ਸਰਕਾਰ ਨੇ ਜਦ ਖੇਡੀ ਸੀ ਹੋਲੀ ਖੂੰਨ ਦੀ।
ਹੋਈ ਸੀ ਲੱਥ ਪੱਥ ਨਗਰੀ, ਗੁਰੂ ਰਾਮ ਦਾਸ ਪਿਆਰੇ ਦੀ,
ਨਾ ਜਾਣੀ ਲੋਕੋ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਜੁੜੀਆਂ ਸੀ ਸੰਗਤਾਂ ਗੁਰਾਂ ਦਾ, ਮਨਾਉਣ ਲਈ ਦਿਨ ਸ਼ਹੀਦੀ,
ਕੀਤੀ ਗਲ੍ਹ ਬੇ ਦਰਦ ਜ਼ਾਲਮਾਂ, ਬੜੀ ਹੈ ਨਾਲ ਬੇ ਉਮੀਦੀ।
ਸ਼ੈਤਾਨ ਵੀ ਕਰਦੇ ਹੋਣਗੇ, ਨਿਖੇਧੀ ਇਸ ਉਲਟੇ ਕਾਰੇ ਦੀ,
ਨਾ ਜਾਣੀ ਵੈਰੀੳ ਯਾਦ ਭੁਲਾਈ ਸਾਕੇ ਨੀਲੇ ਤਾਰੇ ਦੀ।
ਕੀ ਦੋਸ਼ ਸੀ ਮਾਸੂਮਾਂ ਦਾ, ਦੁੱਧ ਚੁੰਘਦੇ ਜੋ ਫੁੰਡੇ ਗਏ,
ਖਿੜਨ ਤੋਂ ਪਹਿਲਾਂ ਹੀ, ਜੋ ਸੋਹਣੇ ਫੁਲ ਮਰੁੰਡੇ ਗਏ।
ਰੂਹ ਤਾਂ ਇਕ ਦਿਨ ਕੰਬੇਗੀ, ਹਿੰਦੂ ਪਾਪੀ ਹਤਿਆਰੇ ਦੀ,
ਨਾ ਜਾਣੀ ਪਾਪੀੳ ਯਾਦ ਭੁਲਾਈ ਸਾਕੇ ਨੀਲੇ ਤਾਰੇ ਦੀ।
ਦੱਸੋ ਕੀ ਗੁਨਾਹ, ਜੋ ਮੰਗੇ ਸਨ ਹੱਕ ਪੰਜਾਬ ਦੇ,
ਹੱਕ ਮੰਗਣਾ ਗੈਰ ਕਾਨੂੰਨੀ, ਕਿਹੜੀ ਲਿਖਿਆ ਵਿੱਚ ਕਿਤਾਬ ਦੇ।
ਬਣਦੇ ਹੱਕ ਦੇ ਦਿਉ ਸਾਨੂੰ, ਕੀਤੀ ਸੀ ਗਲ੍ਹ ਕਾਨੂੰਨੀ ਦਾਇਰੇ ਦੀ,
ਨਾ ਜਾਣੀ ਵੈਰੀੳ ਯਾਦ ਭੁਲਾਈ ਸਾਕੇ ਨੀਲੇ ਤਾਰੇ ਦੀ।
ਢਹਿ ਢੇਰੀ ਕੀਤਾ ਜ਼ਾਲਮੋਂ, ਤਖਤਾਂ ਦੇ ਤਖਤ ਅਕਾਲ ਨੂੰ,
ਮੂਹਰੇ ਹੋ ਡਕਿਆ ਜੀਹਨੇ, ਸਦਾ ਤੁਹਾਡੇ ਬੁਰੇ ਵਖਤ ਨੂੰ।
ਰੱਖੀ ਨਾ ਯਾਦ ਕੁਰਬਾਨੀ, ਗੁਰੂ ਤੇਗ ਪਿਆਰੇ ਦੀ,
ਨਾ ਜਾਣੀ ਬੇ ਗੈਰਤੋ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਕੰਧਾਂ ਤੋਂ ਦਾਗ ਮਿਟਾ ਦਿੱਤੇ, ਦਿਲਾਂ ਤੋਂ ਕਿੰਝ ਮਿਟਾਉਗੇ,
ਮਾਫੀ ਮੰਗਣ ਇਸੇ ਦਰ ਤੋਂ, ਹਿੰਦ ਪਾਪੀੳ ਇਕ ਦਿਨ ਖੁੱਦ ਹੀ ਆਉਗੇ।
ਸੁੱਖ ਦੀ ਨੀਂਦ ਨਹੀਂ ਸੌਂ ਸਕਦੇ, ਕਰਕੇ ਬੇ ਅਦਬੀ ਗੁਰੂ ਦੁਆਰੇ ਦੀ,
ਨਾ ਜਾਣੀ ਨਾਸਤਕੋ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਮਾਰ ਸਿੱਖ ਲੱਖੀ ਹਜ਼ਾਰਾਂ, ਤੂੰ ਫਿਰ ਵੀ ਅਮਨ ਪਸੰਦ ਰਿਹਾ,
ਅਸੀਂ ਉਏ ਵੀ ਆਖੀ ਤਾਂ ਸਾਨੂੰ ਦਹਿਸ਼ਤ ਪਸੰਦ ਕਿਹਾ।
ਕੀ ਉਸ ਜੱਜ ਤਾਂਈ ਫਰਿਆਦ “ਸੇਖੋਂ ਦਾਖਿਆਂ”ਵਾਲਿਆ,
ਜੋ ਭਰੇ ਗਵਾਹੀ ਹਤਿਆਰੇ ਦੀ,
ਨਾ ਜਾਣੀ ਰੱਬਾ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਨਾ ਜਾਣੀ ਰੱਬਾ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।

Geef een reactie

Het e-mailadres wordt niet gepubliceerd. Vereiste velden zijn gemarkeerd met *