

ਲ਼ੁਵਨ ਬੈਲਜੀਅਮ 10 ਜੂਨ (ਅਮਰਜੀਤ ਸਿੰਘ ਭੋਗਲ)ਜਿਥੇ ਪੂਰੀ ਦੁਨੀਆ ਵਿਚ ਕੋਵਿੰਡ-19 ਦੀ ਮਹਾਮਾਰੀ ਦੁਰਾਨ ਸਭ ਕੁਝ ਬੰਦ ਹੋ ਗਿਆ ਸੀ ਉਥੇ ਨਾਲ ਹੀ ਹਵਾਈ ਸੇਵਾ ਅਤੇ ਏਅਰਪੌਰਟਾ ਨੂੰ ਵੀ ਤਾਲੇ ਲੱਗ ਗਏ ਸਨ ਭਾਵੇ ਮਹਾਮਾਰੀ ਦੀ ਅਜੇ ਤੱਕ ਕੋਈ ਵੀ ਦੁਵਾਈ ਸਾਹਮਣੇ ਨਹੀ ਆਈ ਪਰ ਸਰਕਾਰਾ ਵਲੋ ਕਾਫੀ ਹੱਦ ਤੱਕ ਸਾਰੇ ਕਾਰੋਵਾਰਾ ਵਿਚ ਢਿਲ਼ ਦਿਤੀਆ ਜਾ ਰਹੀਆ ਹਨ ਅਤੇ ਵਿਦੇਸ਼ਾ ਵਿਚ ਫਸੇ ਲੋਕਾ ਨੂੰ ਘਰਾ ਨੂੰ ਲਿਆਦਾ ਜਾ ਰਿਹਾ ਹੈ ਬੰਦੇ ਭਾਰਤ ਮਿਸ਼ਨ ਦੇ ਤਹਿਤ ਅੱਜ ਬੈਲਜੀਅਮ ਤੋ ਏਅਰ ਇੰਡੀਆ ਦੀ ਉਡਾਨ 5:15 ਵਜੇ 233 ਮੁਸਾਫਿਰਾ ਨੂੰ ਲੇ ਕੇ ਦਿੱਲੀ ਭਾਰਤ ਰਵਾਨਾ ਹੋਈ ਹਰ ਮੁਸਾਫਿਰ ਨੂੰ ਚੇਂਕ ਕਰਕੇ ਅਤੇ ਭਾਰਤੀ ਅੰਬੇਸੀ ਦੇ ਨੁਮਾਇਦਿਆ ਦੀ ਦੇਖ ਰੇਖ ਹੇਠ ਬੈਲਜੀਅਮ ਦੇ ਕੌਰੋਨਾ ਪ੍ਰਤੀ ਬਣੇ ਕਨੂੰਨ ਤਹਿਤ ਸਭ ਨੂੰ ਡੇਢ ਮੀਟਰ ਦੇ ਫਾਸਲੇ ਨਾਲ ਲਾਇਨਾ ਵਿਚ ਖੜੇ ਕਰਕੇ ਸਮਾਨ ਜਮਾ ਕਰਵਾਇਆ ਗਿਆ ਭਾਰਤੀ ਰਾਜਦੂਤ ਦੇ ਮਿ: ਗਡਵਾਲ ਸੈਕਟਰੀ ਚੀਫ ਮੁਤਾਬਕ ਇਸ ਉਡਾਨ ਵਿਚ ਸਾਰੇ ਯਾਤਰੀ ਨਹੀ ਜਾ ਸਕੇ ਅਤੇ ਕੁਝ ਹਜੇ ਬਾਕੀ ਹਨ ਜੋ ਜਲਦੀ ਅਗਲੀ ਉਡਾਨ ਵਿਚ ਜਾ ਸਕਣਗੇ ਅਤੇ ਅਸੀ ਕੌਸ਼ਿਸ਼ ਕਰ ਰਹੇ ਹਾ ਕਿ ਪੜੌਸੀ ਦੇਸਾ ਵਿਚ ਆ ਰਹੀਆ ਏਅਰ ਇੰਡੀਆ ਦੀਆ ਉਡਾਨਾ ਰਾਹੀ ਵੀ ਸਭ ਨੂੰ ਘਰੋ-ਘਰੀ ਪਹੁਚਾਇਆ ਜਾ ਸਕੇ ਯਾਤਰੀਆ ਦੇ ਘਰਾ ਨੂੰ ਜਾਣ ਲਈ ਚੇਹਰਿਆ ਉਤੇ ਖੁਸ਼ੀ ਦੀ ਝਲਕ ਦਿਖਾਈ ਦੇ ਰਹੀ ਸੀ
ਤਸਵੀਰ ਚੇਕਿੰਗ ਸਮੇ ਯਾਤਰੂ ਅਤੇ ਅੰਬੇਸੀ ਦੀ ਟੀਮ ਤਸਵੀਰ ਭੋਗਲ ਬੈਲਜੀਅਮ