ਭਾਈ ਵਿਧੀ ਸਿੰਘ ਬੱਬਰ ਦੀ ਸੁਪਤਨੀ ਦੇ ਅਕਾਲ ਚਲਾਣੇ ‘ਤੇ ਬੱਬਰ ਖਾਲਸਾ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ 37 ਗੁਰਧਾਮਾਂ ‘ਤੇ ਭਾਰਤ ਸਰਕਾਰ ਵੱਲੋਂ ਕੀਤੇ ਹਮਲੇ ਸਮੇਂ ਅਣਮਨੁੱਖੀ ਕਤਲੇਆਂਮ ਬਾਅਦ ਬੱਬਰ ਖਾਲਸਾ ਜਥੇਬੰਦੀ ਰਾਂਹੀ ਅਪਣਾ ਵਡਮੁੱਲਾ ਯੋਗਦਾਨ ਪਾ ਰਹੇ ਭਾਈ ਵਿਧੀ ਸਿੰਘ ਬੱਬਰ ਦੇ ਸੁਪਤਨੀ ਬੀਬੀ ਈਵਾ ਫੇਹਰਨਬੱਖ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਜੋ ਪਿਛਲੇ ਸਾਲ ‘ਤੋਂ ਗੁਰਦੇ ਦੇ ਕੈਂਸਰ ਦੀ ਬਿਮਾਰੀ ‘ਤੋਂ ਪੀੜਤ ਸਨ। ਬੀਬੀ ਈਵਾ ਨੇ ਅਪਣੀ ਜਿੰਦਗੀ ਦਾ ਸਫਰ ਇੱਕ ਸਕੂਲ ਅਧਿਆਪਕਾ ‘ਤੋਂ ਸੁਰੂ ਕੀਤਾ ਪਰ ਬਾਅਦ ਵਿੱਚ ਉਹ ਇੱਕ ਬੈਂਕ ਵਿੱਚ ਨੌਕਰੀ ਕਰਦੇ ਰਹੇ ਤੇ ਪਿਛਲੇ ਸਾਮ ਫਰਬਰੀ ਵਿੱਚ ਹੀ ਸੇਵਾ ਮੁਕਤ ਹੋਏ ਸਨ। ਭਾਵੇਂ ਕਿ ਬੀਬੀ ਈਵਾ ਪੜ੍ਹੇ-ਲਿਖੇ ਈਸਾਈ ਰਾਜਨੀਤਿਕ ਪਰਿਵਾਰ ਨਾਲ ਸਬੰਧਿਤ ਸਨ ਪਰ ਅਪਣੇ ਪਤੀ ਭਾਈ ਵਿਧੀ ਸਿੰਘ ਹੋਰਾਂ ਦੇ ਬੱਬਰ ਖਾਲਸਾ ਜਥੇਬੰਦੀ ਅਤੇ ਸਿੱਖ ਸੰਘਰਸ਼ ਨਾਲ ਸਬੰਧਿਤ ਹੋਣ ਕਾਰਨ ਬੀਬੀ ਈਵਾ ਵੀ ਤਨੋ-ਮਨੋ ਅਤੇ ਧਨੋ ਸਿੱਖ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾਂਉਦੇ ਰਹੇ।
ਭਾਈ ਵਿਧੀ ਸਿੰਘ ਹੋਰਾਂ ਨੇ ਜੋ ਕਲਮ ਨਾਲ ਸੰਘਰਸ਼ ਵਿੱਚ ਯੋਗਦਾਨ ਪਾਇਆ ਹੈ ਭਾਰਤ ਸਰਕਾਰ ਉਸ ‘ਤੋਂ ਹਮੇਸਾਂ ਖ਼ਫਾ ਰਹੀ ਹੈ। ਜਰਮਨ ਸਰਕਾਰ ਨੂੰ ਜਰਮਨ ਭਾਸ਼ਾ ਵਿੱਚ ਲਿਖੇ ਬਹੁਤ ਸਾਰੇ ਪੱਤਰਾਂ ਅਤੇ ਮੈਮੋਰੰਡਮਾਂ ਵਿੱਚ ਭਾਈ ਵਿਧੀ ਸਿੰਘ ਅਤੇ ਉਹਨਾਂ ਦੀ ਪਤਨੀ ਬੀਬੀ ਈਵਾ ਦਾ ਬਹੁਤ ਯੋਗਦਾਨ ਰਿਹਾ ਹੈ ਜਿਸ ਕਾਰਨ ਬੀਬੀ ਈਵਾ ਵੀ ਸਿੱਖ ਸੰਘਰਸ਼ ਦਾ ਹਿੱਸਾ ਬਣ ਗਈ ਸੀ ਜਿਸ ਦੀ ਘਾਟ ਸਿੱਖ ਭਾਈਚਾਰੇ ਨੂੰ ਹਮੇਸਾਂ ਰੜਕਦੀ ਰਹੇਗੀ। ਬੱਬਰ ਖਾਲਸਾ ਜਰਮਨੀ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੋਤ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਅਮਰਜੀਤ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਬੱਬਰ ਹੋਰਾਂ ਨੇ ਬੀਬੀ ਈਵਾ ਦੇ ਬੇਵਕਤੀ ਵਿਛੋੜੇ ਤੇ ਭਾਈ ਵਿਧੀ ਸਿੰਘ ਨਾਲ ਦੁੱਖ ਵਿੱਚ ਸ਼ਰੀਕ ਹੁੰਦਿਆਂ ਜਾਰੀ ਬਿਆਨ ਵਿੱਚ ਕਿਹਾ ਕਿ ਬੀਬੀ ਈਵਾ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਜਥੇਬੰਦੀ ਨੂੰ ਵੀ ਉਹਨਾਂ ਦੀ ਘਾਟ ਹਮੇਸਾਂ ਰੜਕਦੀ ਰਹੇਗੀ। ਇਹਨਾਂ ਆਗੂਆਂ ਨੇ ਕਿਹਾ ਕਿ ਉਹ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਵਿੱਛੜੀ ਆਤਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ।

Geef een reactie

Het e-mailadres wordt niet gepubliceerd. Vereiste velden zijn gemarkeerd met *