ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਅਤੇ ਮਜ਼ਦੂਰਾਂ ਨੇ ਕੀਤਾ ਹਰੀਕੇ ਹੈੱਡ ਜਾਮ

ਜਲੰਧਰ (ਪ੍ਰੋਮਿਲ ਕੁਮਾਰ), 14/09/2020 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਅਤੇ ਮਜ਼ਦੂਰਾਂ ਵੱਲੋਂ ਬਹੁਤ ਹੀ ਭਾਰੀ ਇੱਕਠ ਕਰ ਕੇ ਅੱਜ ਹਰੀਕੇ ਹੈੱਡ ਤੇ ਰੋਡ ਜਾਮ ਕੀਤਾ ਗਿਆ । ਇਸ ਮੌਕੇ ਜਿਲਾ ਖਿਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ , ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ , ਜਿਲਾ ਖਿਜਾਨਚੀ ਸਤਨਾਮ ਸਿੰਘ ਆਰਾਈਵਾਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ । ਕਿਸਾਨਾ ਮਜ਼ਦੂਰਾਂ ਦੇ ਕਹਿਣ ਅਨੁਸਾਰ ਉਹਨਾ ਇਸ ਧਰਨੇ ਦਾ ਐਲਾਨ ਪਹਿਲਾ ਹੀ ਕਰ ਦਿੱਤਾ ਸੀ ਅਤੇ ਉਹਨਾ ਦੀਆ ਮੰਗਾ ਵੀ ਖ਼ਾਸ ਹਨ ਜਿਸ ਨੂੰ ਲੈ ਕਿ ਉਹਨਾ ਨੂੰ ਅੱਜ ਅੱਤ ਦੀ ਗਰਮੀ ਵਿੱਚ ਮਜਬੂਰੀ ਕਾਰਨ ਦੁੱਪ ਵਿੱਚ ਬੈਠਣਾ ਪੈ ਰਿਹਾ ਹੈ । ਕਿਉਕਿ ਉਹਨਾ ਦਾ ਕਹਿਣਾ ਹੈ ਜੋ ਸਰਕਾਰ ਨੇ ਆਰਡੀਨੈਸ ਜਾਰੀ ਕੀਤੇ ਹਨ ਉਹਨਾ ਕਾਰਨ ਉਹਨਾ ਦਾ ਹਰੇਕ ਕਿੱਤਾ ਖ਼ਤਰੇ ਵਿੱਚ ਹੈ ਜਿਸ ਕਾਰਨ ਉਹਨਾ ਨੂੰ ਅੱਜ ਧਰਨਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ । ਇਹਨਾਂ ਕਿਸਾਨਾ ਅਤੇ ਮਜ਼ਦੂਰਾਂ ਵੱਲੋ ਕੁਛ ਦਿਨ ਪਹਿਲਾਂ 7/09/2020 ਤੋ ਲੈ ਕੇ 12/09/2020 ਤੱਕ ਹਰੇਕ ਜਿਲੇ ਦੇ ਡੀ ਸੀ ਦਫਤਰਾਂ ਅੱਗੇ ਧਰਨਾ ਦੇ ਕੇ ਜੇਲ ਭਰੋ ਮੋਰਚਾ ਵੀ ਕੀਤਾ । ਉਹਨਾ ਦਾ ਕਹਿਣਾ ਹੈ ਕੇ ਜੇਕਰ ਪੰਜਾਬ ਦੇ ਕਿਸੇ ਵੀ ਮੰਤਰੀ ਨੇ ਪਾਰਲੀਮੈਂਟ ਵਿੱਚ ਆਉਣ ਵਾਲੇ ਦਿਨਾਂ ਅੰਦਰ ਇੰਨਾ ਆਰਡੀਨੈਂਸਾ ਦੇ ਹੱਕ ਵਿੱਚ ਵੋਟ ਕੀਤੀ ਤਾਂ ਉਸ ਮੰਤਰੀ ਨੂੰ ਪੰਜਾਬ ਦੇ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਜੇਕਰ ਗਲਤੀ ਨਾਲ ਪਿੰਡਾਂ ਅੰਦਰ ਦਾਖਲ ਹੋ ਗਏ ਤਾਂ ਗਲਾਂ ਵਿੱਚ ਛਿੱਤਰਾ ਦੇ ਹਾਰ ਪਾਕੇ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਆਖਿਆ ਕਿ ਇਹ ਮੰਤਰੀ ਹੁਣ ਆਪ ਫੈਸਲਾ ਕਰ ਲੈਣ ਉਨ੍ਹਾਂ ਕੀ ਕਰਨਾ ਹੈ ਇਨ੍ਹਾਂ ਆਰਡੀਨੈਂਸਾ ਦਾ ਵਿਰੋਧ ਕਰਨਾ ਹੈ ਜਾਂ ਇਸਦੀ ਹਮਾਇਤ । ਉਹਨਾ ਦੀਆ ਮੰਗਾ ਹਨ ਕੇ ਸਰਕਾਰ ਨੇ ਜੋ ਆਰਡੀਨੈਸ ਜਾਰੀ ਕੀਤੇ ਹਨ ਸਰਕਾਰ ਉਹਨਾ ਨੂੰ ਤੁਰੰਤ ਰੱਦ ਕਰੇ ਜਾਂ ਫਿਰ ਇੱਕ ਹੋਰ ਚੌਥਾ ਆਰਡੀਨੈਸ ਜਾਰੀ ਕਰਨ ਜਿਸ ਵਿੱਚ ਇਹ ਲਿਖਿਆ ਹੋਵੇ ਕਿ ਕਿਸਾਨ ਦੀ ਐਮ ਐਸ ਪੀ ਨਹੀ ਟੁੱਟਣ ਦਿੱਤੀ ਜਾਵੇ ਗੀ ਮੰਡੀਆਂ ਨਹੀ ਤੋੜੀਆਂ ਜਾਣਗੀਆਂ । ਸਵਾਮੀ ਨਾਥਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ । ਮੰਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਕਮੇਟੀ ਭੰਗ ਕੀਤੇ ਜਾਵੇ । ਬਿਜਲੀ ਐਕਟ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ ।ਕਰਜ਼ਿਆਂ ਦੇ ਉੱਪਰ ਲੀਕ ਮਾਰੀ ਜਾਵੇ ਅਤੇ ਕੁਰਕੀਆਂ ਰੋਕੀਆਂ ਜਾਣ । ਜਿਹੜੇ ਕਿਸਾਨਾ ਅਤੇ ਮਜ਼ਦੂਰਾਂ ਵੱਲੋਂ ਬੈਂਕਾਂ ਅਤੇ ਆੜਤੀਆਂ ਨੇ ਖਾਲ਼ੀ ਚਿੱਕਾਂ ਦੇ ਉਪਰ ਜੋ ਦਸਤਖ਼ਤ ਕਰਵਾਏ ਹਨ ਉਹਨਾ ਨੂੰ ਵਾਪਿਸ ਕੀਤਾ ਜਾਵੇ ।ਜਿਹੜੇ ਆੜਤੀਆਂ ਵੱਲੋਂ ਕਿਸਾਨਾ ਦੀਆ ਜ਼ਮੀਨਾਂ ਦੀਆ ਰਜਿਸਟਰੀਆਂ ਧੋਖੇ ਨਾਲ ਅਪਣੇ ਨਾਮ ਕਰਵਾਈਆਂ ਹਨ ਉਹਨਾ ਰਜਿਸਟਰੀਆਂ ਨੂੰ ਉਹਨਾ ਕਾਗ਼ਜ਼ਾਂ ਵਿੱਚ ਹੀ ਕਿਸਾਨਾ ਦੇ ਨਾਮ ਤੇ ਵਾਪਿਸ ਕੀਤੀਆਂ ਜਾਣ ਅਤੇ ਆੜਤੀਆਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ । ਸ਼ਾਹਕੋਟ ਜੋਨ ਸਕੱਤਰ ਜਰਨੈਲ ਸਿੰਘ ਰਾਮੇ , ਚੰਨ ਸਿੰਘ ਵਹੇਰਾ , ਅਮਰਜੀਤ ਸਿੰਘ ਪੂਨੀਅਾਂ , ਮੰਗਲ ਸਿੰਘ ਰਾਜੇਵਾਲ , ਅਮ੍ਰਿਤਪਾਲ ਸਿੰਘ ਕੋਟਲੀ ਗਾਂਜਰਾਂ , ਲਵਪ੍ਰੀਤ ਸਿੰਘ ਮੀਤ ਸਕੱਤਰ ਕੋਟਲੀ ਗਾਂਜਰਓ , ਗੁਰਦੇਵ ਸਿੰਘ ਤਲਵੰਡੀ ਸੰਘੇੜਾ , ਕਸ਼ਮੀਰ ਸਿੰਘ ਚੱਕ ਬਾਹਮਣੀਅਾਂ , ਲੋਹੀਅਾਂ ਜੋਨ ਮਨਪ੍ਰੀਤ ਸਿੰਘ ਗਿੱਦੜਪਿੰਡੀ , ਸਤਨਾਮ ਸਿੰਘ ਅਰਾੲੀਵਾਲ , ਜਗਤਾਰ ਸਿੰਘ ਚੱਕ ਵਡਾਲਾ , ਜੁਗਿੰਦਰ ਸਿੰਘ ਮੰਡਾਲਾ ਛੰਨਾ , ਮੱਖਣ ਸਿੰਘ ਨੱਲ , ਜਸਕਰਨਜੀਤ ਸਿੰਘ ਜਾਣੀਅਾਂ , ਤਰਲੋਕ ਸਿੰਘ ਗੱਟੀਪੀਰ ਬਖ਼ਸ਼ , ਮੋਹਣ ਸਿੰਘ ਜਲਾਲਪੁਰ , ਵੱਸਣ ਸਿੰਘ ਕੋਠਾ , ਪ੍ਰੈਸ ਸਕੱਤਰ ਰਣਜੋਧ ਸਿੰਘ ਜਾਂਣੀਆਂ , ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਅਤੇ ਹੋਰ ਵੀ ਬਹੁਤ ਕਿਸਾਨ ਮਜ਼ਦੂਰ ਹਾਜਿਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *