ਖਾਧਾ ਪੀਤਾ ਲਾਹੇ ਦਾ ਬਾਕੀ ਮੋਦੀ-ਸ਼ਾਹੇ ਦਾ – ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ .ਰਜਿ.

ਇੰਗਲੈਂਡ – ਕਰੋਨਾ ਮਹਾਂਮਾਰੀ ਨੇ ਦੁਨੀਆਂ ਦੀਆਂ ਸੁਪਰ ਪਾਵਰਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ, ਆਪੋ ਆਪਣਿਆਂ ਸਿਹਤ ਸੇਵਾਵਾਂ ਦੇ ਦਮਗਜੇ ਧਰੇ ਧਰਾਏ ਰਹਿ ਗਏ। ਤਕਰੀਬਨ ਸਾਰੀ ਦੁਨੀਆਂ ਨੇ ਜਾਣ ਲਿਆ ਕਿ ਰੋਟੀ, ਕੱਪੜਾ ‘ਤੇ ਮਕਾਨ ਦੀਆਂ ਮੁੱਢਲੀਆਂ ਲੋੜਾਂ ਜੀਣ ਲਈ ਅਤਿਜਰੂਰੀ ਹਨ।ਰੋਟੀ ਦੀ ਜਰੂਰਤ ਤਾਂ ਕਿਸਾਨ ਪੂਰੀ ਕਰਦਾ ਹੀ ਹੈ ਕੱਪੜੇ ਵਿੱਚੋਂ ਵੀ ਜੇ ਕੌਟਨ ਦੀ ਗੱਲ ਕਰੀਏ ਉਹ ਵੀ ਕਿਸਾਨ ਪੈਦਾ ਕਰਦਾ ਹੈ। ਪੱਛਮੀ ਦੇਸ਼ਾਂ ਅਤੇ ਕਈ ਹੋਰ ਦੇਸ਼ਾਂ ਵਿੱਚ ਕਿਸਾਨਾਂ ਨੂੰ ਕਈ ਕਿਸਮ ਦੀਆਂ ਸਹੂਲਤਾਂ, ਰਿਆਇਤਾਂ ਅਤੇ ਫਸਲੀ ਬੀਮਾਂ ਕੀਤਾ ਜਾਂਦਾ ਹੈ।ਪਰ ਅਫਸੋਸ ਕਿ ਕਰੋਨਾ ਸਮੇਂ ਤਾੜੀਆਂ ਵਜਾਉ, ਮੋਮਬੱਤੀ ਜਗਾਉ ਆਦਿਕ ਜਿਹੇ ਕ੍ਰਾਤੀਂਕਾਰੀ ਹੁਕਮ ਦੇਣ ਵਾਲੇ ਅਤੇ ਮੁਸੀਬਤ ਵਿੱਚੋਂ ਵੀ ਮੌਕਾਂ ਲੱਭਣ ਵਾਲੇ ਪ੍ਰਧਾਨ ਮੰਤਰੀ ਮਿ: ਨਰਿੰਦਰ ਮੋਦੀ ਅਤੇ ਉਸਦੀ ਸਰਕਾਰ ਨੇ ਸਨਅਤੀ ਘਰਾਣਿਆਂ ਦੀਆਂ ਸਹੂਲਤਾਂ ਖਾਤਰ ਪਹਿਲਾਂ ਹੀ ਦਮ ਤੋੜ ਰਹੀ ਕਿਸਾਨੀ ਦੀ ਸ਼ਾਹਰੱਗ ਤੇ ਪੈਰ ਧਰਨ ਦਾ ਫੈਸਲਾ ਲੈ ਲਿਆ ਹੈ। ਬਾਬਾ ਬੰਦਾ ਬਹਾਦਰ ਸਿੰਘ ਜੀ ਨੇ ਖ਼ਾਲਸਾ ਰਾਜ ਦੀ ਸਥਾਪਨਾ ਕਰਕੇ ਜਗੀਰਦਾਰਾਂ ਕੋਲੋਂ ਜਮੀਨਾ ਲੈ ਕੇ ਜੋ ਮੁਜਾਰੇ ਉਨ੍ਹਾਂ ਉੱਪਰ ਕਾਸ਼ਤ ਕਰ ਰਹੇ ਸੀ ਉਨ੍ਹਾਂ ਨੂੰ ਉਸਦਾ ਮਾਲਕ ਬਣਾਇਆ, ਪਰ ਮੌਜੂਦਾ ਸਰਕਾਰ ਅਜਿਹੇ ਘਾਤਕ ਹਰਬੇ ਵਰਤ ਰਹੀ ਹੈ ਕਿ ਕਿਸਾਨ ਮੁੜ ਸਰਮਾਏਦਾਰਾਂ ਨੂੰ ਜਮੀਨ ਵੇਚਣ ਲਈ ਮਜਬੂਰ ਹੋ ਜਾਣ। ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਸ੍ਰ: ਜਗਤਾਰ ਸਿੰਘ ਵਿਰਕ ਨੇ ਕਿਹਾ ਕਿ ਸੋਵੀਅਤ ਰੂਸ ਦੇਸ਼ ਦੇ ਟੁੱਟਣ ਤੋਂ ਪਹਿਲਾਂ ਜਦੋਂ ੳੱਥੇ ਦਾ ਆਰਥਿਕ ਸੰਕਟ ਮੀਡੀਆ ਰਹੀਂ ਦੁਨੀਆਂ ਸਾਹਮਣੇ ਆਇਆ ਸੀ ਤਾਂ ਬਰੈੱਡ, ਮੱਖਣ, ਅੰਡੇ ਆਦਿਕ ਚੀਜਾਂ ਲੈਣ ਲਈ ਵੀ ਲੋਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਸਨ। ਉੱਥੋਂ ਦੇ ਪਿੰਡਾਂ ਦੇ ਕਈ ਲੋਕ ਦੱਸਦੇ ਸਨ ਕਿ ਉਹ ਪਿੰਡ ਤੋਂ ਆਪਣੇ ਸ਼ਹਿਰ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਇਹ ਚੀਜਾਂ ਭੇਜਦੇ ਹਨ ਪਰ ਜਿਨ੍ਹਾਂ ਸ਼ਹਿਰ ਨਿਵਾਸੀਆਂ ਦਾ ਪਿੰਡਾਂ ਨਾਲ ਕੋਈ ਨਾਤਾ ਨਹੀਂ ਉਨ੍ਹਾਂ ਦਾ ਕੀ ਹਾਲ ਹੋਵੇਗਾ। 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਦ ਨੋਟਬੰਦੀ, ਜੀ. ਐਸ. ਟੀ. ਆਦਿਕ ਅਨੇਕਾਂ ਫੈਸਲਿਆਂ ਨਾਲ ਦੇਸ਼ ਦੀ ਅਰਥਿਕਤਾ ਨੂੰ ਸੱਟ ਮਾਰਨ ਤੋਂ ਬਾਦ ਕਿਸਾਨਾਂ ਨੂੰ ਤਬਾਹ ਕਰਨ ਦੇ ਫੈਸਲੇ ਲੈਣ ਵਾਲੀ ਸਰਕਾਰ ਨੇ ਕੀ ਰੂਸ ਦੇ ਇਸ ਹਲਾਤ ਤੋਂ ਕੋਈ ਸਬਕ ਨਹੀਂ ਸਿੱਖਿਆ ? ਕੁੱਝ ਦਿਨ ਪਹਿਲਾਂ ਬੀਬੀ ਬਾਦਲ ਨੇ ਅਸਤੀਫੇ ਦੀ ਪੇਸ਼ਕਸ਼ ਕਰਕੇ “ਮਹਾਨ ਕੁਰਬਾਨੀ” ਕੀਤੀ ਹੈ ਪਰ ਕੁੱਝ ਦਿਨ ਪਹਿਲਾਂ ਸੀਨੀਅਰ ਬਾਦਲ ਇਸ ਵਿਸ਼ੇ ਤੇ ਕੁੱਝ ਹੋਰ ਫੁਰਮਾ ਰਹੇ ਸਨ। ਅਸਤੀਫਾ ਪ੍ਰਧਾਨ ਮੰਤਰੀ ਸਵੀਕਾਰ ਕਰਨਗੇ ਜਾਂ ਨਹੀਂ ਇਹ ਸਵਾਲ ਹੈ, ਦੂਜਾ ਕੀ ਕਾਲੀ ਦਲ ਐਨ. ਡੀ. ਏ. ਨਾਲੋਂ ਨਾਤਾ ਤੋੜੇਗਾ, ਜਿਸਦਾ ਜਵਾਬ ਨਾਂਹ ਵਿੱਚ ਹੀ ਮਿਲੇਗਾ ਸ਼ਾਇਦ। ਸਨਿੀਅਰ ਬਾਦਲ ਦੇ ਸਿਆਸਤ ਵਿੱਚ ਆਉਣ ਤੋਂ ਲੈ ਕੇ ਪੰਥ ਅਤੇ ਪੰਜਾਬ ਦੇ ਹਿੱਤ ਕੁਰਬਾਨ ਕਰਕੇ ਜਨਸੰਘ ਨਾਲ ਯਾਰੀ ਨਿਭਾਉਣ ਦਾ ਲੰਬਾ ਇਤਿਹਾਸ ਹੈ।ਸਮੂਹ ਇੰਡੀਆ ਨਿਵਾਸੀ ਲੋਕਾਂ ਨੂੰ ਬੇਨਤੀ ਹੈ ਕਿ ਮਜਦੂਰਾਂ, ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਵੋ ਲੀਡਰਾਂ ਅਤੇ ਸਰਕਾਰਾਂ ਦੇ ਅੰਧਭਗਤ ਬਣਕੇ ਆਪਣੀ ਇਨਸਾਨੀਅਤ ਉਪਰ ਸਵਾਲੀਆ ਚਿੰਨ੍ਹ ਨਾਂ ਲਾਉ, ਦਰਗਾਹ ਵਿੱਚ ਕੋਈ ਲੀਡਰ ਜਾਂ ਸਰਕਾਰ ਸਹਾਈ ਨਹੀਂ ਹੋਵੇਗੀ। ਸਭ ਨੂੰ ਆਪਣੇ ਕਰਮਾਂ ਦਾ ਲੇਖਾ ਆਪ ਹੀ ਦੇਣਾਂ ਪਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *