ਬੈਲਜੀਅਮ ਅਕਤੂਬਰ(ਅਮਰਜੀਤ ਸਿੰਘ ਭੋਗਲ) ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਕੇਪਟਨ ਦੀ ਸਰਕਾਰ ਵਲੋ ਵੱਖ ਵੱਖ ਪਾਰਟੀਆ ਨਾਲ ਮਿਲ ਕੇ ਵਿਧਾਨ ਸਭਾ ਦੇ ਇਜਲਾਸ ਦੁਰਾਨ ਜੋ ਬਿਲ ਪਾਸ ਕੀਤਾ ਹੇ ਇਸ ਦੀ ਹਰ ਪਾਸੇ ਤੋ ਸਲਾਘਾ ਹੋ ਰਹੀ ਹੈ ਇਹ ਵਿਚਾਰ ਇੰਡੀਅਨ ਉਵਰਸ਼ੀਜ ਕਾਗਰਸ ਦੇ ਬੈਲਜੀਅਮ ਆਗੁ ਜਿਨਾਂ ਵਿਚ ਤੀਰਥ ਰਾਮ ਵੇਟ ਲਿਫਟਰ, ਤਰਸੇਮ ਸਿੰਘ ਸ਼ੇਰਗਿਲ, ਅਵਤਾਰ ਸਿੰਘ ਛੌਕਰ ਚਰਨਜੀਤ ਸਿੰਘ ਔਲਖ, ਸੱਜਣ ਸਿੰਘ ਵਿਰਦੀ ਅਤੇ ਹਰਰੂਪ ਬਾਠ ਸਾਝੇ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਪੰਜਾਬ ਨਾਲ ਅਤੇ ਕਿਸਾਨ ਮਜਦੁਰ ਨਾਲ ਧੱਕਾ ਕਰਦੀ ਆਈ ਹੈ ਪਰ ਕਾਗਰਸ ਨੇ ਫਿਰ ਸਾਬਤ ਕਰ ਦਿਤਾ ਹੈ ਕਿ ਕਾਗਰਸ ਸਰਕਾਰ ਕਿਸਾਨਾ ਦੇ ਹਿਤਾ ਦੀ ਸਰਕਾਰ ਹੈ ਇਨਾ ਆਗੂਆ ਵਲੋ ਅਨੂਮੀਤ ਸਿੰਘ ਸੋਢੀ ਨੂੰ ਸਟੇਟ ਇਨਫਰਮੈਸ਼ਨ ਕਮੀਸ਼ਨਰ ਪੰਜਾਬ ਲਾਏ ਜਾਣ ਤੇ ਵੀ ਪੰਜਾਬ ਦੇ ਮੁਖ ਮੰਤਰੀ ਕੇ: ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ