ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕਨੇਡਾ ਦੇ ਸੁੱਖ ਅਰਾਮ ਛੱਡ ਪੰਜਾਬ ਆ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਬੱਬਰ ਖਾਲਸਾ ਦੇ ਬਾਨੀ ਜਥੇਦਾਰ ਤਲਵਿੰਦਰ ਸਿੰਘ ਬੱਬਰ ਨੂੰ ਯੂਰਪ ਵਸਦੇ ਪੰਥਕ ਆਗੂਆਂ ਵੱਲੋਂ ਸ਼ਰਧਾਜਲੀ ਭੇਟ ਕੀਤੀ ਗਈ ਹੈ। ਪੰਥਕ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਹਰਵਿੰਦਰ ਸਿੰਘ ਭਤੇੜੀ, ਗੁਰਦੀਪ ਸਿੰਘ ਪ੍ਰਦੇਸੀ, ਜਗਮੋਹਣ ਸਿੰਘ ਮੰਡ, ਜਸਵਿੰਦਰ ਸਿੰਘ ਦਿੱਲੀ, ਪ੍ਰਿਤਪਾਲ ਸਿੰਘ ਖਾਲਸਾ, ਸੁਰਜੀਤ ਸਿੰਘ ਸੁੱਖਾ, ਅੰਗਰੇਜ ਸਿੰਘ, ਮੱਖਣ ਸਿੰਘ ਥਿਆੜਾ, ਸੁਖਵਿੰਦਰ ਸਿੰਘ ਸੁੱਖੀ ਅਤੇ ਜਗਰੂਪ ਸਿੰਘ ਹੋਰਾਂ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਤਲਵਿੰਦਰ ਸਿੰਘ ਬੱਬਰ ਅਤੇ ਸ਼ਹੀਦ ਰਘਵੀਰ ਸਿੰਘ ਟੈਂਕ, ਸ਼ਹੀਦ ਭਾਈ ਬਖਸ਼ੀਸ ਸਿੰਘ ਫਰਾਂਸ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਨੂੰ ਸ਼ਰਧਾਜਲੀ ਭੇਟ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਸ਼ਹੀਦਾਂ ਦਾ ਸੁਪਨਾਂ ਅਜ਼ਾਦ ਸਿੱਖ ਰਾਜ ਇੱਕ ਦਿਨ ਜਰੂਰ ਬਣੇਗਾ ਤੇ ਫ਼ਤਿਹ ਹਾਸਲ ਕਰਨ ਤੱਕ ਜੰਗ ਰਾਹੀ ਰਹੇਗੀ।