ਬੇ-ਸਹਾਰਾ ਬਜ਼ੁਰਗਾਂ ਦੀ ਵਿੰਡਵਨਾ

ਰਾਜਿੰਦਰ ਕੌਰ ਚੋਹਕਾ

   ਇਹ ਇਕ ਕੁਦਰਤੀ ਸਚਾਈ ਹੈ, ‘ਕਿ ਮਨੁੱਖੀ ਜੀਵਨ ਦਾ ਅੰਤ ਵੀ ਲਾਜ਼ਮੀ ਹੈ! ਇਹ ਸੋਹਣਾ ਸੰਸਾਰ ਮਨੁੱਖ ਨੇ ਹੀ ਸਿਰਜਿਆ ਹੈ। ਮਨੁੱਖ ਪੈਦਾਇਸ਼ ਤੋਂ ਲੈ ਕੇ ਅੰਤ ਤਕ ਇਸ ਸੰਸਾਰ ਨੂੰ ਸੰਵਾਰਨ ਤਕ ਲੱਗਾ ਰਹਿੰਦਾ ਹੈ। ਅੰਤ ਉਹ ਜੀਵਨ ਦੇ ਉਸ ਪੜਾਅ ਤੇ ਪੁੱਜ ਜਾਂਦਾ ਹੈ ਜਿੱਥੇ ਉਸ ਨੂੰ ਆਪਣੀ ਲੀਲਾ ਨੂੰ ਕਾਇਮ ਰੱਖਣ ਲਈ ਹਰ ਅੱਗੇ ਹੱਥ ਅੱਡਣੇ ਪੈ ਜਾਂਦੇ ਹਨ। ਜੀਵਨ ਅੰਦਰ ‘ਬੁਢੇਪਾੱ ਵੀ ਇਕ ਪੜਾਅ ਹੈ ! ਜਿਸ ਵਿੱਚੋਂ ਹਰ ਇਕ ਨੂੰ ਲੰਘਣਾ ਪੈਣਾ ਹੈ ! ਇਸ ਪੜਾਅ ਅੰਦਰ ਮਨੁੱਖ ਆਪਣੀ ਉਮਰ-ਰਸ ਹੋ ਕੇ ਲਾਚਾਰ ਬਣ ਜਾਂਦਾ ਹੈ। ਜਿਸਮਾਨੀ ਕਮਜ਼ੋਰੀ, ਮਾਨਸਿਕ ਤਨਾਅ, ਸਮਾਜਕ ਦੂਰੀ, ਬਿਮਾਰੀਆਂ ਤੇ ਇਕਲਾਪੇ ਕਾਰਨ ਉਹ ਤਨਾਅ ਭੁਗਤਦਾ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾ ਹੈ। ਇਸ ਸੰਸਾਰ ਨੂੰ ਸਿਰਜਨ ਸੰਵਾਰਨ ਵਾਲੇ ਮਨੁੱਖ ਦਾ ਅੰਤ, ‘ਜਿਵੇਂ ਜਨਮ ਤੋਂ ਭਰ ਜਵਾਨੀ ਤਕ ਗੁਜ਼ਰਿਆ ਵੀ, ‘ਖੁਸ਼ੀ-ਖੁਸ਼ੀ ਭਰਿਆ ਅੰਤ ਵੀ ਹੋਣਾ ਚਾਹੀਦਾ ਹੈ ? ਆਦਿ-ਮਨੁੱਖੀ ਕਾਲ ਤੋਂ ਕਬੀਲੇ ਯੁੱਗ ਤਕ ਮਨੁੱਖ ਖੁਸ਼ ਰਿਹਾ ਤੇ ਉਸ ਦਾ ਅੰਤ ਵੀ ਬਿਨ੍ਹਾਂ ਝੋਰਿਆਂ ਤੋਂ ਮੁਕਤ ਹੋਇਆ ਸੀ। ਪਰ ਮੌਜੂਦਾ ਪੂੰਜੀਵਾਦੀ ਯੁੱਗ ਅੰਦਰ ਜਿੱਥੇ ਅਸਮਾਨਤਾ, ਨਾ-ਬਰਾਬਰੀਆਂ ਤੇ ਸਮਾਜਕ ਅਨਿਆਏ ਦਾ ਰਾਜ ਹੈ ਤਾਂ ਮਨੁੱਖ ਆਪਣਿਆ ਅੰਦਰ ਹੀ ਉਪਰੋਕਤ ਕਾਰਕਾ ਕਰਕੇ ਬੁਢੇਪੇ ਸਮੇਂ ਇਕਲਾਪੇ, ਬਿਮਾਰੀਆਂ, ਤਨਾਅ ਨਾਲ ਜੂਝਦਾ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ !

   ਬਜ਼ੁਰਗ ਆਪਣੇ ਘਰਾਂ ਅੰਦਰ ਹੀ ਨਹੀਂ ਸਗੋਂ ਚਾਰ-ਚੁਫੇਰੇ ਮਾਣ-ਸਤਿਕਾਰ ਦੀ ਤਾਂਘ ਰੱਖਦੇ ਹਨ। ਪਰ ! ਮੌਜੂਦਾ ਪੂੰਜੀਵਾਦੀ ਸੰਸਾਰ ਅੰਦਰ ਪੂੰਜੀਵਾਦੀ ਲੁੱਟ-ਖੋਹ ਵਾਲੇ ਰਾਜ ਪ੍ਰਬੰਧ ਨੇ ਆਰਥਿਕ-ਮਜਬੂਰੀਆਂ, ਗਰੀਬੀ ਅਤੇ ਬੇ-ਰੁਜ਼ਗਾਰੀ ਨੂੰ ਜਨਮ ਦੇ ਕੇ ਜਿੱਥੇ ਅੱਜ ਹਰ ਇਕ ਲਈ ਰੋਟੀ ਦਾ ਮੱਸਲਾ ਹੀ ਸਾਹਮਣੇ ਕਾਇਮ ਕਰ ਦਿੱਤਾ ਹੈ।ਤਾਂ ! ਅਜਿਹੇ ਹਲਾਤਾਂ ਅੰਦਰ ਹਰ ਇਨਸਾਨ ਰੁਜ਼ਗਾਰ ਲਈ ਹੀ ਕਮਲਾ ਹੋਇਆ ਪਿਆ ਹੈ।ਜਦੋਂ ਹਾਕਮਾਂ ਵਲੋਂ ਲੋਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ, ਉਨ੍ਹਾਂ ਪਾਸੋਂ ਸਿਹਤ ਸਿਖਿਆ ਤੇ ਸਮਾਜਕ-ਸੁਰੱਖਿਆ ਦੀ ਕੋਈ ਕਿਵੇਂ ਆਸ ਰੱਖ ਸਕਦਾ ਹੈ। ਤਾਂ ਅਜਿਹੇ ਸਮੇਂ ਅੰਦਰ ਬਜ਼ੁਰਗਾਂ ਦੀ ਕੌਣ ਬਾਂਹ ਫੜੇਗਾ ? ਭਾਰਤ ਅੰਦਰ 2026 ਤੱਕ 1073 ਮਿਲੀਅਨ ਬਜ਼ੁਰਗ ਹੋਣਗੇ ਜਿਨ੍ਹਾਂ ਅੰਦਰ ਤਿੰਨ-ਚੌਥਾਈ ਹਿੱਸਾ ਇਸਤਰੀਆਂ ਹੋਣਗੀਆਂ। 1999 ਨੂੰ ਸੰਯੁਕਤ-ਰਾਸ਼ਟਰ ਨੇ ਕੌਮਾਂਤਰੀ ਬਜ਼ੁਰਗ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਸੰਯੁਕਤ-ਰਾਸ਼ਟਰ ਨੇ ਬਜ਼ੁਰਗਾਂ ਦੀ ਦੇਖ-ਭਾਲ, ਇਲਾਜ, ਰਿਹਾਇਸ਼, ਨਰੋਈ ਖੁਰਾਕ ਆਦਿ 18-ਮੁਦੇ ਮੈਂਬਰ ਦੇਸ਼ਾਂ ਨੂੰ ਭੇਜ ਕੇ ਕਦਮ ਚੁੱਕਣ ਲਈ ਕਿਹਾ ਸੀ। ਭਾਰਤ ਅੰਦਰ ਜਿੱਥੇ ਸਭ ਤੋਂ ਵਧ ਗਰੀਬੀ ਹੈ ਤੇ ਲੋਕਾਂ ਨੂੰ ਹਾਕਮ ਭੁੱਖ, ਭੁੱਖਮਰੀ ਤੇ ਕੁਪੋਸ਼ਣ ਤੋਂ ਨਿਜ਼ਾਤ ਦਿਵਾ ਨਹੀਂ ਸਕੇ ਤਾਂ ਬਜ਼ੁਰਗਾਂ ਦੀ ਕੌਣ ਬਾਂਹ ਫੜੇਗਾ? ਇਕਲਾਪਾ ਝੱਲਦੇ, ਬਿਮਾਰੀਆਂ ਨਾਲ ਜੂਝਦੇ, ਸਤਿਕਾਰ ਨੂੰ ਲੋਚਦੇ ਜਿਨ੍ਹਾਂ ਨੂੰ ਨਾ ਘਰਾਂ ‘ਚ, ਨਾ ਸਰਕਾਰੇ ਦਰਬਾਰੇ ਢੋਈ ਹੈ ਅਤੇ ਨਿਰਾਸ਼ਾਂ ਦੇ ਆਲਮ, ‘ਮਨਾਂ ‘ਚ ਕਈ ਸੁਪਨੇ ਲੈ ਕੇ ਸੰਸਾਰ ਤੋਂ ਰੁਖ਼ਸਤ ਹੋ ਜਾਂਦੇ ਹਨ। ਇਹ ਹੈ ਸੰਸਾਰ ਭਰ ਵਿੱਚ ਬਜ਼ੁਰਗਾਂ ਦੀ ਹੋਣੀ ਦਾ ਕਿਸਾ ?

   ਪੁਰਾਣੇ ਸਮਿਆਂ ਵਿੱਚ ਜਦੋਂ ਸਾਡੇ ਸਮਾਜ ਵਿੱਚ ‘ਸਾਂਝੇ ਪ੍ਰੀਵਾਰੱ ਹੁੰਦੇ ਸਨ ਤਾਂ ! ਦੇਸ਼ ਭਰ ਵਿੱਚ ‘ਬ੍ਰਿਧ ਆਸ਼ਰਮਾਂੱ ਦਾ ਕੋਈ ਨਾਮੋ ਨਿਸ਼ਾਨ ਹੀ ਨਹੀ ਸੀ ? ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ, ‘ਕਿ ‘ਬ੍ਰਿੱਧ ਆਸ਼ਰਮੱ ਕਿਸ ਨੂੰ ਕਹਿੰਦੇ ਹਨ ? ਦੇਸ਼ ਦੀ ਅਜ਼ਾਦੀ ਤੋਂ ਬਾਦ 1990-91 ਵਿੱਚ ਦੇਸ਼ ਦੇ ਹਾਕਮਾਂ ਵੱਲੋਂ ਅਨ੍ਹੇਵਾਹ ਅਪਣਾਈਆਂ, ਸੰਸਾਰੀਕਰਨ, ਉਦਾਰੀਕਰਨ ਦੀਆਂ ਨੀਤੀਆਂ ਨੇ ਦੇਸ਼ ਨੂੰ ਤਬਾਹੀ ਵੱਲ ਧੱਕ ਦਿੱਤਾ। ਇਨ੍ਹਾਂ ਨੀਤੀਆਂ ਨੇ ਲੋਕਾਂ ਦੀ ਆਰਥਿਕ ਹਾਲਤ ਡਾਵਾਂਡੋਲ ਕਰ ਦਿੱਤੀ ਹੈ। ਕੇਂਦਰ ਦੀ ਪਹਿਲੀ ਕਾਂਗਰਸ ਤੇ ਹੁਣ ਦੀ ਬੀ.ਜੇ.ਪੀ. ਦੀ ਮੋਦੀ ਸਰਕਾਰ ਦੇਸ਼ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਰੋਕਣ ਵਿੱਚ ਨਾ-ਕਾਮਯਾਬ ਰਹੀ ਹੈ। ਜਿਸ ਕਾਰਨ ਅੱਜ ! ਪ੍ਰੀਵਾਰਕ ਰਿਸ਼ਤੇ ਟੁੱਟ-ਭੱਜ ਰਹੇ ਹਨ ਤੇ ਪ੍ਰੀਵਾਰ ਖੇਂਰੂ-ਖੇਂਰੂ ਹੋ ਰਹੇ ਹਨ ! ਜੋ ਸਾਡੇ ਦੇਸ਼ ਅਤੇ ਸਮਾਜ ਲਈ ਵੀ ਚਿੰਤਜਨਕ ਗੱਲ ਹੈ।

   ਸਾਡੇ ਸਮਾਜ ਵਿੱਚ ਬ੍ਰਿੱਧ ਆਸ਼ਰਮਾਂ ਨੂੰ ਬਹੁਤ ਹੀ ਹੀਣ ਭਾਵਨਾਂ ਨਾਲ ਦੇਖਿਆ ਜਾਂਦਾ ਸੀ ਅਤੇ ਕੁਝ ਲੋਕਾਂ ਦਾ ਇਹ ਵੀ ਵਿਚਾਰ ਸੀ, ‘‘ਕਿ ਜੇਕਰ ਇਹੋ ਜਿਹੇ ਬ੍ਰਿਧ ਆਸ਼ਰਮ ਦੇਸ਼ ਭਰ ਵਿੱਚ ਬਣਾ ਦਿੱਤੇ ਗਏ, ਤਾਂ! ਸਾਡੇ ਬੱਚਿਆਂ ਦੀ ਸੋਚ ਵੀ ਬਜ਼ੁਰਗਾਂ ਪ੍ਰਤੀ ਹੀਣ-ਭਾਵਨਾ ਵਾਲੀ ਬਣ ਜਾਵੇਗੀ? ਇਸ ਤਰ੍ਹਾਂ ਉਹ ਆਪਣੀਆਂ ਜਿੰਮੇਦਾਰੀਆਂ ਨੂੰ ਸਹੀ ਢੰਗ ਨਾਲ ਨਹੀਂ ਨਿਭਾ ਸਕਣਗੇ ! ਬੱਚਿਆਂ ਵੱਲੋਂ ਦੂਰ-ਦੁਰੇਡੇ ਨੌਕਰੀਆਂ ਕਰਨ ਨਾਲ ਮਜਬੂਰੀ-ਵਸ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਤੇ, ਅਤੇ ਮਾਤਾ-ਪਿਤਾ ਨੂੰ ਆਪਣੇ ਕੋਲ ਨਾ ਰੱਖ ਸਕਣ ਕਾਰਨ ਜਿਹੀਆਂ ਸਮੱਸਿਆਵਾਂ ਵੀ ਵੱਧ ਰਹੀਆਂ ਹਨ।ਇਹੋ-ਜਿਹੀਆਂ ਸਮੱਸਿਆਵਾਂ ਵੱਧਣ ਨਾਲ ਬਜ਼ੁਰਗਾਂ ਦੀ ਦੇਖਭਾਲ ਵੀ ਘੱਟ ਹੋਣੀ ਸ਼ੁਰੂ ਹੋ ਗਈ। ਇਹੋ ਜਿਹੀਆਂ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਬਿੱ੍ਰਧ ਆਸ਼ਰਮਾਂ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ ਹੁਣ ਦੇਸ਼ ਭਰ ਵਿੱਚ ਥਾਂ-ਥਾਂ ਬ੍ਰਿੱਧ ਆਸ਼ਰਮ ਵੀ ਬਣ ਰਹੇ ਹਨ।

   ਬ੍ਰਿਧ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ ਦੀਆਂ ਦਿੱਲ-ਦਹਿਲਾਊ ਖਬਰਾਂ ਰੋਜ਼ ਹੀ ਅਖਵਾਰਾਂ ਵਿੱਚ ਆ ਰਹੀਆਂ ਹਨ। ਪਿਛਲੇ ਦਿਨੀ ਇਹੋ ਜਿਹੀ ਹੀ ਇਕ ਦਿਲ ਦਹਿਲਾਊ ਖਬਰ ਨੋਇਡਾ ਅੰਦਰ ਸਾਹਮਣੇ ਆਈ। ਸੋਸਾਇਟੀ ਦੇ ਇਕ ਫਲੈਟ ਵਿੱਚ ਬਦਬੂ ਆਉਣ ਕਾਰਨ, ਜੋ ਅੰਦਰੋਂ ਬੰਦ ਸੀ, ਉਸ ਘਰ ਵਿੱਚ ਲੋਕਾਂ ਨੇ ਜਾ ਕੇ ਦੇਖਿਆ,ਕਿ ਇਕ ਬਜ਼ੁਰਗ ਇਸਤਰੀ ਦੀ ਗਲੀ-ਸੜੀ ਲਾਸ਼ ਜੋ 20 ਦਿਨਾਂ ਤੋਂ ਉਥੇ ਪਈ ਹੋਈ ਸੀ ਕਿਉਂਕਿ ਇਸ ਬਜ਼ੁਰਗ ਇਸਤਰੀ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀ ਸੀ? ਇਹ ਇਸਤਰੀ ਬੀਮਾਰ ਸੀ ਅਤੇ ਇਕੱਲੀ ਹੀ ਫਲੈਟ ‘ਚ ਰਹਿ ਰਹੀ ਸੀ। ਉਸ ਦਾ ਇੰਜੀਨੀਅਰ ਪੁੱਤਰ ਆਪਣੇ ਪ੍ਰੀਵਾਰ ਨਾਲ ਬੈਂਗਲੂਰ ਰਹਿੰਦਾ ਸੀ। ‘ਇਕ ਕਰੋਨਾ,ਦੂਸਰੀ ਛੁੱਟੀ ਨਾ ਮਿਲਣ ਕਾਰਨ, ਉਹ ਆਪਣੀ ਬੀਮਾਰ ਮਾਂ ਨੂੰ ਦੇਖਣ ਨਹੀਂ ਆ ਸਕਿਆ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਮਹਾਰਾਸ਼ਟਰ ਵਿਖੇ ਵਾਪਰੀ, ਜਿਥੇ ਉਸ ਦਾ ਪੁੱਤਰ ਵਿਦੇਸ਼ ‘ਚ ਰਹਿ ਰਿਹਾ ਸੀ ? ਇਹ ਕੋਈ ਇਕ ਕੇਸ ਨਹੀ ਹੈ ? ਇਹੋ-ਜਿਹੇ ਲੱਖਾਂ ਹੀ ਕੇਸ ਦੇਸ਼ ਭਰ ਵਿੱਚ ਹਨ; ਜਿੱਥੇ ਬਜ਼ੁਰਗ ਮਾਂ-ਬਾਪ ਨੂੰ ਸਾਂਭਣ ਵਾਲਾ ਕੋਈ ਪਿਛੇ ਨਹੀ ਹੈ, ਕਿਉਂਕਿ ਉਨ੍ਹਾਂ ਦੇ ਬੱਚੇ ਕਿਸੇ ਨਾ ਕਿਸੇ ਕਾਰਨ ਉਨ੍ਹਾਂ ਤੋਂ ਦੂਰ ਰਹਿ ਰਹੇ ਹਨ। ਪਰ ! ‘‘ਨਾਂ ਤਾਂ ਦੇਸ਼ ਦੇ ਹਾਕਮ ਅਤੇ ਨਾ ਹੀ ਸਾਡਾ ਸਮਾਜ, ਜੋ ਟੁਟ-ਭੱਜ ਰਿਹਾ ਹੈ ਇਸ ਵਰਗ ਦੀ ਸਾਰ ਲੈ ਰਿਹਾ ਹੈ ? ਇਹੋ ਜਿਹੀਆਂ ਪੀੜਾਂ-ਭਰੀਆਂ ਬਜ਼ੁਰਗਾਂ ਦੀਆਂ ਕਹਾਣੀਆਂ, ਰੋਜ਼ ਹੀ ਦੇਸ਼ ਵਿੱਚ ਵਾਪਰ ਰਹੀਆਂ ਹਨ। ਅੱਜ ! ਦੇਸ਼ ਦੇ ਹਾਕਮ ਵੀ ਅਤੇ ਸਮਾਜ ਵੀ, ਇਸ ਸਮੱਸਿਆ ਤੋਂ ਪਾਸਾ ਵੱਟ ਕੇ ਦੂਰ ਬੈਠੇ ਹਨ।ੱ

   ਪ੍ਰੀਵਾਰ ਅੰਦਰ ‘ਧੀਆਂ-ਪੁੱਤਰਾਂੱ ਦੀ ਇਹ ਨੈਤਿਕ ਜੁੰਮੇਵਾਰੀ ਬਣਦੀ ਹੈ, ‘ਕਿ ਉਹ ਬੁੱਢਾਪੇ ਵਿੱਚ ਆਪਣੇ ਮਾਂ-ਬਾਪ ਦੀ ਸੇਵਾ ਕਰਨ । ਪ੍ਰਤੂੰ ! ਜਦੋਂ ਸਮਾਜ ਅੰਦਰ ਲੋਕ ਆਪਣੀ ਨੈਤਿਕ-ਜੁੰਮੇਵਾਰੀ ਤੋਂ ਭੱਜਣ, ਤਾਂ ! ਇਹ ਸਮੱਸਿਆ ਕੇਵਲ ਨੈਤਿਕ ਹੀ ਨਹੀਂ ਰਹਿ ਜਾਂਦੀ, ਬਲ-ਕਿ ਇਕ ਸਮਾਜਿਕ ਸਮੱਸਿਆ ਬਣ ਜਾਂਦੀ ਹੈ ? ਅੱਜ ! ਇਹ ਸਮੱਸਿਆ ਦੇਸ਼ ਅੰਦਰ ਇਕ ਗੰਭੀਰ ਸਥਿਤੀ ‘ਚ ਪਹੁੰਚ ਗਈ ਹੈ ? ਜੇਕਰ ਅਸੀਂ ਇਹੋ-ਜਿਹੀਆਂ ਸਮੱਸਿਆਵਾਂ ਦੀ ਤਹਿ ਤੱਕ ਜਾ ਕੇ ਵਿਚਾਰ ਕਰਾਂਗੇ, ਤਾਂ ! ਇਨ੍ਹਾਂ ਦੇ ਕਾਰਨਾਂ ਦਾ ਹੀ ਪਤਾ ਲਗ ਜਾਂਦਾ ਹੈ। ਬੇ-ਰੁਜ਼ਗਾਰੀ ਕਾਰਨ, ਰੋਟੀ ਕਾਰਨ, ਨੌਕਰੀ ਲਈ ਪਤੀ-ਪਤਨੀ ਦਾ ਦੂਰ-ਦੁਰਾਡੇ ਸ਼ਹਿਰਾਂ ਵਿੱਚ ਨੌਕਰੀਆਂ ਤੇ ਜਾਣ ਨੂੰ ਵੀ ਮੰਨਿਆ ਜਾਣਾ ਪਏਗਾ! ਵੱਡੇ-ਵੱਡੇ ਸ਼ਹਿਰਾਂ ਵਿੱਚ ਨੌਕਰੀ ਕਰਨੀ, ਦੌੜ-ਭੱਜ ਦੀ ਜਿ਼ੰਦਗੀ, ਮਕਾਨ ਬਣਾਉਣ ਦੀ ਚਿੰਤਾ, ਸਖ਼ਤ-ਮਿਹਨਤ ਕਰਨੀ, ਓਵਰ-ਟਾਈਮ ਲਗਾ ਕੇ, ਸਖ਼ਤ ਮਿਹਨਤ ਕਰਕੇ ਆਪਣੀ ਅਰਥ-ਵਿਵਸਥਾ ‘ਚ ਵਾਧਾ ਕਰਨਾ, ਬੱਚਿਆਂ ਦੀ ਦੇਖਭਾਲ, ਸਕੂਲ ਭੇਜਣਾ, ਤਿਆਰ ਕਰਨਾ, ਰੋਟੀ ਵਗੈਰਾ ਆਦਿ ਬਣਾਉਦਿਆਂ-ਬਣਾਉਦਿਆਂ ਹੀ ਸਾਰਾ ਦਿਨ ਬਤੀਤ ਹੋ ਜਾਂਦਾ ਹੈ। ਇਸ ਤਰ੍ਹਾਂ ਬਜ਼ੁਰਗ ਮਾਂ-ਬਾਪ ਦੀ ਦੇਖ-ਭਾਲ ਕਰਨੀ ਇਕ ‘‘ਸਿੱਟ-ਬਸਿੱਟੇੱ ਡਿਊਟੀ ਦਾ ਹਿੱਸਾ ਬਣਦਾ ਜਾ ਰਿਹਾ ਹੈ। ਢੱਲਦੀ ਉਮਰੇ ਜਿ਼ੰਦਗੀ ਵਿੱਚ ਜਾ ਕੇ ਮਨੁੱਖ, ਅੱਜ ! ਸਮਾਜ ਅੰਦਰ ਬੇ-ਪਛਾਣ ਅਤੇ ਪ੍ਰੀਵਾਰ ਤੇ ਬੋਝ ਸਮਝਿਆ ਰਿਹਾ ਹੈ । ਅਤੇ ਉਹ ਗੰਭੀਰਤਾ ਦੀ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਇਸ ਤਰ੍ਹਾਂ ਅੱਜ ! ਮਸ਼ੀਨੀ ਯੁੱਗ ਵਿੱਚ ਮਨੁੱਖ ਵੀ ਇਕ ਮਸ਼ੀਨ ਬਣਦਾ ਜਾ ਰਿਹਾ ਹੈ। ਇਹੋ ਜਿਹੀ ਸਥਿਤੀ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਕੋਈ ਅਚੰਬੇ ਵਾਲੀ ਗੱਲ ਨਹੀਂ ਸਮਝੀ ਜਾ ਰਹੀ ਹੈ ; ਪ੍ਰਤੂੰ ! ਸਮਾਜ ਲਈ ਇਹ ਅਤਿਅੰਤ ਅਤੇ ਗੰਭੀਰ ਸਮੱਸਿਆ ਰੂਪ ਧਾਰ ਰਹੀ ਹੈ। ਇਸ ਦਾ ਹਲ ਕੇਵਲ ਆਪਣੇ ਆਪ ਨਹੀਂ ਕੀਤਾ ਜਾ ਸਕਦਾ ? ਸਗੋਂ ਤੇ; ਸੱਤਾ ਤੇ ਬੈਠੀਆਂ ਸਰਕਾਰਾਂ ਨੂੰ ਇਹੋ ਜਿਹੀ ਗੰਭੀਰ ਹੁੰਦੀ ਜਾ ਰਹੀ ‘ਸਥਿਤੀ ਸਮੱਸਿਆੱ ਦੇ ਹਲ ਲਈ ਫੌਰੀ ਕਦਮ ਚੁੱਕਣ ਦੀ ਸਖ਼ਤ ਜ਼ਰੂਰਤ ਹੈ !

   ਭਾਵੇਂ! ‘‘ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤ ਮਹਿਕਮੇੱ ਵਲੋਂ ਇਕ ਨਵੀਂ ਨੀਤੀ ਤਹਿਤ ਭਾਰਤ ਦੇ ਸਾਰੇ ਹੀ ਪਧਰਾਂ (ਜਨਪਦਾਂ) ‘ਤੇ ‘ਬ੍ਰਿਧ ਆਸ਼ਰਮੱ ਖੋਲਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਥਾਵਾਂ ਤੇ ਜਿ਼ਆਦਾ ਧਿਆਨ ਦਿੱਤਾ ਜਾ ਰਿਹਾ ਹੈ; ਜਿੱਥੇ ਇਕ ਵੀ ਬ੍ਰਿਧ ਆਸ਼ਰਮ ਨਹੀਂ ਹੈ ? ਮਹਿਕਮੇ ਦੀ ਰੀਪੋਰਟ ਅਨੁਸਾਰ ਦੇਸ਼ ਦੇ 718 ਥਾਵਾਂ (ਜਨਪਦਾਂ) ਵਿਚੋਂ 488 ਥਾਵਾਂ ਤੇ ਇਕ ਵੀ ਬ੍ਰਿੱਧ ਆਸ਼ਰਮ ਨਹੀਂ ਹੈ ? ਇਸ ਦਾ ਅਰਥ ਇਹ ਨਹੀ ਹੈ, ਕਿ ਉਥੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਨਹੀਂ ਹਨ ? 488-ਥਾਂਵਾ ‘ਚ ਇਕ ਵੀ ਬ੍ਰਿੱਧ ਆਸ਼ਰਮ ਦਾ ਨਾ ਹੋਣਾ, ਦੇਸ਼ ਦੇ ਬਜ਼ੁਰਗਾਂ ਸਬੰਧੀ ‘‘ਬੇ-ਦਿਲੀ ਤੇ ਨਿਘਰ ਰਹੀ ਪ੍ਰਬੰਧਕੀੱ ਹਾਲਤ ਦੀ ਨਿਸ਼ਾਨੀ ਹੈ ?

   ਭਾਵੇਂ ! ਭਾਰਤ ਨੂੰ ਅੱਜ ! ‘‘ਨੌਜਵਾਨਾਂੱ ਦਾ ਦੇਸ਼ ਕਿਹਾ ਜਾ ਰਿਹਾ ਹੈ ਅਤੇ 60-ਫੀ-ਸਦ ਤੋਂ ਜਿ਼ਆਦਾ ਗਿਣਤੀ ਨੌਜਵਾਨਾਂ ਦੀ ਹੈ। 2011 ਦੀ ਜਨਗਣਨਾ ਮੁਤਾਬਿਕ ਦੇਸ਼ ਵਿੱਚ ਬਜ਼ੁਰਗਾਂ ਦੀ ਗਿਣਤੀ ਕੁੱਲ-ਆਬਾਦੀ ਦਾ 8.6-ਫੀ-ਸਦ ਸੀ ਅਤੇ 2018 ਵਿੱਚ ਇਹ ਗਿਣਤੀ ਵੱਧ ਕੇ ਲੱਗ-ਪੱਗ 12-ਫੀ-ਸਦ ਤੱਕ ਪਹੰੁਚ ਜਾਣ ਦੀ ਉਮੀਦ ਹੈ।ਅੱਜ ! ਸਾਡੇ ਦੇਸ਼ ਵਿੱਚ ਜਿੰਨੀ ਨੌਜਵਾਨਾਂ ਦੀ ਗਿਣਤੀ ਹੈ, ਆਉਣ ਵਾਲੇ ਸਮੇਂ ਵਿੱਚ ਬਜ਼ੁਰਗਾਂ ਦੀ ਗਿਣਤੀ ਵੀ ਜਿ਼ਆਦਾ ਵੱਧਣ ਦੀ ਆਸ ਹੈ। ਆਉਣ ਵਾਲੇ ਸਮੇਂ ਵਿੱਚ ਜਿਸ ਅਨੁਪਾਤ ਨਾਲ ਇਹ ਗਿਣਤੀ ਵਧੇਗੀ, ਤਾਂ ! ਉਸ ਅਨੁਪਾਤ ਅਨੁਸਾਰ ਹੀ ਬਜ਼ੁਰਗਾਂ ਦੀਆਂ ਸਮੱਸਿਆਵਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਵੇਗਾ ? ਜੋ ਚਿੰਤਾਂ ਜਨਕ ਹੈ। ਸਰਕਾਰ ਨੂੰ ਸਮੇਂ ਸਿਰ ਇਹੋ ਜਿਹੀਆਂ ਹਾਲਾਤਾਂ ਤੇ ਕਾਬੂ ਪਾਉਣ ਅਤੇ ਯੋਜਨਾ ਬੱਧ ਢੰਗ ਨਾਲ ਉਪਰਾਲੇ ਕਰਨੇ ਚਾਹੀਦੇ ਹਨ।

   ਲੋਕ ਦਬਾਓ ਕਾਰਨ ਹੀ ਸਰਕਾਰ ਵਲੋਂ ਬਿੱ੍ਰਧ ਆਸ਼ਰਮ ਖੋਲ੍ਹਣ ਤੋਂ ਪਹਿਲਾਂ ਨਿਯਮਾਂ ਵਿੱਚ ਹੋ ਰਹੀਆਂ ਧਾਂਦਲੀਆਂ ਨੂੰ ਵੀ ਦਰੁਸਤ ਕਰਨ ਲਈ, ਕਦਮ ਚੁਕਣੇ ਪਏੇ ਹਨ ! ਜਦੋਂ ਕਿਤੇ ਵੀ ਬ੍ਰਿੱਧ ਆਸ਼ਰਮ ਖੋਲਣ ਦਾ ਵਿਰੋਧ ਹੁੰਦਾ ਸੀ, ਤਾਂ ! ਸਰਕਾਰ ਤੁਰੰਤ ਮੰਨ ਜਾਂਦੀ ਸੀ। ਜਿਸ ਦਾ ਨਤੀਜਾ ਇਹ ਨਿਕਲਿਆ, ‘ਕਿ ਬ੍ਰਿੱਧ ਆਸ਼ਰਮਾਂ ਦੀ ਉਸਾਰੀ ਦੀ ਵੰਡ ਪ੍ਰਣਾਲੀ ਨਿਆ ਪੂਰਨ ਨਹੀਂ ਹੁੰਦੀ ਸੀ। ਕਿਤੇ ਤਾਂ ਇਨ੍ਹਾਂ ਦੀ ਗਿਣਤੀ ਜਿ਼ਆਦਾ ਹੁੰਦੀ ਸੀ । ਜਿੱਥੇ ਬ੍ਰਿੱਧ ਆਸ਼ਰਮ ਜਿ਼ਆਦਾ ਬਣਾਉਣ ਦੀ ਜ਼ਰੂਰਤ ਹੁੰਦੀ ਸੀ, ਤਾਂ ! ਘੱਟ ਬਣਾਏ ਜਾਂਦੇ ਸਨ। ਜਾਂ ਬ੍ਰਿੱਧ ਆਸ਼ਰਮ ਜਿਥੇ ਲੋੜ ਹੁੰਦੀ, ‘ਹੀ ਨਹੀਂ ਸਨ। ਮੌਜੂਦਾ ਸਮੇਂ ਦੌਰਾਨ ਮਹਾਂਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਇਹੋ ਜਿਹੇ ਸੂਬੇ ਹਨ, ਜਿਥੇ ਸਭ ਤੋਂ ਵੱਧ ਬ੍ਰਿੱਧ ਆਸ਼ਰਮ ਖੋਲ੍ਹੇ ਜਾ ਰਹੇ ਹਨ ! ਜੇਕਰ ! ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਜਾਵੇ, ਤਾਂ ! ਦੇਸ਼ ਦੇ ਕਰੀਬ 230 ਥਾਵਾਂ (ਜਨਪਦਾ) ਤੇ ਲੱਗਪੱਗ 400 ਬ੍ਰਿੱਧ ਆਸ਼ਰਮ ਬਣ ਰਹੇ ਹਨ ? ਦੇਸ਼ ਭਰ ਵਿੱਚ ਬ੍ਰਿੱਧ ਆਸ਼ਰਮ ਤਾਂ ਬਣ ਰਹੇ ਹਨ, ਪ੍ਰਤੂੰ ! ਉਨ੍ਹਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਤਰੁਟੀਆਂ ਪਾਈਆਂ ਜਾ ਰਹੀਆਂ ਹਨ। ਪਹਿਲਾਂ ਤਾਂ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ! ਜੋ ਜਿਨ੍ਹਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਵਿੱਚ ਰਹਿਣ ਦਾ ਹੱਕ ਨਹੀਂ ਮਿਲ ਰਿਹਾ ਹੈ, ਸਮਾਜਿਕ ਤੌਰ ਤੇ ਉਹ ਉਨ੍ਹਾਂ ਨੂੰ ਹੱਕ ਦੇਣ ?

   ਮਿਸਾਲ ਦੇ ਤੌਰ ‘ਤੇ ਬਿਹਾਰ ਸਰਕਾਰ ‘ਸਮਾਜ ਕਲਿਆਣ ਵਿਭਾਗੱ ਦੇ ਅਧੀਨ ਬਜ਼ੁਰਗਾਂ ਦੇ ਲਈ ‘ਸੀਨੀਅਰ ਸਿਟੀਜ਼ਨ ਕਾਊਂਸਲਿੰਗ ਬੋਰਡੱ ਦੀ ਮੀਟਿੰਗ ਵਿੱਚ ਬਜ਼ੁਰਗਾਂ ਦੀ ਦੇਖ-ਭਾਲ ਦੀ ਜਾਣਕਾਰੀ ਲੈਣ ਦੀ ਅਤੇ ਆਪਣੇ ਬੱਚਿਆਂ ਤੋਂ ਪ੍ਰੇਸ਼ਾਨ ਮਾਤਾ-ਪਿਤਾ ਨੂੰ ਸਿ਼ਕਾਇਤ ਕਰਨ ਲਈ ਪਿੰਡ ਵਿੱਚ ਹੀ ਇਹ ਸਹੂਲਤ ਮੁਹੱਈਆ ਕਰਾਈ ਗਈ ਹੈ। ਪਹਿਲਾਂ ਇਹੋ ਜਿਹੀ ਸਿ਼ਕਾਇਤ ਲੈ ਕੇ ਪੀੜ੍ਹਤ ਬਜ਼ੁਰਗਾਂ ਨੂੰ ਐਸ.ਡੀ.ਓ. ਦੇ ਦਫਤਰ ਜਾਣਾ ਪੈਂਦਾ ਸੀ। ਜੋ ਬਜ਼ੁਰਗਾਂ ਦੇ ਲਈ ਦੂਰ-ਦੁਰੇਡੇ ਜਾਣ-ਆਉਣ ਦੀ ਇਕ ਵੱਡੀ ਸਮੱਸਿਆ ਸੀ। ਬਿਹਾਰ ਵਿੱਚ ਸਭ ਤੋਂ ਵੱਡੀ ਸਮੱਸਿਆ, ਇਹ ਆ ਰਹੀ ਸੀ, ਕਿ ਕਮਾਈ ਦੇ ਚੱਕਰ ਵਿੱਚ, ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਲਈ ਸਾਰਾ ਪ੍ਰੀਵਾਰ ਬਜ਼ੁਰਗ ਮਾਂ-ਬਾਪ ਨੂੰ ਇਕੱਲੇ ਛੱਡ ਕੇ ਸ਼ਹਿਰ ਚਲੇ ਜਾਂਦੇ ਸਨ। ਪਿਛੋਂ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ਸੀ। ਇਸ ਲਈ ਕੌਂਸਲ ਨੇ ਇਸ ਸਮੱਸਿਆ ਨੂੰ ਪਿੰਡ ਵਿੱਚ ਹੀ ਹੱਲ ਕਰਨ ਦਾ ਫੈਸਲਾ ਕੀਤਾ ਤਾਂ ਜੋ ਬਜ਼ੁਰਗਾਂ ਨੂੰ ਦੂਰ-ਦੁਰੇਡੇ ਨਾ ਜਾਣਾ ਪਵੇ !

   ਇਸੇ ਤਰ੍ਹਾਂ ਹੀ ‘ਚੀਨ ਦੇ ਸ਼ੰਘਾਈੱ ਸ਼ਹਿਰ ਵਿੱਚ ਬਜ਼ੁਰਗਾਂ ਦੀ ਹਾਲਤ ਸੁਧਾਰਨ ਲਈ ਇਕ ਅਨੋਖੀ ਪਹਿਲ ਕਦਮੀ ਕੀਤੀ ਹੈ। ਉਥੇ ਬਜ਼ੁਰਗ ਮਾਤਾ-ਪਿਤਾ ਜੇਕਰ ਆਪਣੇ ਬੱਚਿਆਂ ਵਲੋਂ ਦੁਰ-ਵਿਵਹਾਰ ਕਰਨ ਦੀ ਸਿ਼ਕਾਇਤ ਦਰਜ ਕਰਾਉਂਦੇ ਹਨ ਤਾਂ ਉਨ੍ਹਾਂ ਦੇ ਬੱਚਿਆਂ ਦੀ ‘‘ਕੈ੍ਰਡਿਟ ਰੀਪੋਰਟੱ ਉਪਰ ਅਸਰ ਪੈਂਦਾ ਹੈ। ਕ੍ਰੈਡਿਟ ਰੀਪੋਰਟ ਖਰਾਬ ਹੋਣ ਨਾਲ, ਉਨ੍ਹਾਂ ਨੂੰ ਵਿੱਤੀ ਸਹੂਲਤਾਂ ਅਤੇ ਕਰਜਾ ਲੈਣ ਆਦਿ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਲਈ ਉਹ ਮਾਤਾ-ਪਿਤਾ ਨੂੰ ਨਾਲ ਰੱਖਦੇ ਹਨ। ਹਾਲ ਹੀ ਵਿੱਚ ‘‘ਹੈਲਪ-ਲਾਈਨ ਇੰਡੀਆੱ ਦੇ ਇਕ ਸਰਵੇਖਣ ਮੁਤਾਬਿਕ, ‘‘ਦੇਸ਼ ਅੰਦਰ ਬਜ਼ੁਰਗਾਂ ਨਾਲ ਦੁਰ-ਵਿਵਹਾਰ ਦੇ ਕੇਸਾਂੱ ਨੂੰ ਦਿੱਲੀ ਅੰਦਰ ਸਭ ਤੋਂ ਘੱਟ ਦੇਖਣ ਨੂੰ ਪਾਇਆ ਗਿਆ ਹੈ। ਕਾਰਨ ‘‘ਬਜ਼ੁਰਗਾਂ ਤੇ ਮਾਤਾ-ਪਿਤਾ ਵਲੋਂ ਸੁਚੇਤ ਹੋਣਾ ?ੱ ਪਰ ! ਇਹ ਨਹੀਂ ? ਕਿ ਜੇਕਰ ਬਜ਼ੁਰਗ ਸੁਚੇਤ ਨਹੀਂ? ਤਾਂ ਬੱਚੇ ਸੇਵਾ ਹੀ ਨਾ ਕਰਨ ? ਇਹ ਪ੍ਰੀਵਾਰ ਦੀ ਤੇ ਸਮਾਜ ਦੀ ਸਮੇਤ ਸਰਕਾਰ ਦੀ ਵੀ ਜੁੰਮੇਵਾਰੀ ਬਣਦੀ ਹੈ !

   ਸਾਰੀਆਂ ਥਾਵਾਂ ਤੇ (ਜਨਪਦ) ਬਿਰੱਧ ਆਸ਼ਰਮ ਖੋਲਣ ਦੀ ਸਰਕਾਰ ਦੁਆਰਾ ਪਹਿਲਾ ਕਦਮੀ ਕਰਨੀ, ਭਾਵੇਂ ! ਸਾਰਥਿਕ ਕਹੀ ਜਾ ਸਕਦੀ ਹੈ ? ਪਰ ! ਇਹ ਸਮੱਸਿਆ ਦਾ ਹੱਲ ਨਹੀਂ ਹੈ ? ਬ੍ਰਿੱਧ-ਆਸ਼ਰਮ ਇਕ ਮਜ਼ਬੂਰੀ ਵਾਲਾ ਢੰਗ ਹੈ ! ਕਿਉਂ ਕਿ ? ਬਜ਼ੁਰਗ ਮਨੋਂ ਉਥੇ ਰਹਿਣਾ ਨਹੀਂ ਚਾਹੁੰਦੇ? ਜੀਵਨ ਦੇ ਅੰਤਲੇ ਸਵਾਸਾਂ ਤੱਕ ਬਜ਼ੁਰਗਾਂ ਨੂੰ ਜੋ, ਅਪਣਤ, ਪਿਆਰ, ਦਿਲਾਸਾ, ਹੌਂਸਲਾ, ਦੁੱਖ-ਸੁੱਖ ਵੰਡਾਉਣ ਦੀ ਜ਼ਰੂਰਤ ਹੁੰਦੀ ਹੈ ? ਉਰ ਸਿਰਫ਼ ਤੇ ਸਿਰਫ਼ ਉਸ ਦਾ ਪ੍ਰੀਵਾਰ ਹੀ ਦੇ ਸਕਦਾ ਹੈ ? ਨਾਂ ਕਿ ਬ੍ਰਿੱਧ ਆਸ਼ਰਮ ? ਭਾਵੇਂ ! ਉਹ ਬ੍ਰਿਧ ਆਸ਼ਰਮਾਂ ਵਿੱਚ ਰਹਿੰਦੇ ਹਨ, ਪ੍ਰਤੂੰ ! ਉਨ੍ਹਾਂ ਨੂੰ ਘਰ ਵਰਗੀ ਮਾਨਸਿਕ ਸ਼ਾਂਤੀ, ਪੋਤੇ-ਪੋਤ੍ਰੀਆਂ, ਦੋਹਤੇ-ਦੋਹਤ੍ਰੀਆਂ ਤੇ ਆਪਣੇ ਬੱਚਿਆਂ ਨੂੰ ਦੇਖ ਕੇ ਜੋ ਸਕੂਨ ਪਾ੍ਰਪਤ ਹੁੰਦਾ ਹੈ, ਉਥੋਂ ਉਹ ਪ੍ਰਾਪਤ ਨਹੀਂ ਕਰ ਸਕਦੇ। ਪ੍ਰਤੂੰ ! ਪ੍ਰੀਵਾਰ ਵਲੋਂ ਕੀਤੇ ਜਾਂਦੇ ਦੁਰ ਵਿਵਹਾਰ ਦੇ ਇਕ ਵਰਤਾਰੇ ਕਾਰਨ ਉਹ ਬ੍ਰਿਧ ਆਸ਼ਰਮ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ।

   ਦੇਸ਼ ਵਿੱਚ ਟੁੱਟ-ਭੱਜ ਰਹੇ ਸਮਾਜਿਕ ਢਾਂਚੇ ਨੂੰ ਚੰਗਾ ਬਣਾਉਣ ਲਈ, ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ, ਕਿ ਆਪਣੇ ਬਜ਼ੁਰਗਾਂ ਦਾ ਸਨਮਾਨ ਕੀਤਾ ਜਾਵੇ ? ਬ੍ਰਿਧ ਅਵਸਥਾ ਵਿੱਚ ਉਨ੍ਹਾਂ ਨਾਲ ਹੌਂਸਲੇ, ਸਰੀਰਕ ਸਫ਼ਾਈ, ਸਮੇਂ ਸਿਰ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਅਤੇ ਪਿਆਰ ਵਾਲੀਆਂ ਗੱਲਾਂ ਕਰੀਏ, ਉਨ੍ਹਾਂ ਨਾਲ ਕੁਝ ਸਮਾਂ ਪ੍ਰੀਵਾਰਕ, ਸਮਾਜਿਕ ਗਲਾਂ ਕਰਕੇ ਉਨ੍ਹਾਂ ਦਾ ਮਨ ਪ੍ਰਚਾਈਏ, ‘ਨਾ ਕਿ ਉਨ੍ਹਾਂ ਨੂੰ ਪ੍ਰੀਵਾਰ ਤੋਂ ਵਾਂਝਾ ਰੱਖੀਏ ਅਤੇ ਨਾ ਹੀ ਦੁਰਕਾਰੀਏ! ਮੌਜੂਦਾ ਸੰਸਾਰ ਅੰਦਰ ਪੂੰਜੀਵਾਦੀ ਵਰਤਾਰੇ ਨੂੰ ਕਾਇਮ ਰੱਖਦੇ ਹੋਏ ਨਵ-ਉਦਾਰਵਾਦ ਰਾਹੀਂ ਪੈਦਾ ਕੀਤੀਆਂ ਹੋਈਆਂ ਅਸਮਾਨਤਾਵਾਂ ਨੇ ਹੀ ਦੁੱਨੀਆਂ ਅੰਦਰ, ਆਰਥਿਕ ਸੰਕਟ ਪੈਦਾ ਕਰਕੇ, ਵਿਸ਼ਵ ਬੇ-ਰੁਜ਼ਗਾਰੀ, ਗਰੀਬੀ ਤੇ ਹੋਰ ਸੰਕਟਾਂ ਨੂੰ ਜਨਮ ਦਿੱਤਾ ਹੈ। ਅੱਜ ! ਹਰ ਘਰ ਦੇ ਚੁਲ੍ਹੇ ਵਿੱਚ ਅੱਗ ਨਹੀਂ ਬਲ ਰਹੀ ਹੈ। ਗਰੀਬੀ-ਗੁਰਬਤ ਕਾਰਨ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ। ਭੁੱਖ-ਮਰੀ ਦੇ ਇਸ ਆਲਮ ਵਿੱਚ ਭਾਰਤ ਦੁੱਨੀਆਂ ਵਿੱਚ ਪਹਿਲੇ ਨੰਬਰ ਤੇ ਹੈ। ਕੁਪੋਸ਼ਣ ਕਾਰਨ ਬਾਲ ਅਤੇ ਬਜ਼ੁਰਗ ਭੁੱਖ ਖੁਣੋ ਆਤੁਰ ਹਨ। ਪਰ ਦੇਸ਼ ਵਿੱਚ ਹਾਕਮ ਜਿਥੇ ਹਰ ਪੱਖੋਂ ਫੇਲ ਹੋਏ ਹਨ ? ਉਥੇ ਉਹ ਸਮਾਜਿਕ ਅਤੇ ਰਾਜਨੀਤਕ ਜੁੰਮੇਵਾਰੀਆਂ ਤੋਂ ਵੀ ‘ਭੱਜੱ ਰਹੇ ਹਨ। ਦੇਸ਼ ਦਾ ਇਕ ਵੱਡਾ ਹਿੱਸਾ ਬਜ਼ੁਰਗ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਅੰਦਰ ਜਵਾਨੀ ਸਮੇਂ, ਖੇਤੀ, ਸਨਅਤਾਂ, ਉਸਾਰੀ, ਖਾਨਾ, ਸੜਕਾਂ, ਕਾਰਖਾਨਿਆਂ ਤੇ ਮਨੁੱਖੀ ਉਸਾਰੀ ਲਈ ਸਾਰੀ ਜਿ਼ੰਦਗੀ ਲਾਈ ਤੇ ਆਪਣਾ ਪੂਰਨ ਰੂਪ ‘ਚ ਯੋਗਦਾਨ ਪਾਇਆ, ਅੱਜ ! ਆਖਰੀ ਉਮਰੇ ਉਹ ਵਰਗ ਨਿਮਾਣਾ, ਨਿਤਾਣਾ ਤੇ ਬੇ-ਵਸ ਹੋ ਕੇ ਰਹਿ ਜਾਵੇ ; ਤਾਂ ਇਹ ਦੇਸ਼, ਸਮਾਜ ਤੇ ਮਨੁੱਖਤਾ ਲਈ ਇਕ ਵੱਡਾ ਕਲੰਕ ਹੈ ?

   ਆਓ ! ਸਾਰੇ ਰੱਲ ਕੇ ਇਹੋ ਜਿਹੇ ਸੰਸਾਰ ਦੀ ਸਿਰਜਣਾ ਕਰੀਏ, ਜਿਥੇ ! ਹਰ ਇਕ ਨੂੰ ਰੋਟੀ, ਕਪੜਾ, ਰਿਹਾਇਸ਼ ਤੇ ਮਰਨ ਤੱਕ ਮਾਣ ਤੇ ਸਨਮਾਨ ਮਿਲਦਾ ਰਹੇ ! ਨਾ ਕਿ ਬ੍ਰਿੱਧ ਆਸ਼ਰਮਾਂ ਵਿੱਚ ਧੱਕੇ ਖਾਣੇ ਪੈਣ?

   ਅੱਜ ! ਮਨੁੱਖ ਦੀ ਸੋਚ ਇੱਥੋਂ ਤੱਕ ਡਿੱਗ ਚੁੱਕੀ ਹੈ ; ‘‘ਕਿ ਜੋ ਬਜ਼ੁਰਗ, ਮਾਂ-ਬਾਪ ਕਦੀ ‘ਪ੍ਰੀਵਾਰ ਦੇ ਸਿੰਗਾਰ ਹੁੰਦੇ ਸਨ, ਅੱਜ ! ਉਹ ਬ੍ਰਿਧ ਆਸ਼ਰਮਾਂ ਵਿੱਚ ‘‘ਦਿਨ-ਕੱਟੀੱ ਕਰਨ ਲਈ ‘‘ਮਜਬੂਰੱ ਹਨ? ਪ੍ਰੋ: ਮੋਹਣ ਸਿੰਘ ਨੇ ਆਪਣੀ ਕਵਿਤਾ ਵਿੱਚ ਲਿਖਿਆ ਹੈ,‘ਕਿ

        ‘‘ਲੈਂਦੇ ਸੀ ‘ਤਿੰਨ ਪੀੜ੍ਹੀਆਂੱ ‘‘ਇਕੋ ਵਿਹੜੇ ਪਾਲ,

        ‘ਹੁਣ ਤਾਂ ‘ਕਲਾ ਪੁੱਤੱ ਵੀ, ‘ਰਹੇ ਨਾ ਬਾਪੂ ਨਾਲੱ !

        ‘ਟੁੱਟੀ ਇੱਟ ਵਿਸ਼ਵਾਸ਼ ਦੀ, ‘ਹਿੱਲ ਗਿਆ ਪ੍ਰੀਵਾਰੱ,

        ‘ਖੱਖੜੀ-ਖੱਖੜੀ ਹੋ ਗਿਆ, ‘ਸੀ ਜੋ ਵਾਂਗ ਅਨਾਰੱ

        ‘‘ਸੀ ਜੋ ਵਾਂਗ ਅਨਾਰੱ !

   ਅੱਜ ‘‘ ਅੰਗ-ਸਾਕ, ਰਿਸ਼ਤੇਦਾਰ ਸਭ ਖਤਮ ਹੁੰਦੇ ਜਾ ਰਹੇ ਹਨ । ਭਾਵੇਂ ! ਮਨੁੱਖਤਾ ਨੇ ‘‘ਤਰੱਕੀੱ ਬਹੁਤ ਕਰ ਲਈ ਹੈ ਪਰ ਇਹ ‘‘ਨੈਤਿਕਤਾ ਪੱਖੋਂੱ ‘ਕਗਾਰ ਤੇ ਖੜੀੱ ਹੈ ?

        ਨਾ ਕੋਈ ਰਿਸ਼ਤੇਦਾਰੀ ਇਥੇ,

        ‘ਅੰਗ-ਸਾਕ ਨਾ ਭਾਈੱ !

        ਵਿੱਚ ‘ਖੁਦਗਰਜ਼ੀ ਲੋਕਾਂ ਦੇਖੀੱ

        ‘ਰੱਬਾ ਮੇਰੀ ਦੁਹਾਈੱ !

        ‘ਰਿਸ਼ਤੇ ਨਾਤੇ ਖ਼ੁਦਗਰਜ਼ੀ ਦੇੱ,

        ਹੋਏ ਆਉਣ ਸਿ਼ਕਾਰੱ!

        ‘ਮਿੱਤਰ-ਸਜਨ, ਜਿੰਨੇ ਵੀ ਹਨੱ

        ‘ਸਭ ਮਤਲਬ ਦੇ ਯਾਰੱ

        ਸਭ ਮਤਲਬ ਦੇ ਯਾਰ !       (ਪ੍ਰੋ: ਮੋਹਣ ਸਿੰਘ)

Geef een reactie

Het e-mailadres wordt niet gepubliceerd. Vereiste velden zijn gemarkeerd met *