
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਾਸੀ ਨੌਜਵਾਂਨ ਕਾਂਗਰਸੀ ਆਗੂ ਹਰਰੂਪ ਬਾਠ ਨੇ ਅਪਣੇ ਭਾਰਤ ਦੌਰੇ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਦਿਆਂ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਵੀ ਵਿਚਾਰਿਆ। ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸ੍ਰੀਨਿਵਾਸ ਅਤੇ ਯੂਥ ਕਾਂਗਰਸ ਇੰਡੀਆ ਦੇ ਇੰਨਚਾਰਜ ਸ੍ਰੀ ਕ੍ਰਿਸ਼ਨਾ ਅਲਵਾਰੂ ਨਾਲ ਮੁਲਾਕਾਤ ਸਮੇਂ ਹਰਰੂਪ ਬਾਠ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਅਤੇ ਪੈਪਸੂ ਰੋਡਵੇਜ਼ ਪੰਜਾਬ ਦੇ ਚੇਅਰਮੈਂਨ ਸ੍ਰੀ ਪ੍ਰਸ਼ੋਤਮ ਲਾਲ ਖ਼ਲੀਫਾ ਵੀ ਮੌਜੂਦ ਸਨ। ਇਹ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਪਾਵਰਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਸਮਸਿਆਂਵਾ ਦੇ ਹੱਲ ਲਈ ਕੁੱਝ ਨੌਜਵਾਂਨ ਚੇਹਰੇ ਅੱਗੇ ਆ ਰਹੇ ਹਨ ਜੋ ਇੱਕ ਸੁਭ ਸ਼ਗਨ ਹੈ ਤਾਂ ਕਿ ਨੌਜਵਾਨ ਪੀੜੀ ਅਪਣੀ ਯੋਗਤਾ ਦੇ ਅਧਾਰ ਤੇ ਅਗਵਾਈ ਦੇ ਸਕੇ।