ਕਿਸਾਨ-ਮਜਦੂਰ ਸੰਘਰਸ਼ ਦੀ ਪਿੱਠ ਤੇ ਆਇਆ ਪ੍ਰਵਾਸੀ ਭਾਈਚਾਰਾ

ਸੰਘਰਸ਼ਸੀਲ ਧਿਰ ਨਾਲ ਖੜਨ ਦੀ ਜਰੂਰਤ ਹੈ ਨਾਂ ਕਿ ਹਕੂਮਤ ਦੀ ਝੋਲੀਚੁੱਕਣ ਦੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਿੱਥੇ ਪੰਜਾਬ-ਹਰਿਆਣਾ ਦੇ ਕਿਸਾਨ-ਮਜਦੂਰ ਜਮੀਨੀ ਪੱਧਰ ਤੇ ਇੱਕ ਵੱਡਾ ਸੰਘਰਸ਼ ਲੜ ਰਹੇ ਹਨ ਉੱਥੇ ਪ੍ਰਦੇਸੀਂ ਵਸਦਾ ਪੰਜਾਬੀ ਭਾਈਚਾਰਾ ਵੀ ਅਪਣੇ ਪੱਧਰ ਤੇ ਯੋਗਦਾਨ ਪਾ ਰਿਹਾ ਹੈ। ਕਈ ਦੇਸਾਂ ਵਿੱਚ ਮੋਦੀ ਸਰਕਾਰ ਦੇ ਇਸ ਹਿਟਲਰਸ਼ਾਹੀ ਫੈਸਲੇ ਦੇ ਵਿਰੋਧ ਵਿੱਚ ਰੋਸ ਮੁਜਾਹਰੇ ਹੋ ਰਹੇ ਹਨ ਤੇ ਕੁੱਝ ਪ੍ਰਵਾਸੀ ਗੋਦੀ ਮੀਡੀਆ ਅਤੇ ਹਕੂਮਤ ਦੇ ਟੁੱਕੜਬੋਚਾਂ ਖਿਲਾਫ ਸੋਸਲ ਮੀਡੀਆ ਤੇ ਵੀ ਜੰਗ ਲੜ ਰਹੇ ਹਨ। ਬੈਲਜ਼ੀਅਮ ਦੇ ਐਨ ਆਰ ਆਈ ਆਗੂਆਂ ਵੱਲੋਂ ਵੀ ਕਿਸਾਨ ਸੰਘਰਸ਼ ਦੀ ਪੂਰਨ ਹਿਮਾਇਤ ਕੀਤੀ ਜਾ ਰਹੀ ਹੈ। ਕਰੋਨਾਂ ਮਹਾਂਮਾਰੀ ਕਾਰਨ ਬੇਸੱਕ ਰੋਸ ਮੁਜਾਹਰੇ ਦੀ ਆਗਿਆ ਲੈਣ ਵਿੱਚ ਕੁੱਝ ਸਮੱਸਿਆ ਆ ਰਹੀ ਹੋਣ ਕਾਰਨ ਨਹੀ ਹੋ ਸਕਿਆ ਪਰ ਦਿਲੋ ਹਰ ਪੰਜਾਬੀ ਇਸ ਲੜਾਈ ਵਿੱਚ ਸਾਮਲ ਹੈ। ਪਾਵਰਵੇਟਲਿਫਟਰ ਸ੍ਰੀ ਤੀਰਥ ਰਾਮ ਰਾਂਹੀ ਸ ਤਰਸੇਮ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਛੋਕਰ, ਸੱਜਣ ਸਿੰਘ ਵਿਰਦੀ, ਚਰਨਜੀਤ ਸਿੰਘ ਔਲਖ ਅਤੇ ਜਗਰੂਪ ਬਾਠ ਵੱਲੋਂ ਜਾਰੀ ਬਿਆਨ ਵਿੱਚ ਦੇਸ-ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਆਓ ਪੂਰੇ ਭਾਰਤ ਦੇਸ ਦਾ ਢਿੱਡ ਭਰਦੇ ਕਿਸਾਂਨ-ਮਜਦੂਰ ਦੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਹਿੱਤ ਆਪੋ-ਅਪਣਾ ਬਣਦਾ ਯੋਗਦਾਨ ਪਾਈਏ। ਇਹਨਾਂ ਦਾ ਕਹਿਣਾ ਹੈ ਕਿ ਪੰਜਾਬ-ਹਰਿਆਣੇ ‘ਤੋਂ ਆਏ ਹੋਏ ਬਜੁਰਗਾਂ ਦਾ ਠੰਡ ਦੇ ਦਿਨਾਂ ਵਿੱਚ ਪਟਰੌਲ ਪੰਪਾਂ ਤੇ ਇਸਨਾਨ ਕਰਨਾਂ ਅਤੇ ਬਜੁਰਗ ਔਰਤਾਂ ਦਾ ਖੁੱਲੇ ਅਸਮਾਂਨ ਵਿੱਚ ਪ੍ਰਛਾਦੇ ਬਣਾਉਣਾ ਬੇਸੱਕ ਸੰਘਰਸ਼ ਵਿੱਚ ਨਵੀਂ ਰੂਹ ਫੂਕ ਰਿਹਾ ਹੈ ਪਰ ਅਸਲ ਵਿੱਚ ਇਸ ਉਮਰ ਵਿੱਚ ਉਹਨਾਂ ਤੇ ਧੋਪੇ ਕਾਲੇ ਕਾਂਨੂੰਨ ਉਹਨਾਂ ਦਾ ਬੁਢਾਪਾ ਰੋਲ ਰਹੇ ਹਨ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਸਮੇਂ ਦੀ ਜਰੂਰਤ ਹੈ ਸੰਘਰਸ਼ੀਲ ਧਿਰ ਦੇ ਹੱਕ ਵਿੱਚ ਖੜਨ ਦੀ ਹੈ ਨਾਂ ਕਿ ਫਾਸ਼ੀਵਾਦੀ ਹਕੂਮਤ ਨੂੰ ਖੁਸ਼ ਕਰਨ ਹਿੱਤ ਉਸ ਦੇ ਹੱਕ ਵਿੱਚ ਭੁਗਤਣ ਲਈ ਬਿਆਨਬਾਜੀ ਕਰਨ ਜਾਂ ਸੱਤਾਧਾਰੀਆਂ ਦੇ ਹੱਕ ਵਿੱਚ ਸਕਤੀ ਪ੍ਰਦਰਸਨ ਕਰਨ ਦੀ।  

Geef een reactie

Het e-mailadres wordt niet gepubliceerd. Vereiste velden zijn gemarkeerd met *