ਵਿਆਹੁਤਾ ਲੜਕੀ ਦੀ ਭੇਦ ਭਰੇ ਹਾਲਾਤਾਂ ਚ ਮੌਤ

ਜਸਬੀਰ ਸਿੰਘ ਚਾਨਾ
ਫਗਵਾੜਾ ਦਸੰਬਰ ਅੱਜ ਸ਼ਾਮ ਇੱਥੋਂ ਦੇ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਇਕ ਵਿਆਹੁਤਾ ਔਰਤ ਦੀ ਭੇਤਭਰੇ ਹਲਾਤਾਂ ਵਿੱਚ ਮੌਤ ਹੋ ਗਈ ਜਿਸ ਦੀ ਪਛਾਣ ਜਸਪ੍ਰੀਤ ਕੌਰ ਪਤਨੀ ਕੁਲਬੀਰ ਸਿੰਘ ਵਜੋਂ ਹੋਈ ਹੈ
ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਲੜਕੀ ਦੀ ਸ਼ਾਦੀ ਤਿੰਨ ਸਾਲ ਪਹਿਲਾਂ ਹੋਈ ਸੀ ਉਸ ਦੇ ਦੋ ਸਾਲਾਂ ਦੀ ਪੁੱਤਰੀ ਵੀ ਹੈ ਅੱਜ ਅੱਜ ਸ਼ਾਮ ਉਸ ਦੀ ਅਚਾਨਕ ਮੌਤ ਦਾ ਰੌਲਾ ਪੈ ਗਿਆ ਤੇ ਮੁਹੱਲੇ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਲੜਕੀ ਦੀ ਤਾਈ ਬਲਵਿੰਦਰ ਕੌਰ ਦਾ ਦੋਸ਼ ਹੈ ਕਿ ਇਸ ਨੂੰ ਸਹੁਰੇ ਪਰਿਵਾਰ ਨੇ ਜਾਣਬੁੱਝ ਕੇ ਮਾਰਿਆ ਹੈ ਤੇ ਪਹਿਲਾਂ ਵੀ ਘਰ ਵਿੱਚ ਕਲੇਸ਼ ਆਦਿ ਰਹਿੰਦਾ ਸੀ ਲੜਕੀ ਦੇ ਪਤੀ ਕੁਲਵੀਰ ਸਿੰਘ ਲੋਕਾਂ ਦੀ ਲੋਕਾਂ ਦੀ ਭੀਡ਼ ਤੋਂ ਘਬਰਾ ਕੇ ਘਰ ਦੇ ਇੱਕ ਕਮਰੇ ਵਿੱਚ ਲੁਕਿਆ ਹੋਇਆ ਹੈ ਅਤੇ ਦੋ ਸੌ ਦੇ ਕਰੀਬ ਲੋਕ ਉਨ੍ਹਾਂ ਦੇ ਘਰ ਨੂੰ ਘੇਰੀ ਬੈਠੇ ਹਨ ਐਸ ਐਚ ਓ ਸਿਟੀ ਨਵਦੀਪ ਸਿੰਘ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਹਨ

Geef een reactie

Het e-mailadres wordt niet gepubliceerd. Vereiste velden zijn gemarkeerd met *