ਜੁਗ-ਜੁਗ ਜੀਵੇ ਕਿਸਾਨ

                                 ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ।
                                 ਦੁਨੀਆਂ ਦਾ ਇਸ  ਅੰਨਦਾਤੇ ਦਾ, ਰੁੱਤਬਾ ਬੜਾ ਮਹਾਨ।

                                 ਅਸਲ ਵਿਚ ਕਿਸਾਨ ਹੀ ,ਧਰਤੀ ਮਾਂ ਦਾ  ਜਾਇਆ ਹੈ।
                                 ਲੋਕੋ ਇਸ ਦੀ ਮਿਹਨਤ ਦਾ,ਮੁੱਲ ਕਿਸੇ ਨਾ ਪਾਇਆ ਹੈ।
                                 ਢਿੱਡ ਭਰਦਾ ਹੈ  ਦੁਨੀਆਂ ਦਾ ‘ਤੇ ਉੱਚੀ ਇਸ ਦੀ ਸ਼ਾਨ,
                                 ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ।
                                 ਦੁਨੀਆਂ ਦੇ ਇਸ  ਅੰਨਦਾਤਾ ਦਾ, ਰੁੱਤਬਾ ਬੜਾ ਮਹਾਨ।

                    ਖਾਣ-ਪੀਣ ਨੂੰ ਦੇਸ਼ ਹੈ ਸਾਰਾ, ‘ਤੇ ਡਾਂਗਾਂ ਖਾਏ ਕਿਸਾਨ।
                                 ਹੱਕ ਆਪਣੇ ਲਈ  ਵਾਰ ਕੇ ਜਾਨਾਂ, ਹੋ ਜਾਵਣ ਕੁਰਬਾਨ।
                                 ਕਿਸਾਨ ਮਾਰੂ ਬਿਲ ਬਣਾ ਕੇ,  ਫਿਰ  ਝੂੱਠੇ ਦੇਣ ਬਿਆਨ,
                                 ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ-ਜੁਗ ਜੀਵੇ ਕਿਸਾਨ।
                                 ਦੁਨੀਆਂ ਦੇ ਇਸ  ਅੰਨਦਾਤੇ ਦਾ, ਰੁੱਤਬਾ  ਬੜਾ ਮਹਾਨ।

                                 ਵਿਕਣ ਵਾਲਾ ਹੈ ਦੇਸ਼ ਰਹਿ ਗਿਆ, ਕੀ ਕੀਤਾ ਸਰਕਾਰਾਂ।
                                 ਅਮੀਰਾਂ ਤੇ ਰਜਵਾੜਿਆਂ  ਰਲ ਕੇ, ਖਾਧਾ ਦੇਸ਼ ਗ਼ਦਾਰਾਂ ।
                                 ‘ਅਨਂੀਂ ਪ੍ਹੀਵੇ ਤ ੇ ਕੁੱਤੇ ਚੱਟਣ, ਸਿਆਸਤ ਬੜੀ  ਸ਼ੈਤਾਨ,
                    ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ- ਜੁਗ ਜੀਵੇ ਕਿਸਾਨ।
                                 ਦੁਨੀਆਂ ਦੇ  ਇਸ ਅੰਨਦਾਤਾ ਦਾ, ਰੁੱਤਬਾ  ਬੜਾ ਮਹਾਨ।

                                 ‘ਸੁਹਲ’ ਦੇਸ਼ ਬਚਾਵਣ ਤੁਰ ਪਏ, ਭਾਰਤ ਦੇ  ਅੰਨਦਾਤੇ।
                                 ਕੁਰਬਾਨੀਆਂ  ਦੇ ਕੇ  ਖ੍ਹੋਲ  ਦੇਣਗੇ, ਨਵੇਂ ਯੁਗ ਦੇ ਖਾੱਤੇ।
                                 ਕਾਰਪੋਰੇਟ  ਘਰਾਣਿਆਂ ਵਾਲੀ,  ਹੋ ਜਾਊ  ਬੰਦ  ਦੁਕਾਨ,
                    ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ-ਜੁਗ ਜੀਵੇ ਕਿਸਾਨ।
                                 ਦੁਨੀਆਂ ਦੇ ਇਸ  ਅੰਨਦਾਤੇ ਦਾ,  ਰੁੱਤਬਾ  ਬੜਾ ਮਹਾਨ।

                                            ਮਲਕੀਅਤ ‘ਸੁਹਲ’ 

Geef een reactie

Het e-mailadres wordt niet gepubliceerd. Vereiste velden zijn gemarkeerd met *