ਫਗਵਾੜਾ ਦਸੰਬਰ(ਚੇਤਨ ਸ਼ਰਮਾ) ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਅੱਜ ਕਿਸਾਨ ਹਿਮਾਇਤ ਸੰਘਰਸ਼ ਕਮੇਟੀ ਫਗਵਾੜਾ ਵਲੋਂ ਇਲਾਕੇ ਦੇ ਲੇਖਕਾਂ , ਪੱਤਰਕਾਰਾਂ, ਬੁੱਧੀਜੀਵੀਆਂ, ਅਧਿਆਪਕਾਂ, ਕਿਸਾਨਾਂ, ਮਜ਼ਦੂਰਾਂ, ਸਮਾਜ ਸੇਵੀ ਜੱਥੇਬੰਦੀਆਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਵਲੋਂ ਇਕ ਵਿਸ਼ਾਲ ਮਾਰਚ ਰੈਸਟ ਹਾਊਸ ਫਗਵਾੜਾ ਤੋਂ ਆਰੰਭ ਹਰੇਕ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਲਿਜਾਇਆ ਗਿਆ। ਰੈਸਟ ਹਾਊਸ ਵਿੱਚ ਇੱਕਤਰ ਕਿਸਾਨ ਅੰਦੋਲਨ ਹਿਮੈਤੀਆਂ ਨੇ ਸੰਬੋਧਨ ਕਰਦਿਆਂ ਵੱਖੋ ਵੱਖਰੇ ਬੁਲਾਰਿਆਂ ਨੇ ਬੋਲਦਿਆਂ ਕਾਲ ਕਾਨੂੰਨ ਵਾਪਿਸ ਲੈਣ, ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਲੋਕ ਮਾਰੂ ਨੀਤੀਆਂ ਨੂੰ ਬੰਦ ਕਰਨ ਦੇ ਹੱਕ ਵਿੱਚ ਵਿਚਾਰ ਪੇਸ਼ ਕੀਤੇ। ਇਸ ਮੌਕੇ ਨਾਟ ਮੰਡਲੀ ਵਲੋਂ ਕਾਵਿ ਨਾਟਕ ਖੇਡਿਆ ਗਿਆ ਅਤੇ ਕਿਸਾਨ ਅੰਦੋਲਨ ਪੱਖੀ ਗੀਤ ਵੀ ਪੇਸ਼ ਕੀਤੇ ਗਏ।ਇਹ ਕਿਸਾਨ ਮਾਰਚ ਰੈਸਟ ਹਾਊਸ ਤੋਂ ਸ਼ੁਰੂ ਹੋ ਕੇ ਸੈਂਟਰਲ ਟਾਊਨ, ਮੰਡੀ ਰੋਡ, ਗੁੜ ਮੰਡੀ, ਗਾਂਧੀ ਚੌਂਕ, ਝਟਕਈਆਂ ਚੌਂਕ, ਨਾਈਆਂ ਚੌਂਕ, ਸਿਨਮਾ ਰੋਡ ਵਿਸ਼ਾਲ ਮੈਗਾ ਮਾਰਟ ਦੇ ਸਾਹਮਿਣਓਂ ਤੋਂ ਹੁੰਦਾ ਹੋਇਆ – ਮਨੁੱਖੀ ਚੇਨ ਬਣਾਉਂਦੇ ਹੋਏ ਗੋਲ ਚੌਂਕ ਵਿਚ ਸਮਾਪਤ ਹੋਇਆ। ਇਸ ਵਿੱਚ ਪ੍ਰੋ: ਜਸਵੰਤ ਸਿੰਘ ਗੰਢਮ, ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਪਲਾਹੀ, ਸਵਰਨ ਸਿੰਘ ਮਹੇੜੂ, ਹਰਪ੍ਰੀਤ ਸਿੰਘ ਸੋਨੂੰ, ਹਰਵਿੰਦਰ ਸਿੰਘ, ਜੈਪਾਲ ਸਿੰਘ ਜਿਲ੍ਹਾ ਸਕੱਤਰ ਕਮਿਊਨਿਸਟ ਪਾਰਟੀ ਕਪੂਰਥਲਾ, ਸੁਖਵਿੰਦਰ ਸਿੰਘ, ਡਾ: ਵਿਜੈ ਕੁਮਾਰ, ਹਰਵਿੰਦਰ ਸਿੰਘ, ਨਰੇਸ਼ ਬਿਟੂ, ਤੀਰਥ ਸਿੰਘ ਨੰਬਰਦਾਰ ਮਹੇੜੂ, ਪਰਵਿੰਦਰਜੀਤ ਸਿੰਘ, ਹਰਮਿੰਦਰ ਸਿੰਘ ਬਸਰਾ, ਚਰਨਜੀਤ ਸਿੰਘ ਚਾਨਾ, ਸਾਹਿਤਕਾਰ ਬਲਦੇਵ ਰਾਜ ਕੋਮਲ, ਰਵਿੰਦਰ ਚੋਟ, ਭਿੰਡਰ ਪਟਵਾਰੀ,ਮਾਸਟਰ ਮਨਦੀਪ ਸਿੰਘ, ਭਾਈ ਰਣਜੋਤ ਸਿੰਘ, ਰਵਿੰਦਰ ਸਿੰਘ ਫੋਟੋਗ੍ਰਾਫਰ ਐਸੋਸੀਏਸ਼ਨ, ਜਸਵਿੰਦਰ ਸਿੰਘ ਜਗਤਪੁਰ ਜੱਟਾਂ, ਮਲਕੀਤ ਸਿੰਘ ਟੀਚਰ ਯੂਨੀਅਨ, ਆਜ਼ਾਦ ਰੰਗ ਮੰਚ, ਗੋਰਵ ਰਾਠੋਰ, ਅਧਿਆਪਕ ਭਲਾਈ ਕਮੇਟੀ, ਪਿੰਡ ਪਲਾਹੀ, ਪਿੰਡ ਬਰਨਾ, ਮਹੇੜੂ, ਮਾਨਾਂ ਵਾਲੀ, ਫਤਿਹਗੜ੍ਹ ਦੇ ਸਰਪੰਚ ਅਤੇ ਪੰਚ ਸਾਹਿਬਾਨ, ਗੁਲਾਮ ਸਰਵਰ ਸੱਬਾ, ਸਾਧੂ ਸਿੰਘ ਜੱਸਲ ਪ੍ਰੀਤ ਸਾਹਿਤ ਸਭਾ, ਸਕੇਪ ਸਾਹਿਤਕ ਸੰਸਥਾ ਦੇ ਸਮੂਹ ਮੈਂਬਰ, ਤਰਕਸ਼ੀਲ ਸੁਸਾਇਟੀ ਫਗਵਾੜਾ ਦੇ ਮੈਂਬਰ, ਭੁੱਲਾਰਾਈ ਪਿੰਡ ਦੇ ਮੈਂਬਰ, ਦਵਿੰਦਰ ਸਿੰਘ ਫੋਟੋਗ੍ਰਾਫਰ ਵੈਲਫੇਅਰ ਸੁਸਾਇਟੀ, ਗੁਰਮਤਿ ਪ੍ਰਚਾਰ ਕੇਂਦਰ ਸਾਹਨੀ, ਇਸਲਾਮੀਆ ਵੈਲਫੇਅਰ ਸੁਸਾਇਟੀ, ਅਸ਼ੋਕ ਮਹਿਰਾ, ਐਡਵੋਕੇਟ ਸੰਤੋਖ ਲਾਲ ਵਿਰਦੀ, ਸੰਤੋਖ ਸਿੰਘ ਚਾਨਾ, ਦਰਸ਼ਨ ਕਟਾਰੀਆ, ਜਤਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ , ਮਨੋਜ ਫਗਵਾੜਵੀ, ਲਸ਼ਕਰ ਢੰਡਵਾੜਵੀ, ਕਰਮਜੀਤ ਸਿੰਘ ਸੰਧੂ, ਸੁਮਨ ਲਤਾ, ਪਰਮਜੀਤ ਸਿੰਘ, ਅਸ਼ੋਕ ਸ਼ਰਮਾ, ਡਾ: ਕੁਲਦੀਪ, ਕਰਮਜੀਤ ਸਿੰਘ, ਦੀਪਾ ਟਿਵਾਨਾ, ਚਰਨਪ੍ਰੀਤ ਸਿੰਘ, ਮਦਨ ਲਾਲ ਸਰਪੰਚ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਵਿਜੈ ਪੰਡੋਰੀ, ਜੋਗਾ ਸਿੰਘ, ਸਤਪ੍ਰਕਾਸ਼ ਸੱਗੂ, ਜਸਬੀਰ ਸਿੰਘ, ਰਮੇਸ਼ ਪਾਠਕ, ਹਰਜੀਤ ਸਿੰਘ ਰਾਮਗੜ੍ਹ, ਅਮਰੀਕ ਖੁਰਮਪੁਰ, ਮਨਦੀਪ ਸਿੰਘ, ਸੁਰਿੰਦਰ ਭੱਦੀ ਜਗੀਰ, ਚੇਤਨ ਸ਼ਰਮਾ, ਭਜਨ ਸਿੰਘ ਵਿਰਕ, ਚਰਨਦਾਸ, ਭਾਣੋਕੀ ਪੰਚਾਇਤ ਮੈਂਬਰ, ਰਘਬੀਰ ਸਿੰਘ ਮਾਨ, ਸੁਖਦੇਵ ਸਿੰਘ ਗੰਢਵਾਂ, ਮਨਦੀਪ ਸਿੰਘ ਸੰਧੂ, ਪੱਤਰਕਾਰ ਯੂਨੀਅਨ ਅਤੇ ਬਹੁਤ ਸਾਰੇ ਇਲਾਕਾ ਨਿਵਾਸੀ ਹਾਜ਼ਰ ਹੋਏ।