ਆਗੂਆਂ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਭੂਰਾ ਨੂੰ ਵਾਹਿਗੁਰੂ ਨੇ ਪੋਤਰੀ ਦੀ ਦਾਤ ਬਖ਼ਸੀ ਹੈ। 26 ਨਵੰਬਰ ਨੂੰ ਉਹਨਾਂ ਦੇ ਸਪੁੱਤਰ ਮਨਜੋਤ ਸਿੰਘ ਅਤੇ ਨੂੰਹ ਗੁਰਮੀਤ ਕੌਰ ਦੇ ਘਰ ਇੱਕ ਨੰਨੀ ਪਰੀ ਬਿਸਮਾਦ ਕੌਰ ਨੇ ਜਨਮ ਲਿਆ ਹੈ। ਦੁਨੀਆਂ ਭਰ ਦੇ ਸਿੱਖ ਆਗੂਆਂ ਵੱਲੋਂ ਜਥੇਦਾਰ ਜਗਦੀਸ਼ ਸਿੰਘ ਭੂਰਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਜਰਮਨੀ ‘ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਕੁਲਦੀਪ ਸਿੰਘ ਪੱਡਾ, ਜਗਤਾਰ ਸਿੰਘ ਮਾਹਲ, ਫਰਾਂਸ ‘ਤੋ ਭਾਈ ਰਘੁਵੀਰ ਸਿੰਘ ਕੁਹਾੜ, ਭਾਈ ਕਸ਼ਮੀਰ ਸਿੰਘ, ਇੰਗਲੈਂਡ ‘ਤੋਂ ਭਾਈ ਦਵਿੰਦਰਜੀਤ ਸਿੰਘ, ਅਮਰੀਕ ਸਿੰਘ ਗਿੱਲ ਅਤੇ ਭਾਈ ਕੁਲਦੀਪ ਸਿੰਘ ਚਹੇੜੂ, ਬੈਲਜ਼ੀਅਮ ‘ਤੋ ਜਸਪਾਲ ਸਿੰਘ ਸੰਘਾ, ਪ੍ਰਮਿੰਦਰ ਸਿੰਘ ਜੋਧਪੁਰੀ, ਗੁਰਦੇਵ ਸਿੰਘ ਢਿੱਲ੍ਹੋਂ, ਬਲਿਹਾਰ ਸਿੰਘ ਅਤੇ ਅਜਾਇਬ ਸਿੰਘ ਅਲੀਸ਼ੇਰ, ਪੰਜਾਬ ‘ਤੋਂ ਉੱਘੇ ਖੇਡ ਲੇਖਕ ਜਗਰੂਪ ਸਿੰਘ ਜਰਖੜ, ਦਵਿੰਦਰ ਸਿੰਘ ਮਾਂਗਟ ਅਤੇ ਰੋਜਾਨਾਂ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਦੇ ਨਾਂਮ ਦੇ ਨਾਂਮ ਵਰਨਣਯੋਗ ਹਨ।
