ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਪੰਥ ਦੇ ਮਹਾਨ ਢਾਡੀ ਭਾਈ ਹਰਬੰਸ ਸਿੰਘ ਜੀ ਜੋਸ਼ ਜੋ ਜਥੇਦਾਰ ਹਰਮੇਲ ਸਿੰਘ ਦਿਲਬਰ ਇੰਗਲੈਂਡ ਦੇ ਵੱਡੇ ਭਰਾਤਾ ਸਨ ਪਿਛਲੇ ਦਿਨੀ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰਪੁਰੀ ਸਿਧਾਰ ਗਏ। ਯੂਰਪ ਭਰ ਦੇ ਪੰਥਕ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਜਗਮੋਹਣ ਸਿੰਘ ਮੰਡ, ਜਸਵਿੰਦਰ ਸਿੰਘ ਦਿੱਲੀ, ਸਰਦਾਰ ਪ੍ਰਿਤਪਾਲ ਸਿੰਘ ਖਾਲਸਾ, ਭਾਈ ਸੁਰਜੀਤ ਸਿੰਘ ਸੁੱਖਾ, ਸ ਅੰਗਰੇਜ ਸਿੰਘ, ਸ ਮੱਖਣ ਸਿੰਘ ਥਿਆੜਾ, ਸੁਖਵਿੰਦਰ ਸਿੰਘ ਸੁੱਖੀ ਅਤੇ ਭਾਈ ਜਗਰੂਪ ਸਿੰਘ ਹੋਰਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਜਾਰੀ ਬਿਆਨ ਵਿਚ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਗੁਰੂ ਮਾਹਾਰਾਜ ਇਸ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਭਾਈ ਹਰਬੰਸ ਸਿੰਘ ਜੋਸ਼ ਹੋਰਾਂ ਵੱਲੋਂ ਪੰਥਕ ਲਈ ਕਾਰਜਾਂ ਵਿੱਚ ਪਾਏ ਯੋਗਦਾਨ ਨੂੰ ਕੌਂਮ ਹਮੇਸਾਂ ਯਾਦ ਕਰਦੀ ਰਹੇਗੀ।
