ਸ੍ਰ. ਬੂਟਾ ਸਿੰਘ ਦੀ ਮੌਤ ਦੀ ਖਬਰ ਨਾਲ ਫਗਵਾੜਾ ‘ਚ ਸ਼ੋਕ ਦੀ ਲਹਿਰ

ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਹੋਏ ਦਿੱਲੀ ਰਵਾਨਾ
ਫਗਵਾੜਾ 2 ਜਨਵਰੀ (ਚੇਤਨ ਸ਼ਰਮਾ) ਭਾਰਤੀ ਰਾਜਨੀਤੀ ਦੀ ਉੱਘੀ ਸ਼ਖਸੀਅਤ ਅਤੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸ੍ਰ. ਬੂਟਾ ਸਿੰਘ ਦੇ ਅੱਜ ਸਵੇਰੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਨਾਲ ਫਗਵਾੜਾ ‘ਚ ਸ਼ੋਕ ਦੀ ਲਹਿਰ ਫੈਲ ਗਈ। ਸ੍ਰ. ਬੂਟਾ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਉਹਨਾਂ ਨੂੰ ਆਪਣਾ ਸਿਆਸੀ ਗੁਰੂ ਮੰਨਣ ਵਾਲੇ ਸ੍ਰ. ਬੂਟਾ ਸਿੰਘ ਦੇ ਭਾਣਜੇ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਤੁਰੰਤ ਹੀ ਦਿੱਲੀ ਲਈ ਰਵਾਨਾ ਹੋ ਗਏ। ਉਹਨਾਂ ਦੀ ਗੈਰ ਹਾਜਿਰੀ ‘ਚ ਸਮੂਹ ਕਾਂਗਰਸੀਆਂ ਅਤੇ ਇਲਾਕੇ ਭਰ ਦੇ ਲੋਕਾਂ ਵਲੋਂ ਜੋਗਿੰਦਰ ਸਿੰਘ ਮਾਨ ਦੇ ਘਰ ਉਹਨਾਂ ਦੇ ਸਪੁੱਤਰ ਹਰਨੂਰ ਸਿੰਘ ਹਰਜੀ ਮਾਨ ਕੋਲ ਸਾਰਾ ਦਿਨ ਅਫਸੋਸ ਪ੍ਰਗਟਾਉਣ ਲਈ ਆਉਣਾ-ਜਾਣਾ ਲੱਗਾ ਰਿਹਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ ਅਤੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਮੌਜੂਦਗੀ ਵਿਚ ਹਰਜੀ ਮਾਨ ਨੇ ਦੱਸਿਆ ਕਿ ਸ੍ਰ. ਬੂਟਾ ਸਿੰਘ ਦੇ ਨਾਲ ਉਹਨਾਂ ਦੇ ਪਿਤਾ ਜੋਗਿੰਦਰ ਸਿੰਘ ਮਾਨ ਦੀ ਬੜੀ ਨੇੜਤਾ ਸੀ ਅਤੇ ਉਹਨਾਂ ਦੇ ਪਿਤਾ ਸ੍ਰ. ਬੂਟਾ ਸਿੰਘ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਸਨ। ਸ੍ਰ. ਬੂਟਾ ਸਿੰਘ ਦਾ ਅਕਾਲ ਚਲਾਣਾ ਉਹਨਾਂ ਦੇ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਨੁਕਸਾਨ ਹੈ। ਜਿਕਰਯੋਗ ਹੈ ਕਿ ਸ੍ਰ. ਬੂਟਾ ਸਿੰਘ ਇੰਦਿਰਾ ਗਾਂਧੀ ਮੰਤਰੀ ਮੰਡਲ ‘ਚ ਦੇਸ਼ ਦੇ ਗ੍ਰਹਿ ਮੰਤਰੀ ਸਨ ਜਦੋਂ ਕੇਂਦਰ ਵਲੋਂ ਆਪ੍ਰੇਸ਼ਨ ਬਲੂ ਸਟਾਰ ਨੂੰ ਅੰਜਾਮ ਦਿੱਤਾ ਗਿਆ। 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਉਹਨਾਂ ਦਿੱਲੀ ਸਮੇਤ ਹੋਰਨਾਂ ਥਾਵਾਂ ਦੇ ਗੁਰਦੁਆਰਿਆਂ ਦੀ ਮੁੜ ਉਸਾਰੀ ‘ਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਹਨਾਂ ਗ੍ਰਹਿ ਮੰਤਰੀ ਤੋਂ ਇਲਾਵਾ ਭਾਰਤ ਦੇ ਕੇਂਦਰੀ ਰੇਲ ਮੰਤਰੀ, ਖੇਤੀ ਮੰਤਰੀ, ਖੇਡ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਅੱਠ ਵਾਰ ਦੇ ਮੈਂਬਰ ਪਾਰਲੀਮੈਂਟ ਸਨ ਅਤੇ 1978-80 ਦੇ ਦਰਮਿਆਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ 2004 ਤੋਂ 2006 ਦੌਰਾਨ ਬਿਹਾਰ ਦੇ ਰਾਜਪਾਲ ਵੀ ਰਹੇ। ਦਲਿਤਾਂ ਦੇ ਮਸੀਹਾ ਸਮਝੇ ਜਾਂਦੇ ਸ੍ਰ. ਬੂਟਾ ਸਿੰਘ ਦਾ ਅਕਾਲ ਚਲਾਣਾ ਦੇਸ਼ ਦੀ ਰਾਜਨੀਤੀ ਲਈ ਵੀ ਵੱਡਾ ਨੁਕਸਾਨ ਹੈ। 86 ਵਰਿ੍ਹਆਂ ਦੀ ਉਮਰ ‘ਚ ਸਦੀਵੀ ਵਿਛੋੜਾ ਦੇਣ ਵਾਲੇ ਸ੍ਰ. ਬੂਟਾ ਸਿੰਘ ਦੇ ਪ੍ਰਤੀ ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ‘ਚ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਹੀਰੋ, ਰਾਮ ਕੁਮਾਰ ਚੱਢਾ, ਸਾਧੂ ਰਾਮ ਪੀਪਾਰੰਗੀ, ਵਰੁਣ ਚੱਕ ਹਕੀਮ, ਹਰੀਸ਼ ਟੀਨੂੰ, ਕੇ.ਕੇ. ਸ਼ਰਮਾ, ਮਨਜੋਤ ਸਿੰਘ, ਸੁਖਵਿੰਦਰ ਬਿੱਲੂ ਖੇੜਾ, ਸੁਰਜੀਤ ਖੇੜਾ ਐਸ.ਸੀ. ਪ੍ਰਧਾਨ ਦਿਹਾਤੀ, ਰਾਮ ਮੂਰਤੀ ਭਾਣਕੀ, ਜਿਲ੍ਹਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ, ਨਿਸ਼ਾ ਰਾਣੀ ਖੇੜਾ, ਅਵਤਾਰ ਸਿੰਘ ਸਰਪੰਚ ਪੰਡਵਾ, ਸਤਬੀਰ ਸਿੰਘ ਸਾਬੀ ਵਾਲੀਆ, ਹਰਨੇਕ ਸਿੰਘ ਨੇਕੀ ਡੁਮੇਲੀ, ਬੂਟਾ ਸਿੰਘ ਰਿਹਾਣਾ ਜੱਟਾਂ, ਮਲਕੀਤ ਸਿੰਘ ਸਾਬਕਾ ਸਰਪੰਚ ਪਾਂਸ਼ਟਾ, ਹਰਜੀਤ ਸਿੰਘ ਲਾਡੀ ਸਰਪੰਚ ਬੋਹਾਨੀ, ਜਸਵੰਤ ਸਿੰਘ ਨੀਟਾ, ਭੁਪਿੰਦਰ ਸਿੰਘ ਖਹਿਰਾ, ਨਵਜਿੰਦਰ ਸਿੰਘ ਬਾਹੀਆ, ਦੀਪ ਸਿੰਘ ਹਰਦਾਸਪੁਰ, ਸਵਰਨ ਸਿੰਘ ਸਰਪੰਚ ਚਹੇੜੂ, ਰਾਕੇਸ਼ ਘਈ, ਕੁਲਵਿੰਦਰ ਸਿੰਘ ਚੱਠਾ, ਰਾਜੂ ਭਗਤਪੁਰਾ, ਬੋਬੀ ਬੇਦੀ, ਸਤਨਾਮ ਸਿੰਘ ਸ਼ਾਮਾ ਬਲਾਕ ਸੰਮਤੀ ਮੈਂਬਰ, ਪਵਨਜੀਤ ਸੋਨੂੰ ਬਲਾਕ ਸੰਮਤੀ ਮੈਂਬਰ, ਇੰਦਰਜੀਤ ਸਿੰਘ ਪਾਂਸ਼ਟਾ, ਅੰਮਿ੍ਰਤਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ, ਸੁਰਜੀਤ ਸਿੰਘ ਸਾਬਕਾ ਸਰਪੰਚ ਰਾਮਪੁਰ ਸੁੰਨੜਾ, ਹਰਦੀਪ ਸਿੰਘ ਨਰੂੜ, ਹਰਨੇਕ ਸਿੰਘ ਪ੍ਰੇਮਪੁਰ, ਦੇਸਰਾਜ ਝਮਟ ਸਰਪੰਚ ਬਘਾਣਾ, ਰਾਮ ਆਸਰਾ ਚੱਕ ਪ੍ਰੇਮਾ, ਕੁਲਦੀਪ ਸਿੰਘ ਲਖਪੁਰ, ਦਿਲਬਾਗ ਸਿੰਘ ਮਲਕਪੁਰ, ਹਰਦੀਪ ਸਿੰਘ ਵਾਹਦ, ਜੋਗਾ ਸਿੰਘ ਮਾਣਕ, ਰੂਪ ਲਾਲ ਢੱਕ ਪੰਡੋਰੀ, ਸੁੱਚਾ ਰਾਮ ਮੌਲੀ, ਸ਼ਿਵ ਕੁਮਾਰ ਸਾਬਕਾ ਸਰਪੰਚ ਖਲਵਾੜਾ, ਕਸ਼ਮੀਰ ਖਲਵਾੜਾ, ਪਰਮਜੀਤ ਕਾਕਾ, ਇਕਬਾਲ ਸਿੰਘ ਪਾਲਾ, ਵਿਜੇ ਲਕਸ਼ਮੀ, ਸੁਰਜਨ ਸਿੰਘ ਪਲਾਹੀ, ਮਨਜੀਤ ਸਿੰਘ ਬਰਨਾ ਆਦਿ ਸ਼ਾਮਲ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *