ਨਵੇਂ ਸਾਲ ਦੀ ਆਮਦ ਮੌਕੇ ਗੁਰੂ ਚਰਨਾਂ ‘ਚ ਅਰਦਾਸ ਕਰ ਸਰਬੱਤ ਦੇ ਭਲੇ ਦੀਆਂ ਮੰਗੀਆਂ ਖੁਸ਼ੀਆਂ

ਸਿਵਲ ਹਸਪਤਾਲ ਜਾ ਕੇ ਮਰੀਜਾਂ ਨੂੰ ਵੰਡੇ ਫਲ
ਫਗਵਾੜਾ – ਜਨਵਰੀ (ਚੇਤਨ ਸ਼ਰਮਾ) ਨਵੇਂ ਸਾਲ ਦੀ ਆਮਦ ਮੌਕੇ ਸਮਾਜ ਭਲਾਈ ਸੰਸਥਾ ਭਗਤਪੁਰਾ ਦੀਆਂ ਔਰਤਾਂ ਨੇ ਸੰਸਥਾ ਦੀ ਪ੍ਰਧਾਨ ਸੁਸ਼ਮਾ ਸ਼ਰਮਾ ਦੀ ਅਗਵਾਈ ਹੇਠ ਗੁਰਦੁਆਰਾ ਗਿਆਨਸਰ ਸਤਨਾਮਪੁਰਾ ਵਿਖੇ ਨਤਮਸਤਕ ਹੁੰਦਿਆਂ ਪਰਮਾਤਮਾ ਤੋਂ ਸਰਬੱਤ ਦੇ ਭਲੇ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਣ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਵਿਖੇ ਕੜਾਹ ਪ੍ਰਸਾਦ ਦੀ ਦੇਗ ਚੜ੍ਹਾਉਣ ਉਪਰੰਤ ਸਿਵਲ ਹਸਪਤਾਲ ਜਾ ਕੇ ਮਰੀਜਾਂ ਨੂੰ ਨਵੇਂ ਸਾਲ ਦੀ ਵਧਾਈ ਦੇਣ ਦੇ ਨਾਲ ਫਲਾਂ ਦੀ ਸੇਵਾ ਵਰਤਾਈ ਗਈ। ਇਸ ਮੌਕੇ ਪ੍ਰਧਾਨ ਸੁਸ਼ਮਾ ਸ਼ਰਮਾ ਅਤੇ ਹੋਰਨਾਂ ਨੇ ਜੇਰੇ ਇਲਾਜ ਸਮੂਹ ਮਰੀਜਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਮਲ ਕਿਸ਼ੋਰ ਨੇ ਪ੍ਰਧਾਨ ਸੁਸ਼ਮਾ ਸ਼ਰਮਾ, ਪ੍ਰੋਜੈਕਟ ਡਾਇਰੈਕਟਰ ਮਨਪ੍ਰੀਤ ਕੌਰ ਸਮੇਤ ਸਮੂਹ ਮੈਂਬਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕਰਦਿਆਂ ਭਰੋਸਾ ਜਤਾਇਆ ਕਿ ਸਮਾਜ ਭਲਾਈ ਸੰਸਥਾ ਭਗਤਪੁਰਾ ਵਲੋਂ ਇਸ ਸਾਲ ਹੋਰ ਵੀ ਤਨਦੇਹੀ ਨਾਲ ਸਮਾਜ ਸੇਵਾ ‘ਚ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਕੁਲਵਿੰਦਰ ਕੌਰ, ਪ੍ਰਮਜੀਤ ਕੋਰ, ਪੂਨਮ ਬਾਲਾ, ਜਤਿੰਦਰ ਕੌਰ, ਜਸਵੀਰ ਕੌਰ, ਸਵਿੰਦਰ ਕੌਰ ਪਾਠਕ, ਦਲਜੀਤ ਕੌਰ, ਸਰਬਜੀਤ ਕੌਰ, ਸ਼ਿਵਾਨੀ, ਕਮਲੇਸ਼ ਕੁਮਾਰੀ, ਸਾਕਸ਼ੀ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *