ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੱਲ ਰਹੇ ਕਿਸਾਨ ਸੰਘਰਸ਼-ਮਜ਼ਦੂਰ ਸੰਘਰਸ਼ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਉਤਰਾਖੰਡ ਦੇ ਸਾਬਕਾ ਪੁਲਿਸ ਮੁੱਖੀ ਬੀ ਐਸ ਸਿੱਧੂ ਨੇ ਅਪਣੇ ਪਿਤਾ ਦੀ 32ਵੀਂ ਬਰਸ਼ੀ ਉਤਰ ਪ੍ਰਦੇਸ-ਦਿੱਲੀ ਬਾਰਡਰ ਤੇ ਕਿਸਾਨ ਸੰਘਰਸ਼ ਵਿੱਚ ਹਿੱਸਾ ਪਾਉਦਿਆਂ ਮਨਾਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਦਾਰ ਸਿੱਧੂ ਦੇ ਪਿਤਾ ਸਰਦਾਰ ਜਗਦੇਵ ਸਿੰਘ ਸਿੱਧੂ ਜੋ ਭਾਰਤੀ ਵਿਦੇਸ਼ ਸੇਵਾ ਵਿੱਚ ਉੱਚ ਅਹੁਦੇ ਤੇ ਰਹੇ ਸਨ ਦੀ 32ਵੀਂ ਬਰਸੀ ਸਮੇਂ ਉਹਨਾਂ ਦੇ ਬੇਟੇ ਅਤੇ ਪਰਿਵਾਰ ਨੇ ਕਿਸਾਨ-ਮਜ਼ਦੂਰ ਸੰਘਰਸ਼ ਵਿੱਚ ਹਿੱਸਾ ਪਾਉਦਿਆਂ ਅਪਣੇ ਹੱਥੀ ਲੰਗਰਾਂ ਦੀ ਸੇਵਾ ਕੀਤੀ ਤੇ ਰਾਤ ਵੀ ਕਿਸਾਨਾਂ ਨਾਲ ਮੋਰਚੇ ਤੇ ਹੀ ਬਿਤਾਈ। ਜਿਕਰਯੋਗ ਹੈ ਕਿ ਬੀ ਐਸ ਸਿੱਧੂ ਉੱਤਰ ਪ੍ਰਦੇਸ ਵਿੱਚ ਕਈ ਉੱਚ ਅਹੁਦਿਆਂ ‘ਤੇ ਸੇਵਾ ਨਿਭਾਉਦੇ ਹੋਏ ਉਤਰਾਖੰਡ ‘ਤੋਂ ਬਤੌਰ ਡੀ ਜੀ ਪੀ ਰਿਟਾਇਰ ਹੋਏ ਹਨ।