ਮਾਮਲਾ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਤੰਗ ਪਤੀ ਵੱਲੋਂ ਬੱਚਿਆਂ ਸਮੇਤ ਜ਼ਹਿਰੀਲੀ ਵਸਤੂ ਨਿਗਲਣ ਦਾ

7 ਸਾਲ ਧੀ ਤੋਂ ਬਾਅਦ ਹੁਣ ਪਿਤਾ ਦੀ ਵੀ ਹੋਈ ਮੌਤ-ਬੇਟਾ ਹੈ ਇਲਾਜ ਅਧੀਨ
ਸ੍ਰੀ ਮੁਕਤਸਰ ਸਾਹਿਬ, 22 ਫ਼ਰਵਰੀ (ਰਾਜਵੰਤ ਸਿੰਘ)-ਸਥਾਨਕ ਜੋਧੂ ਕਾਲੋਨੀ ਵਾਸੀ ਇੱਕ ਵਿਅਕਤੀ ਵੱਲੋਂ ਬੀਤੇ ਦਿਨੀਂ ਆਪਣੀ ਪਤਨੀ ਦੇ ਕਥਿਤ ਨਜਾਇਜ਼ ਸਬੰਧਾਂ ਤੋਂ ਤੰਗ ਆ ਕੇ ਆਪਣੇ ਦੋ ਬੱਚਿਆਂ ਸਮੇਤ ਜ਼ਹਿਰੀਲੀ ਵਸਤੂ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੌਰਾਨ ਹਸਪਤਾਲ ’ਚ ਉਸਦੀ ਬੇਟੀ ਦੀ ਮੌਤ ਹੋ ਗਈ ਸੀ, ਜਦੋਂਕਿ ਅੱਜ ਇਲਾਜ ਦੌਰਾਨ ਵਿਅਕਤੀ ਨੇ ਵੀ ਦਮ ਤੋੜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧੂ ਕਾਲੋਨੀ ਵਾਸੀ ਨਵੀਨ ਕੁਮਾਰ ਉਰਫ਼ ਭੋਲਾ (40), ਉਸਦੀ ਬੇਟੀ ਤਾਨੀਆ (7) ਅਤੇ ਬੇਟਾ ਕਬੀਰ (5) ਨੰੂ ਗੰਭੀਰ ਹਾਲਤ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿੱਥੇ ਉਸਦੀ ਬੇਟੀ ਤਾਨੀਆ ਨੇ ਦਮ ਤੋੜ ਦਿੱਤਾ ਸੀ ਤੇ ਨਵੀਨ ਕੁਮਾਰ ਭੋਲਾ ਤੇ ਕਬੀਰ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਵਿਖੇ ਰੈਫ਼ਰ ਕੀਤਾ ਗਿਆ ਸੀ, ਜਦਕਿ ਗੰਭੀਰ ਹਾਲਤ ਵਿਚ ਇਲਾਜ ਅਧੀਨ ਨਵੀਨ ਭੋਲਾ ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਅੱਜ ਮੌਤ ਹੋ ਗਈ, ਜਦਕਿ ਬੇਟਾ ਕਬੀਰ ਇਲਾਜ ਅਧੀਨ ਹੈ। ਉਧਰ ਪੁਲਸ ਨੇ ਭੋਲਾ ਦੇ ਭਰਾ ਮੁਨੀਸ਼ ਦੇ ਬਿਆਨਾਂ ’ਤੇ ਅਮਨ ਕੁਮਾਰ, ਉਸਦੀ ਮਾਤਾ ਸੀਤਾ ਰਾਣੀ ਅਤੇ ਭੋਲਾ ਦੀ ਪਤਨੀ ਪਿ੍ਰਯੰਕਾ ’ਤੇ ਆਈਪੀਸੀ ਦੀ ਧਾਰਾ 306, 511, 506 ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਿਆਨਾਂ ਵਿੱਚ ਮੁਨੀਸ਼ ਨੇ ਕਿਹਾ ਕਿ ਕਥਿਤ ਤੌਰ ’ਤੇ ਭੋਲਾ ਦੀ ਪਤਨੀ ਦੇ ਨਜਾਇਜ਼ ਸਬੰਧ ਅਮਨ ਨਾਲ ਸਨ ਅਤੇ ਇਸ ਵਿੱਚ ਅਮਨ ਦੇ ਮਾਤਾ ਭਾਗੀਦਾਰ ਸੀ। ਇੰਨਾਂ ਸਬੰਧਾਂ ਤੋਂ ਤੰਗ ਆ ਭੋਲਾ ਨੇ ਜਹਿਰੀਲੀ ਵਸਤੂ ਨਿਗਲ ਲਈ ਅਤੇ ਆਪਣੇ ਪਿਤਾ ਨੂੰ ਵੇਖ ਬੇਟੀ ਤਾਨੀਆ ਅਤੇ ਬੇਟੇ ਕਬੀਰ ਨੇ ਵੀ ਜਹਿਰੀਲੀ ਵਸਤੂ ਨਿਗਲ ਲਈ। ਇੱਥੇ ਵਰਨਣਯੋਗ ਹੈ ਕਿ ਜਹਿਰੀਲੀ ਚੀਜ ਨਿਗਲਣ ਤੋਂ ਪਹਿਲਾਂ ਇਸ ਵਿਅਕਤੀ ਨੇ ਆਪਣੇ ਮੋਬਾਇਲ ’ਤੇ ਇੱਕ ਵੀਡੀਓ ਬਣਾਈ, ਜਿਸ ਵਿਚ ਉਸਨੇ ਇੱਕ ਅਮਨ ਅਤੇ ਉਸਦੀ ਮਾਤਾ ਸੀਤਾ ਰਾਣੀ ’ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਉਸਦੀ ਪਤਨੀ ਦੀ ਪਹਿਲਾਂ ਇਤਰਾਜਯੋਗ ਵੀਡੀਓ ਬਣਾਈ ਅਤੇ ਫਿਰ ਵੀਡੀਓ ਨੰੂ ਇੰਟਰਨੈਟ ’ਤੇ ਪਾਉਣ ਦੀ ਧਮਕੀ ਦੇ ਉਸਨੰੂ ਬਲੈਕਮੇਲ ਕਰਦੇ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *