ਸੱਸ ਦੀ ਮੌਤ ਤੇ ਭਾਈ ਰਘੁਵੀਰ ਸਿੰਘ ਕੁਹਾੜ ਨਾਲ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ 30/04/2021 ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਜਾਣੀ ਪਹਿਚਾਣੀ ਸਿੱਖ ਸਖ਼ਸੀਅਤ ਅਤੇ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਦੇ ਪ੍ਰਧਾਨ ਭਾਈ ਰਘੁਵੀਰ ਸਿੰਘ ਕੁਹਾੜ ਨੂੰ ਉਸ ਵੇਲੇ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੇ ਸੱਸ ਮਾਤਾ ਗੁਰਚਰਨ ਕੌਰ ਜੀ ਇੱਕ ਲੰਬੀ ਨਾਮੁਰਾਦ ਬਿਮਾਰੀ ‘ਤੋਂ ਬਾਅਦ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਬੈਲਜ਼ੀਅਮ ਵਿਚਲੇ ਉਹਨਾਂ ਦੇ ਦੋਸਤਾਂ-ਮਿੱਤਰਾਂ ਭਾਈ ਜਗਦੀਸ਼ ਸਿੰਘ ਭੂਰਾ, ਭਾਈ ਗੁਰਦੇਵ ਸਿੰਘ ਗੈਂਟ, ਜਸਪਾਲ ਸਿੰਘ ਗੈਂਟ, ਅਜਾਇਬ ਸਿੰਘ ਅਲੀਸ਼ੇਰ, ਸੁਪਿੰਦਰ ਸਿੰਘ ਸੰਘਾਂ, ਬਲਜਿੰਦਰ ਸਿੰਘ ਜਿੰਦੂ ਅਤੇ ਬਲਿਹਾਰ ਸਿੰਘ ਨੇ ਇਸ ਦੀ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਮਾਤਾ ਜੀ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਬੈਂਸ ਅਤੇ ਕੋਹਾੜ ਪਰਿਵਾਰਾਂ ਨੂੰ ਗੁਰੂ ਦਾ ਭਾਣਾ ਮੰਨਣ ਦਾ ਬਲ ਬਖ਼ਸਣ।

Geef een reactie

Het e-mailadres wordt niet gepubliceerd. Vereiste velden zijn gemarkeerd met *