ਅੱਜ ਤੀਜੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਮਜ਼ਦੂਰਾ ਵੱਲੋਂ ਧਰਨੇ ਵਿੱਚ ਕੀਤਾ ਵੱਡਾ ਐਲਾਨ ।

ਜਲੰਧਰ (ਪ੍ਰੋਮਿਲ ਕੁਮਾਰ), 28/08/2021
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹਰਿਆਣਾ ਵਿੱਚ ਕਰਨਾਲ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਤੇ ਖੱਟਰ ਸਰਕਾਰ ਦੇ ਵਿਰੋਧ ਵਿੱਚ ਲੋਹੀਆਂ ਵਿਖੇ ਲਗਾਇਆ ਧਰਨਾਂ ਅਤੇ ਫੂਕਿਆ ਖੱਟੜ ਅਤੇ ਮੋਦੀ ਸਰਕਾਰ ਦਾ ਪੁਤਲਾ ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਕਰਨਾਲ ਵਿਖੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ ਕਰਨ ਦੇ ਵਿਰੋਧ ਵਿੱਚ ਜਿਲਾ ਜਲੰਧਰ ਦੇ ਲੋਹੀਆ ਖ਼ਾਸ ਵਿਖੇ ਧਰਨਾਂ ਪਰਦਰਸ਼ਨ ਕਰਨ ਉਪਰੰਤ ਮੋਦੀ ਅਤੇ ਖੱਟੜ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਇਸ ਜ਼ਾਲਮਾਨਾ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਦੋਸ਼ੀ ਪੁਲੀਸ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਕੀਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 9 ਮਹੀਨੇ ਤੋਂ ਚੱਲ ਰਹੇ ਅੰਦੋਲਨ ਨੂੰ ਖਿਡਾਉਣ ਲਈ ਹੁਣ ਤੱਕ ਬਹੁਤ ਸਾਜ਼ਿਸ਼ਾਂ ਤੇ ਹੱਥ ਕੰਡੇ ਅਪਣਾਏ ਗਏ ਹਨ ਤੇ ਅੰਦੋਲਨ ਨੂੰ ਬਦਨਾਮ ਕਰਨ ਦੇ ਘਟੀਆ ਤਰੀਕੇ ਵਰਤੇ ਹਨ। ਉਹਨਾਂ ਕਿਹਾ ਕਿ ਮੋਦੀ ਤੇ ਖੱਟਰ ਸਰਕਾਰ ਨੇ ਲੋਕ-ਤੰਤਰ ਦਾ ਘਾਣ ਕੀਤਾ ਹੈ ਅਤੇ ਲੋਕ ਰਾਜ ਦਾ ਗਲਾ ਘੁੱਟਕੇ ਕਿਸਾਨਾਂ ਦੀ ਗੱਲ ਸੁਣਨ ਤੋਂ ਭੱਜ ਰਹੀ ਹੈ। ਕਿਸਾਨ ਆਗੂਆਂ ਨੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਤੇ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਰਾਈਵਾਲ,ਜਗਤਾਰ ਸਿੰਘ ਚੱਕ ਵਡਾਲਾ,ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ,ਜੁਗਿੰਦਰ ਸਿੰਘ ਮਡਾਲਾ ਛੰਨਾ ,ਪਰਮਜੀਤ ਸਿੰਘ ਸਰਦਾਰਆਲਾ,ਜਗਤਾਰ ਸਿੰਘ ਕੰਗ ਖ਼ੁਰਦ,ਦਲਬੀਰ ਸਿੰਘ ਕੰਗ ਕਲਾ,ਬਲਵੀਰ ਸਿੰਘ ਕਾਕੜ ਕਲਾਂ,ਤਰਲੋਕ ਸਿੰਘ ਗੱਟੀ ਪੀਰ ਬਖ਼ਸ਼,ਵੱਸਣ ਸਿੰਘ ਕੋਠਾ ,ਜਸਵਿੰਦਰ ਸਿੰਘ ਜਾਣੀਆਂ,ਅਮਰਜੀਤ ਸਿੰਘ ਪੂਨੀਆਂ,ਕਸ਼ਮੀਰ ਸਿੰਘ ਮਿਆਣੀ,ਮਲਕੀਤ ਸਿੰਘ ਨਵਾਂ ਪਿੰਡ ਦੋਨਾਂ,ਸੰਤੋਖ ਸਿੰਘ ਘੁਦੂਵਾਲ,ਸੁੱਖਾ ਨੱਲ,ਮਨਪ੍ਰੀਤ ਸਿੰਘ ਗਿੱਦੜਪਿੰਡੀ,ਬਲਵਿੰਦਰ ਸਿੰਘ ਦਾਰੇਵਾਲ,ਦਾਰਾ ਸਿੰਘ ਰਾਈਵਾਲ,ਗੁਰਦੇਵ ਸਿੰਘ ਲਾਲੂਵਾਲ,ਕਰਨ ਪਿੱਪਲ਼ੀ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਮਜ਼ਦੂਰ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *