
ਹਮਬਰਗ 7 ਜੂਨ ( ਰੇਸ਼ਮ ਭਰੋਲੀ ) ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸਤਿੰਦਰ ਸਰਤਾਜ ਜਿਸ ਨੇ ਪੰਜਾਬੀ ਗਾਈਕੀ ਦੇ ਵਿੱਚ ਤਾਂ ਝੱਡੇ ਗੱਡੇ ਹੀ ਹਨ ਤੇ ਨਾਲ ਨਾਲ ਪੰਜਾਬੀ ਫਿਲਮਾ ਵਿੱਚ ਵੀ ਕੰਮ ਕੀਤਾ ਹੀ ਹੈ ਇਸ ਤੋਂ ਇਲਾਵਾ ਹਿੰਦੀ ਫ਼ਿਲਮਾ ਵਿੱਚ ਵੀ ਆਪਣੀ ਐਕਟਿੰਗ ਦਾ ਵੀ ਲੋਹਾ ਮਨਵਾਇਆ ਤੇ ਇਹਨਾ ਫਿਲਮਾ ਨੂੰ ਇੰਗਲਿਸ਼ ਵਿੱਚ ਵੀ ਡੱਬ ਕੀਤਾ ਗਿਆ,ਭਰੋਸੇ ਯੋਗ ਸੂਤਰਾਂ ਨੇ ਦੱਸਿਆ ਕਿ ਜਦ ਕਲਾਕਾਰ(ਗਾਇਕ ) ਬਹੁਤ ਸਾਰੇ ਇਕੱਠੇ ਬੈਠੇ ਹੋਣ ਤਾਂ ਗੱਲਾਂ ਕਰਦਿਆਂ ਸਰਤਾਜ ਦੀ ਗੱਲ ਜ਼ਰੂਰ ਹੁੰਦੀ ਹੀ ਹੈ ਕਈ ਕਲਾਕਾਰ ਇਸ ਨੂੰ ਸੁਰਾਂ ਦਾ ਤਾਜ,ਕਈ ਕਲਾਕਾਰ ਇਸ ਨੂੰ ਸੁਰਾਂ ਦਾ ਸਾਈ ਵੀ ਕਹਿੰਦੇ ਨੇ ਤੇ ਜਦ ਕਈ ਲੇਖਕ (ਰਾਈਟਰ )ਬੇਠੇ ਹੋਣ ਤਾਂ ਉਹ ਲੋਕ ਸਰਤਾਜ ਨੂੰ ਲਫਜ਼ਾਂ ਦਾ ਜਾਦੂਗਰ ਵੀ ਕਹਿੰਦੇ ਨੇ,ਕਹਿਣ ਦਾ ਭਾਬ ਕਿ ਹਰ ਵਰਗ ਦੇ ਲੋਕ ਸਤਿੰਦਰ ਸਰਤਾਜ ਨੂੰ ਪਿਆਰ ਕਰਦੇ ਹਨ ਇਸ ਲਈ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲਾ ,10 ਜੂਨ ਦਿਨ ਸ਼ੁੱਕਰਵਾਰ ਨੂੰ ਆਪਣੀ ਪੂਰੀ ਟੀਮ ਦੇ ਨਾਲ ਇਹਥੇ ਪਹੁੰਚ ਰਿਹਾ ਹੈ ,ਇਹਨਾ ਦੇ ਪ੍ਰੋਗਰਾਮ ਦੀ ਨੀਂਹ ਰੱਖਣ ਵਿੱਚ ਹਮੇਸਾ ਹੀ ਸਿਰਤਾਜ ਦੇ ਖ਼ਾਸ ਚੁਹੇਤੇ ਡਾ: ਸੁਖਜੀਤ ਸਿੰਘ ਤੇ ਸ: ਹਰਮਨਦੀਪ ਸਿੰਘ ਦਾ ਹਮੇਸਾ ਹੀ ਸਾਥ ਰਿਹਾ ਹੈ, ਅਤੇ ਹਮਬਰਗ ਦੇ ਪ੍ਰੋਗਰਾਮ ਨੂੰ ਕਰਾਉਣ ਦਾ ਸਿਹਰਾ ਹਮਬਰਗ ਦੀਆ ਮੰਨੀਆ ਪਰ ਮੰਨੀਆ ਸ਼ਖ਼ਸੀਅਤਾ ਸ੍ਰੀ ਪ੍ਰਮੋਦ ਕੁਮਾਰ ਮਿੰਟੂ ,ਸ੍ਰੀ ਰਾਜੀਵ ਬੇਰੀ ,ਸੁਖਜਿੰਦਰ ਸਿੰਘ ਗਰੇਵਾਲ ਤੇ ਰਾਜ ਸ਼ਰਮਾ ਹੁਣਾ ਦੇ ਸਿਰ ਜਾਂਦਾ ਹੈ ਇਹਨਾ ਦੇ ਉਦਮ ਸਦਕਾ ਇਹ ਪ੍ਰੋਗਰਾਮ ਹੋ ਰਿਹਾ ਹੈ ਤੇ ਹੋਲੈਡ ਤੋ ( ਡੀ ਜੇ )ਬੱਲੀ ਕਲਸੀ ਵੀ ਪਹੁੰਚ ਰਿਹਾ ਹੈ ਤੇ ਆਪ ਸਭ ਨੇ ਹੁਮ ਹਮਾਅ ਕਿ ਪੁੱਜਣਾ ਜੀ।