
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸੂਬੇ ਵੈਸਟ ਫਲਾਂਦਰਨ ਦੇ ਸ਼ਹਿਰ ਮਿਉਲੇਬੇਕੇ ਵਿੱਚ ਦੋ ਪੰਜਾਬੀ ਪਰਿਵਾਰਾ ਦੀ ਰੰਜਿਸ਼ ਨੇ ਅਜਿਹਾ ਰੂਪ ਧਾਰਿਆ ਕਿ ਬੈਲਜ਼ੀਅਮ ਦੀਆਂ ਅਖ਼ਬਾਰਾਂ ਨੇ ਪਹਿਲੀ ਵਾਰ ਅਜਿਹੀ ਝੜਪ ਦੇ ਦਰਸਨ ਕੀਤੇ ਹਨ ਜਿਸ ਵਿੱਚ ਬੇਸਵਾਲਾਂ, ਕੁਹਾੜੀਆਂ, ਚਾਕੂਆਂ ਅਤੇ ਵੇਲਚਿਆਂ ਦੀ ਖੁੱਲ ਕੇ ਵਰਤੋਂ ਕੀਤੀ ਗਈ ਹੈ। ਬੈਲਜ਼ੀਅਮ ਦੀਆਂ ਪ੍ਰਮੁੱਖ ਅਖ਼ਬਾਰਾਂ ਮੁਤਾਬਕ ਕਿਸੇ ਪਰਿਵਾਰਿਕ ਝਗੜੇ ਸਮੇਂ ਚੱਕੇ ਟਾਇਮ ਦੌਰਾਂਨ ਕਿਸੇ ਬੰਦੇ ਉਪਰ ਦੀ ਗੱਡੀ ਲੰਘਾ ਦੇਣੀ ਇੱਕ ਬੜੀ ਅਣਹੋਣੀ ਘਟਨਾ ਹੈ। ਇੱਕ ਜਿੰਮ ਵਿੱਚੋਂ ਸੁਰੂ ਹੋਏ ਤਤਕਾਰ ਨੇ ਅਜਿਹਾ ਰੂਪ ਧਾਰਨ ਕਰ ਲਿਆ ਕਿ ਤਿੰਨ ਜਣੇ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਜਖ਼ਮੀਆਂ ਵਿੱਚ ਹੁਸਿ਼ਆਰਪੁਰ ਜਿਲ੍ਹੇ ਦੇ ਪਿੰਡ ਹਕੀਮਪੁਰ ਦੇ ਅਮਰੀਕ ਸਿੰਘ ਪੁਰੇਵਾਲ ਉਹਨਾਂ ਦੇ ਪੁੱਤਰ ਅਮਨ ਸਿੰਘ ਪੁਰੇਵਾਲ ਅਤੇ ਜੱਗਾ ਸਿੰਘ ਹਨ। ਇਸ ਦੁਖਦਾਈ ਘਟਨਾ ਬਾਅਦ ਇਸ ਸੂਬੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।