ਸ਼੍ਰੋਮਣੀ ਕਮੇਟੀ ਬਰਗਾੜੀ ਕਾਂਡ ਦੀ ਜਾਂਚ ’ਚ ਸਹਿਯੋਗ ਤੋਂ ਮੁੱਕਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੱਥੇ ਇਕ ਕਾਲਖ ਹੋਰ : ਸ: ਰਵੀਇੰਦਰ ਸਿੰਘ

ਸਿੱਖ ਕੌਮ ਲਈ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਾਰ ਫਿਰ ਸਿੱਖ ਕੌਮ ਨਾਲ ਖੜਨ ਦੀ ਬਜਾਏ ਸਿੱਖ ਵਿਰੋਧੀ ਤਾਕਤਾਂ ਦਾ ਪੱਖ ਪੂਰਿਆ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਸਿੱਖ ਕੌਮ ਦੀ ਨਾ ਹੋ ਕੇ ਇਕ ਪਰਿਵਾਰ ਦੀ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ। ਜਿਸ ਨੂੰ ਅੱਜ ਫਿਰ ਜਵੇਂ ਸਾਡੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਆਜ਼ਾਦ ਕਰਵਾਏ ਸੀ, ਉਵੇਂ ਹੀ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਦੀ ਜ਼ਰੂਰਤ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅਖੰਡ ਅਕਾਲੀ ਦਲ 1920 ਦੇ ਪ੍ਰਧਾਨ ਸ: ਰਵੀਇੰਦਰ ਸਿੰਘ ਦੁਮਣਾ ਸਾਬਕਾ ਸਪੀਕਰ ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਮਕਸਦ ਲਈ ਹੋਂਦ ਵਿਚ ਆਈ ਸੀ, ਅੱਜ ਉਸ ਮਕਸਦ ਤੋਂ ਬਿਲਕੁੱਲ ਉਲਟ ਫੈਸਲੇ ਲੈ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਪਟਿਆਲਾ ਵਿਖੇ ਹੋਈ ਇਕੱਤਰਤਾ ਦੇ ਡਰਾਮੇ ਉੱਪਰ ਵਰ•ਦਿਆਂ ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਰਾਜਭਾਗ ਸਮੇਂ ਸਿੱਖ ਪੰਥ ਨਾਲ ਨਹੀਂ ਖੜ• ਸਕੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਦੂਜੇ ਤਖ਼ਤਾਂ ਦੇ ਜਥੇਦਾਰਾਂ ਨੂੰ ਬਾਦਲ ਪਰਿਵਾਰ ਦੀ ਮਰਜ਼ੀ ਅਨੁਸਾਰ ਵਰਤਦੀ ਰਹੀ, ਜਿਸ ਦੀ ਮਿਸਾਲ ਜਥੇਦਾਰਾਂ ਤੋਂ ਸੌਦਾ ਸਾਧ ਦਾ ਗਲਤ ਫੈਸਲਾ ਕਰਵਾ ਕੇ ਉਸ ਨੂੰ ਸਹੀ ਸਾਬਤ ਕਰਨ ਲਈ ਗੁਰੂ ਦੀ ਗੋਲਕ ਵਿਚੋਂ 92 ਲੱਖ ਦੇ ਇਸ਼ਤਿਹਾਰ ਦੇਣੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਨ ਵਾਲੇ ਪੰਜ ਪਿਆਰੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨ ਵਾਲੇ ਰਾਗੀਆਂ ਸਮੇਤ ਮੰਜੀ ਸਾਹਿਬ ਵਿਖੇ ਕਥਾ ਕਰਨ ਵਾਲੇ ਕਥਾਵਾਚਕਾਂ ਨੂੰ ਇਨ•ਾਂ ਦੇ ਗਲਤ ਫੈਸਲਿਆਂ ਦਾ ਸਾਥ ਨਾ ਦੇਣ ’ਤੇ ਸੇਵਾ ਮੁਕਤ ਕਰਦੀ ਰਹੀ। ਉਨ•ਾਂ ਕਿਹਾ ਕਿ ਕ੍ਰਿਪਾਲ ਸਿੰਘ ਬਡੂੰਗਰ ਤਾਂ ਬਾਦਲ ਪਰਿਵਾਰ ਦੀ ਕਠਪੁਤਲੀ ਹੈ, ਜੋ ਜਿਵੇਂ ਬਾਦਲ ਬੁਲਾਉਣਗੇ, ਉਸੇ ਤਰ•ਾਂ ਹੀ ਬੋਲੇਗਾ। ਉਨ•ਾਂ ਨੇ ਬਡੂੰਗਰ ਵਲੋਂ ਜਾਂਚ ਕਮਿਸ਼ਨ ਦੇ ਦਾਇਰੇ ਤੋਂ ਬਾਹਰ ਜਾਣ ਦੇ ਜੋ ਦੋਸ਼ ਲਗਾਏ ਹਨ, ਉਹ ਸੋਭਾ ਨਹੀਂ ਦਿੰਦੇ, ਸਗੋਂ ਹੋਣਾ ਤਾਂ ਇਹ ਚਾਹੀਦਾ ਸੀ ਕਿ ਜੇਕਰ ਸੱਚਾਈ ਸਾਹਮਣੇ ਲਿਆਉਣ ਲਈ ਦਾਇਰੇ ਤੋਂ ਬਾਹਰ ਵੀ ਜਾਣਾ ਪਵੇ ਤਾਂ ਸਵਾਗਤ ਕਰਨਾ ਚਾਹੀਦਾ ਹੈ, ਨਾ ਕਿ ਕੋਈ ਜਾਣਕਾਰੀ ਮੰਗਣ ’ਤੇ ਵਿਵਾਦ। ਇਹ ਗੱਲ ਜੱਗ ਜਾਹਿਰ ਹੋ ਚੁੱਕੀ ਹੈ ਕਿ ਜਿਹੜਾ ਬਾਦਲ ਆਪਣੀ ਸਰਕਾਰ ਸਮੇਂ ਸੱਚ ਸਾਹਮਣੇ ਨਹੀਂ ਲਿਆ ਸਕਿਆ, ਉਹ ਅੱਜ ਸੱਚ ਸਾਹਮਣੇ ਲਿਆਉਣ ਲਈ ਸਹਿਯੋਗ ਕਿਵੇਂ ਕਰ ਸਕਦਾ ਹੈ। ਸੌਦਾ ਸਾਧ ਦਾ ਸੱਚ ਨੰਗਾ ਹੋ ਜਾਣ ਦੇ ਬਾਵਜੂਦ ਵੀ ਬਾਦਲ ਦਲ ਸਾਧ ਦਾ ਪੱਖ ਪੂਰ ਰਿਹਾ ਹੈ, ਕਿਉਂਕਿ ਇਨ•ਾਂ ਨੂੰ ਖੁਦ ਨੰਗੇ ਹੋ ਜਾਣ ਦਾ ਡਰ ਸਤਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਸੌਦਾ ਸਾਧ ਦੇ ਵਿਵਾਦ ਸਮੇਂ ਸਿੱਖ ਕੌਮ ਨਾਲ ਖੜੀ, ਨਾ ਹੀ ਬਰਗਾੜੀ ਕਾਂਡ ਦੇ ਜ਼ੁਲਮ ਵੇਲੇ, ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ, ਨਾ ਪੰਜ ਪਿਆਰਿਆਂ ਦੇ ਫੈਸਲੇ ਵੇਲੇ, ਨਾ ਹੀ ਹੁਣ ਬਰਗਾੜੀ ਕਾਂਡ ਦੀ ਪੜਤਾਲ ਵੇਲੇ, ਸਿੱਖ ਕੌਮ ਨਾਲ ਖੜ ਸਕੀ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ: ਦੁਮਣਾ ਨੇ ਕਿਹਾ ਕਿ ਬਾਦਲ ਦਲ ਦੇ ਇਕ ਸੀਨੀਅਰ ਮੈਂਬਰ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਹੈ ’ਤੇ ਇਕ ਬੀਬੀ ਵਲੋਂ ਸਬੂਤ ਸਮੇਤ ਦੋਸ਼ ਲਾਉਣ ਤੋਂ ਬਾਅਦ ਬਾਦਲ ਦਲ ਦੇ ਜਨਰਲ ਸਕੱਤਰ ਵਲੋਂ ਕਲੀਨ ਚਿੱਟ ਦੇਣਾ ਸ਼ਰਮਨਾਕ ਗੱਲ ਹੈ।ਸਿੱਖ ਕੌਮ ਲਈ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਾਰ ਫਿਰ ਸਿੱਖ ਕੌਮ ਨਾਲ ਖੜਨ ਦੀ ਬਜਾਏ ਸਿੱਖ ਵਿਰੋਧੀ ਤਾਕਤਾਂ ਦਾ ਪੱਖ ਪੂਰਿਆ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਸਿੱਖ ਕੌਮ ਦੀ ਨਾ ਹੋ ਕੇ ਇਕ ਪਰਿਵਾਰ ਦੀ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ। ਜਿਸ ਨੂੰ ਅੱਜ ਫਿਰ ਜਵੇਂ ਸਾਡੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਆਜ਼ਾਦ ਕਰਵਾਏ ਸੀ, ਉਵੇਂ ਹੀ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਦੀ ਜ਼ਰੂਰਤ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅਖੰਡ ਅਕਾਲੀ ਦਲ 1920 ਦੇ ਪ੍ਰਧਾਨ ਸ: ਰਵੀਇੰਦਰ ਸਿੰਘ ਦੁਮਣਾ ਸਾਬਕਾ ਸਪੀਕਰ ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਮਕਸਦ ਲਈ ਹੋਂਦ ਵਿਚ ਆਈ ਸੀ, ਅੱਜ ਉਸ ਮਕਸਦ ਤੋਂ ਬਿਲਕੁੱਲ ਉਲਟ ਫੈਸਲੇ ਲੈ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਪਟਿਆਲਾ ਵਿਖੇ ਹੋਈ ਇਕੱਤਰਤਾ ਦੇ ਡਰਾਮੇ ਉੱਪਰ ਵਰ•ਦਿਆਂ ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਰਾਜਭਾਗ ਸਮੇਂ ਸਿੱਖ ਪੰਥ ਨਾਲ ਨਹੀਂ ਖੜ• ਸਕੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਦੂਜੇ ਤਖ਼ਤਾਂ ਦੇ ਜਥੇਦਾਰਾਂ ਨੂੰ ਬਾਦਲ ਪਰਿਵਾਰ ਦੀ ਮਰਜ਼ੀ ਅਨੁਸਾਰ ਵਰਤਦੀ ਰਹੀ, ਜਿਸ ਦੀ ਮਿਸਾਲ ਜਥੇਦਾਰਾਂ ਤੋਂ ਸੌਦਾ ਸਾਧ ਦਾ ਗਲਤ ਫੈਸਲਾ ਕਰਵਾ ਕੇ ਉਸ ਨੂੰ ਸਹੀ ਸਾਬਤ ਕਰਨ ਲਈ ਗੁਰੂ ਦੀ ਗੋਲਕ ਵਿਚੋਂ 92 ਲੱਖ ਦੇ ਇਸ਼ਤਿਹਾਰ ਦੇਣੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਨ ਵਾਲੇ ਪੰਜ ਪਿਆਰੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨ ਵਾਲੇ ਰਾਗੀਆਂ ਸਮੇਤ ਮੰਜੀ ਸਾਹਿਬ ਵਿਖੇ ਕਥਾ ਕਰਨ ਵਾਲੇ ਕਥਾਵਾਚਕਾਂ ਨੂੰ ਇਨ•ਾਂ ਦੇ ਗਲਤ ਫੈਸਲਿਆਂ ਦਾ ਸਾਥ ਨਾ ਦੇਣ ’ਤੇ ਸੇਵਾ ਮੁਕਤ ਕਰਦੀ ਰਹੀ। ਉਨ•ਾਂ ਕਿਹਾ ਕਿ ਕ੍ਰਿਪਾਲ ਸਿੰਘ ਬਡੂੰਗਰ ਤਾਂ ਬਾਦਲ ਪਰਿਵਾਰ ਦੀ ਕਠਪੁਤਲੀ ਹੈ, ਜੋ ਜਿਵੇਂ ਬਾਦਲ ਬੁਲਾਉਣਗੇ, ਉਸੇ ਤਰ•ਾਂ ਹੀ ਬੋਲੇਗਾ। ਉਨ•ਾਂ ਨੇ ਬਡੂੰਗਰ ਵਲੋਂ ਜਾਂਚ ਕਮਿਸ਼ਨ ਦੇ ਦਾਇਰੇ ਤੋਂ ਬਾਹਰ ਜਾਣ ਦੇ ਜੋ ਦੋਸ਼ ਲਗਾਏ ਹਨ, ਉਹ ਸੋਭਾ ਨਹੀਂ ਦਿੰਦੇ, ਸਗੋਂ ਹੋਣਾ ਤਾਂ ਇਹ ਚਾਹੀਦਾ ਸੀ ਕਿ ਜੇਕਰ ਸੱਚਾਈ ਸਾਹਮਣੇ ਲਿਆਉਣ ਲਈ ਦਾਇਰੇ ਤੋਂ ਬਾਹਰ ਵੀ ਜਾਣਾ ਪਵੇ ਤਾਂ ਸਵਾਗਤ ਕਰਨਾ ਚਾਹੀਦਾ ਹੈ, ਨਾ ਕਿ ਕੋਈ ਜਾਣਕਾਰੀ ਮੰਗਣ ’ਤੇ ਵਿਵਾਦ। ਇਹ ਗੱਲ ਜੱਗ ਜਾਹਿਰ ਹੋ ਚੁੱਕੀ ਹੈ ਕਿ ਜਿਹੜਾ ਬਾਦਲ ਆਪਣੀ ਸਰਕਾਰ ਸਮੇਂ ਸੱਚ ਸਾਹਮਣੇ ਨਹੀਂ ਲਿਆ ਸਕਿਆ, ਉਹ ਅੱਜ ਸੱਚ ਸਾਹਮਣੇ ਲਿਆਉਣ ਲਈ ਸਹਿਯੋਗ ਕਿਵੇਂ ਕਰ ਸਕਦਾ ਹੈ। ਸੌਦਾ ਸਾਧ ਦਾ ਸੱਚ ਨੰਗਾ ਹੋ ਜਾਣ ਦੇ ਬਾਵਜੂਦ ਵੀ ਬਾਦਲ ਦਲ ਸਾਧ ਦਾ ਪੱਖ ਪੂਰ ਰਿਹਾ ਹੈ, ਕਿਉਂਕਿ ਇਨ•ਾਂ ਨੂੰ ਖੁਦ ਨੰਗੇ ਹੋ ਜਾਣ ਦਾ ਡਰ ਸਤਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਸੌਦਾ ਸਾਧ ਦੇ ਵਿਵਾਦ ਸਮੇਂ ਸਿੱਖ ਕੌਮ ਨਾਲ ਖੜੀ, ਨਾ ਹੀ ਬਰਗਾੜੀ ਕਾਂਡ ਦੇ ਜ਼ੁਲਮ ਵੇਲੇ, ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ, ਨਾ ਪੰਜ ਪਿਆਰਿਆਂ ਦੇ ਫੈਸਲੇ ਵੇਲੇ, ਨਾ ਹੀ ਹੁਣ ਬਰਗਾੜੀ ਕਾਂਡ ਦੀ ਪੜਤਾਲ ਵੇਲੇ, ਸਿੱਖ ਕੌਮ ਨਾਲ ਖੜ ਸਕੀ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ: ਦੁਮਣਾ ਨੇ ਕਿਹਾ ਕਿ ਬਾਦਲ ਦਲ ਦੇ ਇਕ ਸੀਨੀਅਰ ਮੈਂਬਰ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਹੈ ’ਤੇ ਇਕ ਬੀਬੀ ਵਲੋਂ ਸਬੂਤ ਸਮੇਤ ਦੋਸ਼ ਲਾਉਣ ਤੋਂ ਬਾਅਦ ਬਾਦਲ ਦਲ ਦੇ ਜਨਰਲ ਸਕੱਤਰ ਵਲੋਂ ਕਲੀਨ ਚਿੱਟ ਦੇਣਾ ਸ਼ਰਮਨਾਕ ਗੱਲ ਹੈ। ਹੁਣ ਸਮਾ ਸਿੱਖ ਕੌਮ ਤੋਂ ਮੰਗ ਕਰਦਾ ਹੈ ਕਿ ਬਾਦਲ ਪਰਿਵਾਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਲਈ ਕਮਰਕੱਸੇ ਕਰਨ। ਇਸ ਪਵਿੱਤਰ ਕਾਰਜ ਲਈ ਅਖੰਡ ਅਕਾਲੀ ਦਲ 1920 ਹਮ ਖਿਆਲੀ ਸਿਆਸੀ ਅਤੇ ਪੰਥਕ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਯਤਨਸ਼ੀਲ ਹੈ। ਸ: ਰਵੀਇੰਦਰ ਸਿੰਘ ਨੇ ਭਾਵ ਪੂਰਕ ਅਪੀਲ ਕਰਦਿਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਕਾਰਜ ਲਈ ਸਾਡਾ ਸਾਥ ਦਿਓ। ਇਸ ਸਮੇਂ ਸ: ਰਵੀਇੰਦਰ ਸਿੰਘ ਦੁਮਣਾ ਸਾਬਕਾ ਸਪੀਕਰ ਪ੍ਰਧਾਨ ਅਖੰਡ ਅਕਾਲੀ ਦਲ 1920 ਦੇ ਨਾਲ ਸ: ਭਰਪੂਰ ਸਿੰਘ ਧਾਂਦਰਾ ਸਕੱਤਰ ਜਨਰਲ ਅ.ਅ.ਦ. (1920) ਵੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *