ਮੰਗੀ ਮਾਹਲ ਦੇ ਗੀਤਾਂ ਨੇ ਲੁੱਟਿਆ ਪਿੰਡ ਮਸੀਤਾਂ ਦਾ ਸਭਿਆਚਾਰਕ ਮੇਲਾ

-ਪਟਕੇ ਦੀ ਕੁਸ਼ਤੀ ’ਚ ਪਰਮਿੰਦਰ ਡੂਮਛੇੜੀ ਤੇ ਗੌਰਵ ਦਿਲੀ ਨੂੰ ਕੀਤਾ ਚਿੱਤ
ਕਪੂਰਥਲਾ, 3 ਅਕਤੂਬਰ, ਇੰਦਰਜੀਤ
ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਮਸੀਤਾਂ ਦੀ ਦਰਗਾਹ ‘ਤੇ ਦੋ ਰੋਜ਼ਾ ਜੋੜ ਮੇਲਾ ਛਿੰਝ ਮੇਲਾ ਕਮੇਟੀ ਵ¤ਲੋਂ ਗ੍ਰਾਮ ਪੰਚਾਇਤ ਮਸੀਤਾਂ, ਭਗਤਪੁਰ ਅਤੇ ਕਾਲੇਵਾਲ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਸਭਿਆਚਾਰਕ ਮੇਲੇ ਦੌਰਾਨ ਪੰਜਾਬੀ ਲੋਕ ਗਾਇਕ ਮੰਗੀ ਮਾਹਲ ਨੇ ਆਪਣੇ ਚਰਚਿਤ ਗੀਤਾਂ ਰਾਹੀ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਜੋੜ ਮੇਲੇ ਦੇ ਦੂਜੇ ਦਿਨ ਕਬ¤ਡੀ ਦਾ ਸ਼ੋਅ ਮੈਚ ਮਾਲਵੇ ਤੇ ਮਾਝੇ ਦੇ ਪਿੰਡ ਘੁਰਾਲਾ ਦੀ ਕਬ¤ਡੀ ਕਲ¤ਬ ਵਿਚਕਾਰ ਹੋਇਆ ਜਿਸ ਵਿਚ ਘੁਰਾਲੇ ਦੀ ਕਬ¤ਡੀ ਕਲ¤ਬ ਨੇ ਮਾਲਵੇ ਦੀ ਕਬ¤ਡੀ ਕਲ¤ਬ ਨੂੰ 31 ਅੰਕਾਂ ਦੇ ਮੁਕਾਬਲੇ 34 ਅੰਕਾਂ ਨਾਲ ਹਰਾਇਆ । ਜੇਤੂ ਅਤੇ ਉਪ-ਜੇਤੂ ਟੀਮ ਨੂੰ ਮੈਂਬਰ ਸ਼ੇਰ ਸਿੰਘ ਦੇ ਪੁ¤ਤਰ ਹਰਜੋਤ ਸਿੰਘ, ਨਵਜੋਤ ਸਿੰਘ ਅਤੇ ਜਰਨੈਲ ਸਿੰਘ ਨੇ ਕ੍ਰਮਵਾਰ 25 ਹਜ਼ਾਰ ਤੇ 18 ਹਜ਼ਾਰ ਰੁਪਏ ਨਗਦ ਇਨਾਮ ਦਿ¤ਤਾ । ਉਪਰੰਤ ਕੁਸ਼ਤੀ ਦੰਗਲ ਆਪਣੇ ਸਮੇਂ ਦੇ ਉਘੇ ਪਹਿਲਵਾਨ ਮਲਕੀਤ ਸਿੰਘ ਕਾਂਜਲੀ ਦੀ ਦੇਖ ਰੇਖ ਹੇਠ ਹੋਇਆ ਜਿਸ ਦੌਰਾਨ ਪਟਕੇ ਦੀ ਕੁਸ਼ਤੀ ਪਰਮਿੰਦਰ ਡੂਮਛੇੜੀ ਤੇ ਗੌਰਵ ਦਿਲੀ ਵਿਚਕਾਰ ਹੋਈ ਜਿਸ ‘ਚ ਪਰਮਿੰਦਰ ਡੂਮਛੇੜੀ ਨੇ ਗੌਰਵ ਨੂੰ ਚਿ¤ਤ ਕੀਤਾ । ਦੋ ਨੰਬਰ ਦੀ ਕੁਸ਼ਤੀ ਵਿਚ ਡੂਮਛੇੜੀ ਦੇ ਚੇਲੇ ਕਮਲ ਡੂਮਛੇੜੀ ਨੇ ਗੁਰਭੇਜ ਕੁਹਾੜਾ ਨੂੰ ਚਿ¤ਤ ਕੀਤਾ । ਲੜਕੀਆਂ ਦੀਆਂ ਕੁਸ਼ਤੀਆਂ ਵਿਚ ਮਨਦੀਪ ਕੌਰ ਵਰਿਆਣਾ ਅਕੈਡਮੀ ਨੇ ਹਰਜੀਤ ਕੌਰ ਮੋਗਾ ਨੂੰ , ਨਵਜੀਤ ਮੋਗਾ ਨੇ ਸੰਦੀਪ ਕੌਰ ਪਠਾਨਕੋਟ ਨੂੰ ਕੁਲਦੀਪ ਕੌਰ ਨੇ ਜਸਪ੍ਰੀਤ ਕੌਰ ਨੂੰ ਚਿ¤ਤ ਕੀਤਾ । ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਪਰਮਿੰਦਰ ਡੂਮਛੇੜੀ ਨੂੰ ਬਲਵਿੰਦਰ ਸਿੰਘ ਘੁੰਮਾਣ ਵਲੋਂ ਵਿਸ਼ੇਸ਼ ਤੌਰ ‘ਤੇ ਮੋਟਰਸਾਈਕਲ ਦਿ¤ਤਾ ਗਿਆ । ਕੁਸ਼ਤੀ ਅਖਾੜੇ ਦੇ ਮੁ¤ਖ ਮਹਿਮਾਨ ਜਗਜੀਤ ਸਿੰਘ ਸਰੋਆ ਐਸ. ਪੀ. ਡੀ. ਕਪੂਰਥਲਾ ਵਲੋਂ ਜਿਥੇ ਇਸ ਦੰਗਲ ਦੇ ਸ਼ੁਰੂਆਤ ਕਰਵਾਈ ਉਥੇ ਦੰਗਲ ਦੇ ਸਮੁ¤ਚੇ ਪਹਿਲਵਾਨਾਂ ਨੂੰ ਅਸ਼ੀਰਵਾਦ ਵੀ ਦਿ¤ਤਾ । ਇਸ ਮੌਕਾ ਡੀ. ਐਸ. ਪੀ. ਵਰਿਆਮ ਸਿੰਘ ਖਹਿਰਾ ਵੀ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਸਨ । ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਤੇ ਸਭਿਆਚਾਰਕ ਮੇਲੇ ਨੂੰ ਸਫਲ ਬਣਾਉਣ ਲਈ, ਜੋਗਾ ਸਿੰਘ ਯੂਕੇ, ਪ੍ਰਤਾਪ ਸਿੰਘ ਯੂਕੇ, ਰਾਜਵਿੰਦਰ ਸਿੰਘ ਰਾਜਾ ਕਨੇਡਾ, ਜਸਕਰਨ ਸਿੰਘ ਜੌਹਲ, ਬਲਕਾਰ ਸਿੰਘ ਯੂਕੇ, ਰਣਜੀਤ ਘੁੰਮਣ, ਲਵਜੋਤ ਸਿੰਘ ਥਿੰਦ ਯੂਐਸਏ, ਹਰਜੀਤ ਸਿੰਘ ਥਿੰਦ ਯੂਐਸਏ, ਲਵਜਿੰਦਰ ਸਿੰਘ ਅਸਟੇਲੀਆ, ਰਣਜੀਤ ਸਿੰਘ ਘੁੰਮਣ ਇਟਲੀ, ਜਰਨੈਲ ਸਿੰਘ ਯੂਐਸਏ,ਸੁਖਦੇਵ ਸਿੰਘ ਯੂਐਸਏ, ਸੁਰਿੰਦਰ ਸਿੰਘ ਥਿੰਦ ਇਟਲੀ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਪ੍ਰਧਾਨ, ਸ਼ੇਰ ਸਿੰਘ ਬਾਜਵਾ, ਨਰਿੰਦਰ ਸਿੰਘ ਬਾਜਵਾ, ਨਵਦੀਪ ਸਿੰਘ, ਜੱਗਾ ਸਿੰਘ ਯੂਕੇ, ਹਾਕਮ ਸਿੰਘ, ਨਰੰਜਣ ਸਿੰਘ, ਸਤਨਾਮ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ, ਬੂਟਾ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ, ਮਨਜਿੰਦਰ ਸਿੰਘ, ਬਲਜਿੰਦਰ ਸਿੰਘ, ਸ਼ੇਰ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *