ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਵੱਲੋਂ ਕਰਵਾਏ ਜਾ ਰਹੇ 12 ਨਵੰਬਰ ਨੂੰ ਜਰੂਰਤਮੰਦ ਲੜਕੀਆਂ ਦੇ ਆਨੰਦਕਾਰਜ ਵਿੱਚ ਹਿਸਾ ਲੈਣ ਲਈ ਪ੍ਰਵਾਸੀ ਭਾਰਤੀ ਆਉਣੇ ਹੋਏ ਸ਼ੁਰੂ, ਸੰਸਥਾਂ ਦੇ ਸਰਪ੍ਰਸਤ ਅਤੇ ਜਰਮਨ ਇਕਾਈ ਦੇ ਪ੍ਰਧਾਨ ਟੇਕ ਚੰਦ ਪੂਨੀ ਦਾ ਮੈਂਬਰਾਂ ਵੱਲੋ ਕੀਤਾ ਗਿਆ ਸਵਾਗਤ

ਫਗਵਾੜਾ 21 ਅਕਤੂਬਰ (ਰਵੀਪਾਲ ਸ਼ਰਮਾ) ਸ਼ਹਿਰ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 12 ਨਵੰਬਰ ਨੂੰ ਗੁਰਦੁਆਰਾ ਅਕਾਲੀ ਬੰਗਾਂ ਰੋਡ ਫਗਵਾੜਾ ਵਿਖੇ ਜਰੂਰਤੰਮਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦਕਾਰਜ ਕਰਵਾਏ ਜਾ ਰਹੇ ਹਨ। ਸੰਸਥਾਂ ਦੇ ਇਸ ਨਵੇਕਲੇ ਪ੍ਰੋਜੈਕਟ ਨੂੰ ਹਰ ਪਾਸਿਓ ਨੇਪੜੇ ਚਾੜਣ ਲਈ ਅਤੇ ਨਵਵਿਆਹੇ ਜੋੜਿਆ ਨੂੰ ਜਿੰਦਗੀ ਭਰ ਖੁੱਸ਼ ਰਹਿਣ ਦਾ ਆਸ਼ੀਰਵਾਦ ਦੇਣ ਲਈ ਸੰਸਥਾਂ ਨਾਲ ਜੁੜੇ ਬਹੁਤ ਸਾਰੇ ਪ੍ਰਵਾਸੀ ਭਾਰਤੀ ਆਉਣੇ ਸ਼ੁਰੂ ਹੋ ਗਏ ਹਨ ਤਾਂ ਜੋ ਉਹ ਵੀ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾ ਕੇ ਪੁੰਨ ਦੇ ਭਾਗੀਦਾਰ ਬਣ ਸਕਣ। ਇਸ ਦੇ ਚੱਲਦਿਆ ਹੀ ਇਸ ਸੰਸਥਾਂ ਨੂੰ ਹਮੇਸ਼ਾ ਹੀ ਆਪਣੀਆਂ ਬੇਹਤਰੀਨ ਸੇਵਾਵਾਂ ਦੇਣ ਵਾਲੇ ਸੰਸਥਾਂ ਦੇ ਸਰਪ੍ਰਸਤ ਅਤੇ ਜਰਮਨ ਇਕਾਈ ਦੇ ਪ੍ਰਧਾਨ ਅਤੇ ਮੁਗਲ ਰੈਸ਼ਟੋਰੈਂਟ ਦੇ ਮਾਲਿਕ ਟੇਕ ਚੰਦ ਪੁਨੀ ਦਾ ਡਿਜੀ ਕੇਬਲ ਦੇ ਦਫਤਰ ਪੁਰਾਣੀ ਦਾਣਾ ਮੰਡੀ ਵਿਖੇ ਪੁਹੰਚਣ ਤੇ ਪ੍ਰਧਾਨ ਸ. ਹਰਮਿੰਦਰ ਸਿੰਘ ਬਸਰਾ ਅਤੇ ਸੰਸਥਾਂ ਦੇ ਸਮੂਹ ਮੈਂਬਰਾਂ ਵੱਲੋਂ ਫੁੱਲਾ ਦੇ ਬੁੱਕੇ ਭੈਂਟ ਕਰਕੇ ਜੀ ਆਇਆ ਨੂੰ ਕਿਹਾ ਗਿਆ। ਟੇਕ ਚੰਦ ਪੁਨੀ ਨੇ ਜਿੱਥੇ ਸ. ਬਸਰਾ, ਬਿੱਲਾ ਪ੍ਰਭਾਕਰ ਅਤੇ ਸਮੂਹ ਮੈਂਬਰਾਂ ਦਾ ਉਨਾਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ ਉਥੇ ਹੀ ਸ਼੍ਰੀ ਪੁਨੀ ਨੇ ਦੱਸਿਆ ਕਿ ਇਸ ਕਾਰਜ ਵਿੱਚ ਹਿੱਸਾ ਲੈਣ ਲਈ ਬਹੁਤ ਸਾਰੇ ਪ੍ਰਵਾਸੀ ਭਾਰਤੀ ਵੀ ਪੁਹੰਚ ਰਹੇ ਹਨ। ਉਨਾਂ ਸਮੁਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਪੁਹੰਚ ਕੇ ਨਵ ਵਿਆਹੇ ਜੋੜਿਆ ਨੂੰ ਅਸ਼ੀਰਵਾਦ ਦੇਣ। ਇਸ ਦੋਰਾਨ ਸੰਸਥਾਂ ਦੇ ਕੈਸ਼ੀਅਰ ਬਿੱਲਾ ਪ੍ਰਭਾਕਰ ਨੇ ਵੀ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਜਰੂਰਤਮੰਦ ਪਰਿਵਾਰ ਸੰਸਥਾਂ ਨਾਲ ਮਿਲ ਆਪਣੀ ਲੜਕੀ ਦਾ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸੰਸਥਾਂ ਦੇ ਮੈਂਬਰਾਂ ਨਾਲ ਜਾ ਫਿਰ ਡਿਜੀ ਕੇਬਲ ਦੇ ਦਫਤਰ ਪੁਰਾਣੀ ਦਾਣਾ ਮੰਡੀ ਵਿਖੇ ਆ ਕੇ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਬਹੁਤ ਜਲਦ ਹੀ ਰਜਿਸਟ੍ਰੇਸ਼ਨ ਬੰਦ ਹੋਣ ਵਾਲੀ ਹੈ। ਇਸ ਮੋਕੇ ਦਰਸ਼ਨ ਕੁਮਾਰ ਗਾਭਾ, ਅਮਿਤ ਸ਼ੁਕਲਾ, ਹੈਪੀ ਹੈਲਣ, ਗੁਰਮੀਤ ਸਿੰਘ ਮੰਗਾਂ, ਬੱਲੂ ਵਾਲੀਆ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *