ਅਮਨ ਕਾਹਲੋਂ ਜਰਮਨੀ ‘ਚ ਬਣੇਗੀ ਕਰਾਟੇ ਕੋਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ‘ਤੋਂ ਆ ਜਰਮਨ ਵਸ ਗਏ ਕਾਹਲੋਂ ਪਰਿਵਾਰ ਦੀ ਧੀ ਅਮਨ ਕਾਹਲੋਂ ਨੇ 16 ਸਾਲਾਂ ਦੀ ਸਖ਼ਤ ਮਿਹਨਤ ਬਾਅਦ ਪਿਛਲੇ ਦਿਨੀ ਕਰਾਟੇ ਕੋਚ ਦਾ ਇਮਤਿਹਾਨ ਪਾਸ ਕਰ ਲਿਆ ਹੈ। ਕਾਹਲੋਂ ਪਰਿਵਾਰ ਦੀ ਸਭ ‘ਤੋਂ ਛੋਟੀ ਧੀ ਅਮਨ ਨੇ ਅਪਦੀ ਵੱਡੀ ਭੈਣ ਅਨੀਤ ਨੂੰ ਕਰਾਟਿਆਂ ਦੀ ਸਿਖਲਾਈ ਲੈਂਦੀ ਨੂੰ ਦੇਖ ਮਹਿਜ ਤਿੰਨ ਸਾਲ ਦੀ ਉਮਰ ਵਿੱਚ ਆਪ ਵੀ ਕਰਾਟੇ ਸਿਖਣੇ ਸੁਰੂ ਕਰ ਦਿੱਤੇ ਸਨ ਤੇ 16 ਸਾਲਾਂ ਬਾਅਦ ਕਾਲੀ ਬੈਲਟ ਹਾਸਲ ਕਰਨ ਦੇ ਨਾਲ ਹੀ ਕਰਾਟੇ ਕੋਚ ਦਾ ਪਹਿਲੇ ਗਰੇਡ ਦਾ ਸਰਟੀਫਿਕੇਟ ਵੀ ਲੈ ਲਿਆ। ਅਮਨ ਜਰਮਨ ਵਿੱਚ ਸਭ ‘ਤੋ ਛੋਟੀ ਉਮਰ ਦੀ ਪਹਿਲੀ ਪੰਜਾਬਣ ਕਰਾਟੇ ਕੋਚ ਬਣਨ ਮਾਣ ਹਾਸਲ ਕਰ ਚੁੱਕੀ ਹੈ ਤੇ 68 ਕਿਲੋ ਭਾਰ ਵਰਗ ਵਿੱਚ ਜਰਮਨ ਦੀਆਂ ਤਿੰਨ ਚੋਟੀ ਦੀਆਂ ਕੁਮੇਟੇ ਕਰਾਟੇ ਫਾਈਟਰਾਂ ਵਿੱਚੋ ਇੱਕ ਹੈ। ਰੋਹਰ ਦੋਜੋ ਕਰਾਟੇ ਸਕੂਲ ਐਸਨ ਵਿੱਚ ਕਰਾਟੇ ਸਿੱਖਣ ਵਾਲੇ ਬੱਚਿਆਂ ਦੀ ਵਧਦੀ ਗਿਣਤੀ ਨੂੰ ਮੁੱਖ ਰਖਦੇ ਹੋਏ ਇੱਕ ਹੋਰ ਨਵੀਂ ਬਰਾਂਚ ਖੋਹਲੀ ਜਾ ਰਹੀ ਜਿਥੇ ਅਮਨ ਕਾਹਲੋਂ ਟਰੇਨਰ ਹੋਵੇਗੀ। ਜਿਕਰਯੋਗ ਹੈ ਕਿ ਕਾਹਲੋਂ ਪਰਿਵਾਰ ਦੇ ਵੱਡੇ ਬੱਚੇ ਅਮ੍ਰਿਤ ਅਤੇ ਅਨੀਤ ਦੋਨੋਂ ਜਰਮਨ ਦੀ ਨੈਸ਼ਨਲ ਟੀਮ ਦੇ ਖਿਡਾਰੀ ਬਣਨ ਦਾ ਮਾਣ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਹਨ ਜਿਨ੍ਹਾਂ ਦੇ ਸਾਗਿਰਦ ਬੱਚੇ ਰਾਸਟਰੀ ਅਤੇ ਅੰਤਰਾਸਟਰੀ ਪੱਧਰ ਦੇ ਤਗਮੇ ਜਿੱਤ ਚੁੱਕੇ ਹਨ। ਕਾਹਲੋਂ ਪਰਿਵਾਰ ਵੱਲੋਂ ਜਰਮਨ ਵਸਦੇ ਪੰਜਾਬੀ ਭਾਈਚਾਰੇ ਨੂੰ ਕਈ ਵਾਰ ਇਹ ਅਪੀਲ ਕੀਤੀ ਜਾ ਚੁੱਕੀ ਹੈ ਕਿ ਜਿਹੜੇ ਅਪਣੇ ਬੱਚਿਆਂ ਨੂੰ ਜੂਡੋ ਜਾਂ ਕਰਾਟੇ ਸਿਖਾਉਣਾ ਚਾਹੁੰਦੇਂ ਹੋਣ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ ਪਰ ਅਜੇ ਤੱਕ ਕਿਸੇ ਨੇ ਕੋਈ ਦਿਲਚਸਪੀ ਨਹੀ ਦਿਖਾਈ।
ਦੁਨੀਆਂ ਭਰ ਵਿੱਚ ਮਸ਼ਹੂਰ ਜਰਮਨ ਕਾਰ ਕੰਪਣੀ ਮਰਸਡੀਜ਼ ਬੈਨਜ ਨੇ ਕਰਾਟਿਆਂ ਵਿੱਚ ਅਮ੍ਰਿਤ ਕਾਹਲੋਂ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਇੱਕ ਮਹਿੰਗੀ ਕਾਰ ਸਪੌਸਰ ਕਰਨ ਦਾ ਫੈਸਲਾ ਕੀਤਾ ਹੈ ਇਹ ਸਨਮਾਂਨ ਜਰਮਨ ਰਹਿੰਦੇਂ ਕਿਸੇ ਪਹਿਲੇ ਪੰਜਾਬੀ ਪਰਿਵਾਰ ਦੇ ਬੱਚੇ ਨੂੰ ਮਿਲ ਰਿਹਾ ਹੈ।
ਕਾਹਲੋਂ ਪਰਿਵਾਰ ਦੇ ਇਹਨਾਂ ਬੱਚਿਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਅਤੇ ਰਿਸਤੇਦਾਰਾਂ ਵੱਲੋਂ ਸਰਦਾਰਨੀ ਰਾਜਬੀਰ ਕੌਰ ਅਤੇ ਸ: ਤਰਲੋਚਨ ਸਿੰਘ ਕਾਹਲੋਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸ: ਤਰਲੋਚਨ ਸਿੰਘ ਕਾਹਲੋਂ ਵਾਹਿਗੁਰੂ ਦਾ ਸੁਕਰਾਨਾਂ ਕਰਦੇ ਹੋਏ ਕਹਿੰਦੇ ਹਨ ਸਾਡੀਆਂ ਬੱਚੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਸਾਡਾ ਸਮਾਜ ਅਪਣੀਆਂ ਬੇਟੀਆਂ ਨੂੰ ਵੀ ਚੰਗੀ ਸੇਧ ਦੇ ਅਗਾਂਹ ਵਧਣ ਦੇ ਮੌਕੇ ਪ੍ਰਦਾਨ ਕਰੇ ਤਾਂ ਕੁੜੀਆਂ ਵੀ ਮੁੰਡਿਆਂ ਵਾਂਗ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਸਕਦੀਆਂ ਹਨ।

 

Geef een reactie

Het e-mailadres wordt niet gepubliceerd. Vereiste velden zijn gemarkeerd met *