ਬੈਲਜੀਅਮ 28 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਯੂਰਪ ਦੀ ਰਾਜਧਾਨੀ ਬੈਲਜੀਅਮ ਦੇ ਸ਼ਹਿਰ ਬਰੁਸਲ ਦੇ ਅਟੋਮੀਅਮ ਦੀ ਪਾਰਕਿੰਗ ਵਿਚ ਭਾਰਤੀਆਂ ਨੇ ਬੜੈ ਸੁਚੱਝੇ ਤਰੀਕੇ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ, ਬੈਲਜੀਅਮ ਦੇ ਇਤਿਹਾਸ ਵਿਚ ਪਹਿਲਾ ਮੌਕਾ ਹੈ ਕਿ ਬੈਲਜੀਅਮ ਤੋ ਇਲਾਵਾ ਕਿਸੇ ਹੋਰ ਦੇਸ਼ (ਇੰਡੀਆ) ਦਾ ਝੰਡਾ ਅਟੋਮੀਅਮ ਦੇ ਸਿਖਰ ਤੇ ਅੱਜ ਸਾਰਾ ਦਿਨ ਝੂਲਦਾ ਰਿਹਾ, ਇਸ ਸਾਰੇ ਮੇਲੇ ਦਾ ਪ੍ਰਬੰਧ ਕਰਨ ਵਾਲੇ ” ਰਵੀ ਜੀ ” ਦਾ ਕਹਿਣਾ ਹੈ ਇਸ ਮੇਲੇ ਵਿਚ ਲੋਕਾਂ ਦਾ ਭਾਰੀ ਇਕੱਠ ਦਰਸਾ ਰਿਹਾ ਹੈ ਕਿ ਲੋਕ ਅਜਿਹੇ ਪ੍ਰੋਗਰਾਮਾ ਦਾ ਹਿਸਾ ਬਣਨ ਵਿਚ ਬੜੀ ਦਿਲਚਸਪੀ ਦਿਖਾਉਦੇ ਹਨ, ਮੀਡੀਆ ਪੱਤਰਕਾਰ ਨੂੰ ਮੌਕੇ ਤੇ ਹਾਜਰ ਖੁਫੀਆ ਪੁਲੀਸ ਆਫੀਸਰ ਨਾਲ ਗੱਲਬਾਤ ਤੋ ਵਿਸ਼ੇਸ਼ ਜਾਣਕਾਰੀ ਮਿਲੀ ਕਿ ਬੈਲਜੀਅਮ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਕਿਸੇ ਵਿਦੇਸ਼ੀ ਮੁਲਖ ਦੇ ਝੰਡੇ ਨੂੰ ਬੈਲਜੀਅਮ ਦੇ ਮੇਨ ਮਸ਼ਹੂਰ ਸਥਾਨ ਅਟੋਮੀਅਮ ਤੇ ਲਹਿਰਾਣ ਦਾ ਮੌਕਾ ਮਿਲਿਆ, ਇਸ ਦਿਵਾਲੀ ਮੇਲੇ ਵਿਚ ਇੱਕ ਟੈਂਟ ਵਿਚ ਗਣੇਸ਼- ਲਸ਼ਮੀ ਦੀ ਮੂਰਤੀ ਸਥਾਪਿਤ ਕਰਕੇ ਆਰਤੀ ਪੜ੍ਹਕੇ ਦਿਵਾਲੀ ਦੀ ਸ਼ੁਰੂਆਤ ਹੋਈ, ਬੈਲਜੀਅਮ ਦੇ ਨਵੇ ਅੰਬੈਸਟਰ ਮੈਡਮ ” ਗਾਇਤਰੀ ਇਸਾਰ ਕੁਮਾਰ” ਨੇ ਇਸ ਮੌਕੇ ਤੇ ਪਹੂੰਚ ਕੇ ਸਟੇਜ ਦਿਵਾਲੀ ਦੀਆਂ ਖੁਸ਼ੀਆਂ ਸਾਰਿਆ ਨਾਲ ਸਾਝੀਆਂ ਕੀਤੀਆਂ ਬੈਲਜੀਅਮ ਸਰਕਾਰ ਅਤੇ ਪ੍ਰਬੰਧਿਕਾਂ ਦਾ ਧੰਨਵਾਦ ਕੀਤਾ,ਪ੍ਰਬੰਧ ਕਰਤਾ ਰਵੀ ਜੀ ਦਾ ਕਹਿਣਾ ਹੈ ਕਿ ਬਰੁਸਲ ਦੇ ਬਰੁਗਮਾਸਟਰ (ਮੇਅਰ) ਨੇ ਸਾਡਾ ਬਹੁਤ ਜਿਆਦਾ ਸਹਿਯੋਗ ਦਿੱਤਾ ਸਟਾਲ ਲਗਾਉਣ ਸਟੇਜ ਲਗਾਉਣ ਅਤੇ ਪੁਲੀਸ ਸਕਿਉਰਿਟੀ ਦਾ ਅਤੇ ਤਿਰੰਗਾਂ ਲਹਿਰਾਉਣ ਲਈ ਖਾਸ ਮਦਦ ਕੀਤੀ ਜਿਸ ਦਾ ਅਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਇਸ ਦੀਵਾਲੀ ਮੇਲੇ ਵਿਚ ਬਹੁਤ ਕਿਸਮ ਦੇ ਖਾਣ ਪੀਣ ਦੇ ਸਟਾਲ ਲਗਾਏ ਗਏ ਸਨ ਬਹੁਤ ਸੁੰਦਰ ਸਟੇਜ ਸਜਾ ਕੇ ਪੰਜਾਬੀ ਗੁਜਰਾਤੀ ਅਤੇ ਹੋਰ ਵੀ ਇੰਡੀਅਨ ਗਾਣਿਆ ਅਤੇ ਮੌਕੇ ਦੇ ਗਾਉਣ ਵਾਲਿਆ ਅਤੇ ਡਾਨਸ ਕਰਨ ਵਾਲਿਆ ਦਾ ਲੋਕਾਂ ਨੇ ਖੂਬ ਅਨੰਦ ਮਾਣਿਆ, ਇਹ ਦੀਵਾਲੀ ਮੇਲਾ ਅੱਜ ਸ਼ਨੀਵਾਰ ਦੁਪਹਿਰੋ ਬਾਅਦ ਤਿੰਨ ਵਜੇ ਤੋ ਸ਼ੁਰੂ ਹੋ ਕੇ ਰਾਤੀ ਸਾਡੇ ਨੌ ਵਜੇ ਦੀਵਾਲੀ ਦੀ ਖੁਸ਼ੀ ਵਿਚ ਅਤਿਸ਼ਬਾਜੀ ਚਲਾਈ ਗਈ ਅਟੋਮੀਅਮ ਨੂੰ ਬਹੁਤ ਖੂਬ ਲਾਈਟਾ ਨਾਲ ਸ਼ਿਗਾਰਿਆ ਗਿਆ ਸੀ, ਪ੍ਰਬੰਧਿਕ ਰਵੀ ਜੀ ਦਾ ਕਹਿਣਾ ਹੈ ਕਿ 18 ਨਵੰਬਰ ਨੂੰ ਦਿਵਾਲੀ ਹਾਲ ਵਿਚ ਮਨਾਈ ਜਾਵੇਗੀ, ਇਸ ਐਟਰੀ ਫਰੀ ਮੇਲੇ ਵਿਚ ਪੰਜਾਬੀਆਂ ਤੋ ਇਲਾਵਾ ਸਾਉਥ ਦੇ ਭਾਰਤੀਆਂ ਦੀ ਗਿਣਤੀ ਬਹੁਤ ਜਿਆਦਾ ਸੀ।