-ਖੇਡਾਂ ਸਾਡੇ ਜੀਵਨ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ -ਸੰਤ ਮਹਾਤਮਾ ਮੁੰਨੀ
-ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਯਾਦ ’ਚ ਧਾਰਮਕ ਸਮਾਗਮ ਤੇ ਕਬੱਡੀ ਖੇਡ ਮੇਲਾ
ਕਪੂਰਥਲਾ, 30 ਅਕਤੂਬਰ, ਇੰਦਰਜੀਤ ਸਿੰਘ
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15ਵਾਂ ਸਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਸਮੂਹ ਨਗਰ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜੋੜ ਮੇਲੇ ਦੇ ਸਬੰਧ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਪਾਠ ਦੇ ਭੋਗ ਉਪਰੰਤ ਧਾਰਮਕ ਦੀਵਾਨ ਸਜਾਏ ਗਏ, ਜਿਨ੍ਹਾਂ ’ਚ ਵੱਖ ਵੱਖ ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆ ਨੇ ਸੰਗਤ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ, ਧਾਰਮਕ ਸਮਾਗਮਾਂ ਦੌਰਾਨ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਸੰਗਤਾਂ ਵਾਸਤੇ ਚਾਹ ਤੇ ਗੁਰੂ ਕੇ ¦ਗਰ ਲਗਾਏ ਗਏ। ਧਾਰਮਕ ਸਮਾਗਮਾਂ ਤੋਂ ਬਾਅਦ ਇਕ ਦਿਨਾਂ ਕਬੱਡੀ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ’ਚ ਅੰਤਰਾਸ਼ਟਰੀ ਕਬੱਡੀ ਖਿਡਾਰੀਆਂ ਨਾਲ ਸਜੀਆ ਟੀਮਾਂ ਦੋਆਬਾ ਵਾਰੀਅਰਜ਼ ਸੁਰਖਪੁਰ, ਰੋਇਲ ਕਿੰਗਸ ਯੂਐਸਏ, ਮਾਤਾ ਪੰਜਾਬ ਕੌਰ ਕਬੱਡੀ ਕਲੱਬ ਨੰਗਲ ਅੰਬੀਆਂ, ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਵਿਚਕਾਰ ਫਸਵੇ ਮੁਕਾਬਲੇ ਹੋਏ । ਫਾਈਨਲ ਮੁਕਾਬਲੇ ਦੋਆਬਾ ਵਾਰੀਅਰਜ਼ ਸੁਰਖਪੁਰ ਤੇ ਰੋਇੰਲ ਕਿੰਗਜ਼ ਯੂਐਸਏ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਰਾਇਲ ਕਿੰਗਜ਼ ਯੂਐਸਏ ਦੀ ਟੀਮ ਨੇ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਪਹਿਲਾ ਇਨਾਮ 51000 ਰੁਪਏ ਤੇ ਦੂਜਾ ਇਨਾਮ 41000 ਰੁਪਏ ਦਿੱਤਾ ਗਿਆ। 75 ਕਿਲੋ ਭਾਰ ਵਰਗ ਵਿਚ ਨੱਥੂਚਾਹਲ, ਮਹਿਮਦਵਾਲ, ਤਲਵੰਡੀ ਚੌਧਰੀਆਂ, ਕੋਟ ਕਰਾਰ ਖਾਂ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਕਰਵਾਏ ਗਏ। ਜਿਸ ਨੱਥੂਚਾਹਲ ਤੇ ਮਹਿਮਦਵਾਲ ਦੀਆਂ ਟੀਮਾਂ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਫਾਈਨਲ ਵਿਚ ਮਹਿਮਦਵਾਲ ਦੀ ਟੀਮ ਜੇਤੂ ਰਹੀ। ਕਬੱਡੀ 40 ਕਿਲੋ ਭਾਰ ਵਰਗ ਦੇ ਸ਼ੋਅ ਮੈਚ ਵਿਚ ਮਹਿਮਦਵਾਲ ਨੇ ਫੱਤੂਢੀਂਗਾ ਨੂੰ ਹਰਾਇਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਮਹਾਤਮਾ ਮੁੰਨੀ ਖੈੜਾ ਬੇਟ ਵਾਲਿਆਂ ਨੇ ਕੀਤੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ ਹਨ, ਇਸ ਲਈ ਸਾਨੂੰ ਅਜਿਹੇ ਖੇਡ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਖੇਡ ਖੇਡਣ ਵਾਸਤੇ ਪ੍ਰੇਰਿਤ ਕੀਤਾ। ਸਪੋਰਟਸ ਕਲੱਬ ਵਲੋ ਸੰਤਾਂ ਮਹਾਂਪੁਰਸ਼ਾਂ ਤੇ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਬੱਡੀ ਮੈਚਾਂ ਦੀ ਕਮੈਂਟਰੀ ਅਮਲ ਲੋਪੋ, ਸਤਨਾਮ ਸਿੱਧਵਾਂ ਆਦਿ ਕਮੈਂਟਰਾਂ ਨੇ ਕੀਤੀ। ਇਸ ਟੂਰਨਾਮੈਟ ਨੂੰ ਸਫਲ ਬਣਾਉਣ ਲਈ ਮੁੱਖ ਸੇਵਾਦਾਰ ਬਾਬਾ ਜਰਨੈਲ ਸਿੰਘ,ਪ੍ਰਧਾਨ ਜਸਵਿੰਦਰ ਸਿੰਘ ਜੱਸ, ਆਸਾ ਸਿੰਘ ਵਿਰਕ ਬਲਾਕ ਪ੍ਰਧਾਨ ਕਾਂਗਰਸ, ਅੰਤਰਰਾਸ਼ਟਰੀ ਕਬੱਡੀ ਪਲੇਅਰ ਸੰਦੀਪ ਮਹਿਮਦਵਾਲ, ਸੰਦੀਪ, ਮੋਹਨਾ, ਪਾਲਾ, ਦਵਿੰਦਰ ਸਿੰਘ, ਗੋਪੀ, ਹਰਜਿੰਦਰ ਸਿੰਘ, ਲਵਲੀ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਮੰਗਲ ਮੁੰਡੀ ਮੋੜ, ਜੋਤਾ ਮਹਿਮਦਵਾਲ, ਪਰਮਜੀਤ ਸਿੰਘ, ਅਵਤਾਰ ਸਿੰਘ, ਨੰਬਰਦਾਰ ਬਲਕਾਰ ਸਿੰਘ, ਨਿਰਮਲ ਸਿੰਘ, ਪਲਵਿੰਦਰ ਸਿੰਘ ਪੰਮਾ, ਸਾਬੀ, ਮੋਨੀ, ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
ਤਸਵੀਰ-30ਕੇਪੀਟੀ ਇੰਦਰਜੀਤ-1,2,3
ਪਿੰਡ ਮਹਿਮਦਵਾਲ ਵਿਖੇ ਸ਼ੁਰੂਆਤੀ ਮੈਚ ਤੋਂ ਪਹਿਲਾ ਖਿਡਾਰੀਆਂ ਨਾਲ ਪ੍ਰਬੰਧਕ, ਮੰਚ ਤੇ ਬੈਠ ਹੋਏ ਮੁੱਖ ਮਹਿਮਾਨ ਸੰਤ ਮਹਾਤਮਾ ਮੁੰਨੀ ਖੈੜਾ ਬੇਟ ਵਾਲੇ, ਬਾਬਾ ਜਰਨੈਲ ਸਿੰਘ ਤੇ ਪ੍ਰਬੰਧਕ, ਕਬੱਡੀ ਮੈਚ ਦੌਰਾਨ ਰੇਡ ਪਾਉਂਦਾ ਹੋਇਆ ਖਿਡਾਰੀ। ਤਸਵੀਰਾਂ-ਚਾਹਲ