-ਯਾਤਰੀਆਂ ਦੇ ਜੇਬ ’ਤੇ ਪਾਇਆ ਜਾ ਰਿਹਾ ਤਿੰਨ ਕਿਲੋਮੀਟਰ ਵਾਧੂ ਕਿਰਾਏ ਦਾ ਬੋਝ
-ਵਿਭਾਗ ਦੇ ਆਪਣੇ ਕਾਗਜ਼ੀ ਰੂਟ ਤੋ ¦ਬੇ ਅਰਸੇ ਤੋਂ ਨਹੀ ਚੱਲੀਆਂ ਬੱਸਾਂ
ਕਪੂਰਥਲਾ, 30 ਅਕਤੂਬਰ, ਇੰਦਰਜੀਤ ਸਿੰਘ
ਪੰਜਾਬ ਦਾ ਟਰਾਂਸਪੋਰਟ ਵਿਭਾਗ ਕਪੂਰਥਲਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਕਿਉਕਿ ਕਪੂਰਥਲਾ ਤੋਂ ਨਕੋਦਰ ਤੇ ਕਪੂਰਥਲਾ ਤੋਂ ਸ਼ਾਹਕੋਟ ਰੂਟ ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਨਿੱਜੀ ਤੇ ਸਰਕਾਰੀ ਬੱਸਾਂ ਰਾਹੀ ਹਜ਼ਾਰਾਂ ਲੋਕ ਸਫਰ ਤੈਅ ਕਰਦੇ ਹਨ ਪਰ ਇਸ ਮੁਸਾਫਿਰਾਂ ਤੇ ਪਿਛਲੇ ¦ਬੇ ਸਮੇਂ ਤੋਂ ਕਿਰਾਏ ਦਾ ਵਾਧੂ ਬੋਝ ਟਰਾਂਸਪੋਰਟ ਵਿਭਾਗ ਪੈ ਰਿਹਾ ਹੈ। ਕਪੂਰਥਲਾ ਤੋਂ ਨਕੋਦਰ/ਸ਼ਾਹਕੋਟ ਰੋਡ ਤੇ ਮੌਜੂਦਾ ਸਮੇਂ ਜਿਸ ਰੂਟ ਰਾਹੀ ਬੱਸਾਂ ਚਲਦੀਆਂ ਹਨ, ਉਸ ਮੁਤਾਬਿਕ ਪਿੰਡ ਨੱਥੂਚਾਹਲ ਦੀ ਦੂਰੀ ਲਗਭਗ 10 ਕਿਲੋਮੀਟਰ ਬਣਦੀ ਹੈ। ਇਸ ਰੂਟ ਮੁਤਾਬਿਕ ਕਪੂਰਥਲਾ ਬੱਸ ਅੱਡੇ ਤੋਂ ਬੱਸਾਂ ਚੱਲ ਕੇ ਵਾਇਆ ਡੀਸੀ ਚੌਂਕ, ਜ¦ਧਰ ਬਾਈਪਾਸ, ਔਜਲਾ ਫਾਟਕ, ਐਸਐਸਕੇ ਫੈਕਟਰੀ ਹੋ ਕੇ ਮੇਨ ਨਕੋਦਰ ਰੋਡ ਤੇ ਚੱਲਦੀਆਂ ਹਨ। ਜਿਸ ਮੁਤਾਬਿਕ ਪਿੰਡ ਨੱਥੂਚਾਹਲ ਦਾ ਕਿਰਾਇਆ 10 ਰੁਪਏ ਪ੍ਰਤੀ ਸਵਾਰੀ ਬਣਦਾ ਹੈ। ਪਰ ਟਰਾਂਸਪੋਰਟ ਵਿਭਾਗ ਆਪਣੇ ਕਾਗਜ਼ਾਂ ਵਿਚ ਬਣੇ ਵਿਭਾਗੀ ਰੂਟ ਜਿਸ ਮਤਾਬਿਕ ਪਿੰਡ ਨੱਥੂਚਾਹਲ ਦੀ ਦੂਰੀ ਕਰੀਬ 13 ਕਿਲੋਮੀਟਰ ਦਰਸਾਈ ਗਈ ਹੈ ਦੇ ਅਨੁਸਾਰ ਪ੍ਰਤੀ ਸਵਾਰ ਪਿੰਡ ਨੱਥੂਚਾਹਲ ਤਕ ਦਾ 15 ਰੁਪਏ ਪ੍ਰਤੀ ਸਵਾਰੀ ਕਿਰਾਇਆ ਵਸੂਲਿਆ ਜਾ ਰਿਹਾ ਹੈ। ਵਿਭਾਗੀ ਰੂਟ ਮੁਤਾਬਿਕ ਕਪੂਰਥਲਾ ਬੱਸ ਅੱਡੇ ਤੋਂ ਬੱਸ ਚੱਲ ਕੇ ਵਾਇਆ ਡੀਸੀ ਚੌਂਕ, ਜ¦ਧਰ ਬਾਈਪਾਸ, ਔਜਲਾ ਫਾਟਕ, ਮਸੀਤ ਚੌਕ, ਰਮਣੀਕ ਚੌਂਕ/ਸੁਲਤਾਨਪੁਰ ਲੋਧੀ ਬਾਈਪਾਸ, ਨਵੀ ਸਬਜੀ ਮੰਡੀ, ਕਾਲਾ ਸੰਘਿਆਂ ਫਾਟਕ ਤੋਂ ਨਕੋਦਰ ਰੋਡ ਹੈ। ਜਿਸ ਮੁਤਾਬਿਕ ਮੌਜੂਦਾ ਰੂਟ ਜਿਸ ਤੇ ਵਿਭਾਗ ਵਲੋ ਬੱਸਾਂ ਚਲਾਈਆਂ ਜਾ ਰਹੀਆਂ ਹਨ, ਉਹ ਦੂਰੀ ਕਰੀਬ 10 ਕਿਲੋਮੀਟਰ ਹੀ ਬਣਦੀ ਹੈ। ਪਰ ਵਿਭਾਗ ਯਾਤਰੀਆਂ ਤੋਂ 13 ਕਿਲੋਮੀਟਰ ਦੂਰੀ ਦਾ ਨੱਥੂਚਾਹਲ ਤਕ ਪੰਜ ਰੁਪਏ ਵੱਧ ਕਿਰਾਇਆ ਵਸੂਲ ਰਿਹਾ ਹੈ। ਜਿਸ ਕਾਰਨ ਮਹਿੰਗਾਈ ਦੇ ਇਸ ਦੌਰ ਵਿਚ ਲੋਕਾਂ ਦੀ ਜੇਬ ਢਿੱਲੀ ਹੋ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਕਿ ਇਲਾਕੇ ਦੇ ਕੁਝ ਮੋਹਤਵਰ ਵਿਅਕਤੀਆਂ ਵਲੋ ਇਹ ਮਾਮਲਾ ਕਈ ਵਾਰ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਪਰ ਹਾਲੇ ਤਕ ਵਿਭਾਗ ਨੇ ਇਸ ਸਬੰਧੀ ਕੋਈ ਕਦਮ ਚੁੱਕਣਾ ਠੀਕ ਨਹੀ ਸਮਝਿਆ। ਦੱਸਿਆ ਜਾਂਦਾ ਕਿ ਵਿਭਾਗ ਵਲੋ ਇਸ ਵਾਸਤੇ ਆਪਣੇ ਤੌਰ ਸਰਵੇ ਵੀ ਕਰਵਾਇਆ ਗਿਆ ਹੈ ਤੇ ਉਸ ਵਿਚ ਵੀ ਇਹ ਦੂਰੀ ਜ਼ਿਆਦਾ ਹੀ ਬਣਦੀ ਹੈ। ਹੁਣ ਦੇਖਣਾ ਹੋਵੇਗਾ ਕਿ ਇਲਾਕੇ ਦੇ ਲੋਕਾਂ ਵਿਚ ਇਸ ਮਾਮਲੇ ਨੂੰ ਨਸ਼ਰ ਕਰਨ ਤੋਂ ਬਾਅਦ ਟਰਾਂਸਪੋਰਟ ਵਿਭਾਗ ਕੀ ਕਦਮ ਚੁੱਕਦਾ ਹੈ ਜਿਸ ਫਿਰ ਇਹ ਮਾਮਲਾ ਫਿਰ ਤੋਂ ਸਰਕਾਰੀ ਫਾਈਲਾਂ ਵਿਚ ਦਫਨ ਹੋ ਕੇ ਰਹਿ ਜਾਂਦਾ ਹੈ। ਪਰ ਟਰਾਂਸਪੋਰਟ ਮਹਿਕਮੇ ਦੀ ਇਸ ਭਾਰੀ ਲਾਪ੍ਰਵਾਹੀ ਦੇ ਚਲਦੇ ਕਪੂਰਥਲਾ ਤੋਂ ਦਿੱਲੀ ਤਕ ਜਾਣ ਵਾਲੇ ਹਜ਼ਾਰਾਂ ਮੁਸਾਫਿਰਾਂ ਨੂੰ ਇਸੇ ਤਰ੍ਹਾਂ ਸਫਰ ਤੋਂ ਵੱਧ ਕਿਰਾਇਆ ਚੁਕਾਉਣਾ ਪੈਦਾ ਰਹੇਗਾ।
-ਕੀ ਕਹਿੰਦੇ ਜੀਐਮ ਪੈਪਸੂ ਰੋਡਵੇਜ਼, ਕਪੂਰਥਲਾ ਡੀਪੂ-
ਇਸ ਸਬੰਧੀ ਜਦੋਂ ਪੈਪਸੂ ਰੋਡਵੇਜ਼ ਦੇ ਕਪੂਰਥਲਾ ਡੀਪੂ ਦੇ ਮੈਨੇਜਰ ਪ੍ਰਵੀਨ ਕੁਮਾਰ ਨਾਨ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਯਾਤਰੀਆਂ ਤੋਂ ਵਿਭਾਗ ਦੇ ਰੂਟ ਮੁਤਾਬਿਕ ਹੀ ਕਿਰਾਇਆ ਵਸੂਲਿਆਂ ਜਾ ਰਿਹਾ ਹੈ। ਇਸ ਸਬੰਧੀ ਉਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ।