ਧੀਆਂ ਦੀ ਲੋਹੜੀ ਪਹਿਲੀ ਵਾਰ ਬੈਲਜੀਅਮ ਦੀ ਧਰਤੀ ਤੇ ਬੜੀ ਧੂੰਮ ਧਾਮ ਨਾਲ ਮਨਾਈ ਜਾ ਰਹੀ ਹੈ

ਬੈਲਜੀਅਮ 3 ਜਨਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸੰਤਰੂੰਧਨ ਸ਼ਹਿਰ ਸੈਂਟਰ ਦੇ ਇਲਾਕੇ ਇੱਕ ਬਹੁਤ ਸੁੰਦਰ ਹਾਲ ਵਿਚ ਗੱਡੀਆਂ ਦੀ ਫਰੀ ਪਾਰਕਿੰਗ ਅਤੇ ਟਰੇਨ ਸ਼ਟੈਸ਼ਨ ਨੇੜੇ ਆਦਿ ਸਹੁੰਲਤਾ ਨਾਲ ਇਸ ਇਲਾਕੇ ਦੇ ‘ਮਹਿਕ ਪੰਜਾਬ ਦੀ’ ਗਰੁੱਪ ਵਲੋ ਮਿਲਕੇ ਬੈਲਜੀਅਮ ਵਿਚ ਪਹਿਲੀ ਵਾਰ ਲੋਹੜੀ ਦੇ ਸਭਿਆਚਾਰਿਕ ਤਿਉਹਾਰ ਨੂੰ ਮੁੱਖ ਰੱਖਕੇ ‘ਧੀਆਂ’ ਦੀ ਲੋਹੜੀ ਮਨਾਈ ਜਾ ਰਹੀ ਹੈ, ਤਿਆਰੀਆਂ ਬੜੈ ਜੋਰਾਂ ਸ਼ੋਰ ਨਾਲ ਹੋ ਰਹੀਆਂ ਹਨ, ਤੀਆਂ ਦੇ ਤਿਉਹਾਰ ਨਾਲੋ ਕੁਝ ਹੱਟ ਕੇ ਬਹੁਤ ਸਾਰੀਆਂ ਨਵੀਆਂ ਐਟਮਾਂ ਪੇਸ਼ ਕੀਤੀਆਂ ਜਾ ਰਹੀਆਂ ਹਨ,ਇਸ ਤਿਉਹਾਰ ਵਿਚ ਸਿਰਫ ਬੀਬੀਆਂ ਅਤੇ ਛੋਟੇ ਬੱਚੇ ਹੀ ਹਾਲ ਅੰਦਰ ਇਸ ਪ੍ਰੋਗਰਾਮ ਵਿਚ ਫਰੀ ਐਟਰੀ ਨਾਲ ਜਾ ਕੇ ਲੋਹੜੀ ਤਿਉਹਾਰ ਦੀ ਰੌਣਕ ਦਾ ਹਿਸਾ ਬਣ ਸਕਦੇ ਹਨ, ਇਹ ਲੋਹੜੀ ਤਿਉਹਾਰ 12 ਜਨਵਰੀ ਦਿਨ ਐਤਵਾਰ ਦਿਨੇ 12 ਵਜੇ ਤੋ ਸ਼ਾਮੀ 16 ਵਜੈ ਤੱਕ ਚਲਦਾ ਰਹੇਗਾ, ਇਸ ਹਾਲ ਅੰਦਰ ਕੁਝ ਖਾਸ ਜਗਾਹ ਤੇ ਖਾਣ ਪੀਣ ਦੀਆਂ ਦੁਕਾਨਾ ਵੀ ਕਈ ਪ੍ਰਕਾਰ ਦੇ ਚਾਟ ਮਸਾਲੇ ਵਾਲੀਆਂ ਬਹੁਤ ਸਾਰੀਆਂ ਐਟਮਾ ਉਪਲੱਬ ਹੋਣਗੀਆਂ, ਬੀਬੀਆਂ ਦਾ ਗਿੱਧਾ ਭੰਗੜਾਂ ਆਦਿ ਤੋ ਇਲਾਵਾ ਬਹੁਤ ਸਾਰੀਆਂ ਧੀਆਂ ਨੂੰ ‘ਮਹਿਕ ਪੰਜਾਬ’ ਗਰੁੱਪ ਵਲੋ ਖਾਸ ਸਨਮਾਣਿਤ ਕੀਤਾ ਜਾਵੇਗਾ, ਤੀਆਂ ਦਾ ਤਿਉਹਾਰ ਅਤੇ ਹੁਣ ਪਹਿਲੀ ਵਾਰ ਧੀਆਂ ਦੀ ਲੋਹੜੀ ਦਾ ਤਿਉਹਾਰ ਇਹ ਸਭਿਆਚਾਰਿਕ ਤਿਉਹਾਰ ਹਨ ਬੀਬੀਆਂ ਧੀਆਂ ਭੈਣਾ ਦੇ ਆਪਸੀ ਮੇਲ ਮਿਲਾਪ ਜਾਣ ਪਹਿਚਾਣ ਵਿਚ ਵਾਧਾ ਕਰਨ ਵਾਸਤੇ ਬੜੈ ਸਤਿਕਾਰਯੋਗ ਪ੍ਰਵਾਰਿਕ ਭੈਣਾ ਵਲੋ ਮਿਲਕੇ ਕਰਵਾਇਆ ਜਾ ਰਿਹਾ ਹੈ ਪ੍ਰਵਾਰਿਕ ਬੀਬੀਆਂ ਨਾਲ ਗੱਡੀਆਂ ਚਲਾ ਕੇ ਆਏ ਵੀਰਾਂ ਨੂੰ ਬੇਨਤੀ ਹੈ ਕਿ ਇਸ ਇਲਾਕੇ ਵਿਚ ਤਿੰਨ ਗੁਰਦੁਆਰੇ ਜਿਆਦਾ ਦੂਰੀ ਤੇ ਨਹੀ ਹਨ ਆਪ ਮਰਜੀ ਮੁਤਾਬਕ ਗੁਰੂ ਘਰ ਹਾਜਰੀ ਭਰ ਸਕਦੇ ਹੋ ,ਪ੍ਰਬੰਧਿਕ ਬੀਬੀਆਂ ਵਲੋ ਸਾਰੇ ਬੈਲਜੀਅਮ ਦੇ ਪ੍ਰਵਾਰਿਕ ਬੀਬੀਆਂ 12 ਸਾਲ ਤੋ ਛੋਟੇ ਬਚਿਆਂ ਨੂੰ ਇਸ ਰੌਣਕ ਦਾ ਹਿਸਾ ਬਣਨ ਲਈ ਬੇਨਤੀ ਕੀਤੀ ਜਾਦੀ ਹੈ ਹਾਲ ਵਿਚ ਲੋਹੜੀ ਤੇ ਮੁੰਗਫਲੀ ਆਦਿ ਖਾਂਦਿਆਂ ਸਫਾਈ ਦਾ ਖਾਸ ਖਿਆਲ ਰਖਿਆ ਜਾਵੇ, ਐਡਰੈਸ ਇਸ ਪ੍ਰਕਾਰ ਸੰਤਰੂੰਧਨ ਰੇਲਵੇ ਸ਼ਟੇਸ਼ਨ ਦੇ ਸਾਹਮਣੇ ਹੈ, ਖਾਸ ਜਾਣਕਾਰੀ ਲਈ ਹੇਠਲੇ ਨੰਬਰਾਂ ਤੇ ਪ੍ਰਬੰਧਿਕ ਬੀਬੀਆਂ ਨਾਲ ਸੰਮਪ੍ਰਕ ਕਰ ਸਕਦੇ ਹੋ,

Geef een reactie

Het e-mailadres wordt niet gepubliceerd. Vereiste velden zijn gemarkeerd met *