ਬਰੱਸਲਜ ਵਿਖੇ ਹੋਇਆ ਨਾਗਰਿਕਤਾ ਸੋਧ ਬਿਲ ਦੇ ਹੱਕ ਵਿਚ ਮੁਜਾਹਰਾ

ਲੂਵਨ ਬੈਲਜੀਅਮ 16 ਫਰਵਰੀ (ਅਮਰਜੀਤ ਸਿੰਘ ਭੋਗਲ)ਮੋਦੀ ਸਰਕਾਰ ਵਲੋ ਜੋ ਨਾਗਰਿਕਤਾ ਸੋਧ ਬਿਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕਰਕੇ ਵਿਦੇਸਾ ਤੋ ਆਏ ਅਪਣੇ ਜਾਨ ਮਾਲ ਦੀ ਰਾਖੀ ਲਈ ਲੋਕਾ ਨੂੰ ਇਕ ਤੋਹਫਾ ਦਿਤਾ ਹੈ ਉਸ ਦੀ ਅਸੀ ਬੈਲਜੀਅਮ ਵਿਚ ਵਸਦੇ ਸਾਰੇ ਭਾਰਤੀ ਨਾਗਰਿਕ ਸਲਾਘਾ ਕਰਦੇ ਹਾ ਇਹ ਵਿਚਾਰ ਉਘੇ ਕਾਰੋਬਾਰੀ ਪ੍ਰੈਮ ਕਪੂਰ ਚੈਅਰਮੈਂਨ ਇੰਮਪ੍ਰਵਮੈਂਟ ਟਰੱਸਟ ਬਰੱਸਲਜ ਨੋਰਥ ਅੱਜ ਇਕ ਇਸ ਬਿਲ ਦੇ ਹੱਕ ਵਿਚ ਕੀਤੇ ਜਾ ਰਹੇ ਬਰੱਸਲਜ ਵਿਖੇ ਮੁਜਾਹਰੇ ਵਿਚ ਸਾਝੇ ਕੀਤੇ ਉਨਾ ਕਿਹਾ ਕਿ ਭਾਵੇ ਕੁਝ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਕਿ ਸਰਕਾਰ ਇਕ ਧਰਮ ਦੇ ਲੋਕਾ ਦੀ ਂਨਾਗਰਿੰਕਤਾ ਨੂੰ ਭੰਗ ਕਰਨ ਤੇ ਤੁਲੀ ਹੋਈ ਹੈ ਪਰ ਸਰਕਾਰ ਦੀ ਸੋਚ ਨਾਗਰਿੰਕਤਾ ਲੇਣਾ ਨਹੀ ਬਲਕਿ ਨਾਗਰਿੰਕਤਾ ਦੇਣਾ ਹੈ ਤਾ ਜੋ ਗੁਵਾਢੀ ਦੇਸਾ ਤੋ ਆਏ ਲੋਕ ਆਮ ਸਹੂਲਤਾ ਦਾ ਨਿੱਘ ਮਾਣ ਸਕਣ 100 ਦੇ ਕਰੀਬ ਲੋਕਾ ਦੇ ਇਸ ਇਕੱਠ ਵਿਚ ਪ੍ਰੈਮ ਕਪੂਰ ਜੋ ਇਸ ਮੁਜਾਹਰੇ ਦੀ ਅਗਵਾਈ ਵੀ ਕਰਦੇ ਸਨ ਨੇ ਕਿਹਾ ਕਿ ਸਾਨੂੰ ਉਨਾ ਅਫਵਾਹਾ ਤੋ ਬਚਣਾ ਚਾਹੀਦਾ ਹੈ ਜਿਨਾ ਨਾਲ ਦੇਸ ਦੀ ਅਖੰਡਤਾ ਨੂੰ ਖਤਰਾ ਹੋਵੇ ਇਸ ਤੋ ਇਲਾਵਾ ਹਰੀਸ਼ ਸੋਨੀ ਅਤੇ ਮਾਨਨ ਤਰਵੇਦੀ ਨੇ ਵੀ ਸਬੌਧਨ ਕੀਤਾ ਅਤੇ ਬਿਲ ਦੀ ਡਟ ਕੇ ਸਲਾਘਾ ਕੀਤੀ ਲੱਗਭੱਗ 2 ਘੰਟੇ ਚੱਲੇ ਇਸ ਮੁਜਾਹਰੇ ਵਿਚ ਅਫਗਾਨਿਸਤਾਨ ਅਤੇ ਬਗਲਾਦੇਸ ਦੇ ਲੋਕਾ ਵਲੋ ਵੀ ਸ਼ਿਰਕੱਤ ਕੀਤੀ ਗਈ ਜਿਨਾ ਸਰਕਾਰ ਦੇ ਇਸ ਫੈਸਲੇ ਦਾ ਹੱਥਾ ਵਿਚ ਝੰਡੇ ਫੜ ਕੇ ਨਾਹਰਿਆ ਨਾਲ ਸਵਾਗਤ ਕੀਤਾ

Geef een reactie

Het e-mailadres wordt niet gepubliceerd. Vereiste velden zijn gemarkeerd met *