ਬੈਲਜੀਅਮ ਵਿਚ ਵੀ ਕੌਰੋਨਾ ਪਰ ਅਫਵਾਹਾ ਜਿਆਦਾ


ਬੈਲਜੀਅਮ7 ਮਾਰਚ(ਅਮਰਜੀਤ ਸਿੰਘ ਭੋਗਲ)ਚੀਨ ਵਿਚ ਜਨਮ ਲੈ ਕੇ ਪੂਰੀ ਦੁਨੀਆ ਦੀ ਸੇਰ ਕਰ ਰਿਹਾ ਕੋਰੋਨਾ ਵਾਇਰਸ ਦੀ ਲਪੇਟ ਵਿਚ ਬੈਲਜੀਅਮ ਵੀ ਆ ਗਿਆ ਹੈ ਜੋ ਲੋਕੀ ਬਾਹਰ ਦੇ ਦੇਸਾ ਤੋ ਘੁਮ ਕੇ ਆਏ ਹਨ ਉਨਾ ਵਿਚ ਇਸ ਦੇ ਲੱਛਣ ਪਾਏ ਜਾ ਰਹੇ ਹਨ ਭਾਵੇ ਹਾਲੇ ਬੈਲਜੀਅਮ ਵਿਚ ਸਰਕਾਰ ਵਲੋ ਕੌਈ ਖਾਸ ਮਰਨ ਵਾਲਿਆ ਦੀ ਪੁਸ਼ਟੀ ਨਹੀ ਕੀਤੀ ਪਰ ਅਫਵਾਹਾ ਕਾਫੀ ਜੋਰਾ ਤੇ ਹਨ ਲੋਕਾ ਵਲੋ ਘਰਾ ਵਿਚ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਆਮ ਕਾਰੋਬਾਰ ਨੁਕਰੇ ਲੱਗ ਗਏ ਹਨ ਕਰਿਆਨੇ ਦੀਆ ਦੁਕਾਨਾ ਨੂੰ ਛੱਡ ਬਾਕੀ ਸਾਰੀ ਜਗਾਹ ਖਮੋਸ਼ੀ ਹੀ ਦੇਖੀ ਜਾ ਰਹੀ ਹੈ ਸ਼ੁਕਰਵਾਰ ਤੱਕ 771 ਲੋਕਾ ਦਾ ਟੇਸਟ ਯੂ ਜੈਡ ਲੂਵਨ ਵਿਚ ਲਿਆ ਗਿਆ ਜਿਨਾ ਵਿਚ 60 ਲੋਕਾ ਨੂੰ ਪੋਸਟਿਵ ਪਾਇਆ ਗਿਆ ਵੇਰਵੇ ਮੁਤਾਬਕ 40 ਫਲਾਨਦਰਨ 5 ਬਰੂਸਲ ਅਤੇ 15 ਬਲੋਨੀਆ ਸਟੇਟ ਦੇ ਹਨ ਇਸ ਦੇ ਦੁਰਾਨ ਇਕ ਸਾਲ ਦੇ ਬੱਚੇ ਨੂੰ ਵੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਸਰਕਾਰ ਵਲੋ ਅਤੇ ਹਸਪਤਾਲਾ ਵਿਚ ਸਭ ਨੂੰ ਸਲਾਹ ਦਿਤੀ ਹਾ ਰਹੀ ਹੈ ਕਿ ਘੱਟ ਤੋ ਘੱਟ ਆਪਸ ਵਿਚ ਡੇੜ ਮੀਟਰ ਦਾ ਫਾਸਲਾ ਰੱਖਿਆ ਜਾਵੇ ਅਤੇ ਵਾਰ ਵਾਰ ਹੱਥਾ ਨੂੰ ਧੋਤਾ ਜਾਵੇ ਹੱਥ ਮਿਲੋਣ ਨੂੰ ਤਰਜੀਹ ਨਾ ਦਿਤੀ ਜਾਵੇ ਅਤੇ ਖਾਣੇ ਹੱਥ ਧੋ ਕੇ ਹੀ ਖਾਏ ਜਾਣ ।

Geef een reactie

Het e-mailadres wordt niet gepubliceerd. Vereiste velden zijn gemarkeerd met *