ਬੈਲਜੀਅਮ (ਅਮਰਜੀਤ ਸਿੰਘ ਭੋਗਲ) ਬੀਤੇ ਦਿਨ ਬਰੱਸਲਜ ਵਿਖੇ ਰਹਿੰਦੇ ਇਕਬਾਲ ਸਿੰਘ 38 ਸਾਦੀਸ਼ੁਦਾ ਅਤੇ ਤਿਨ ਭੇਣਾ ਦਾ ਭਰਾ ਪੁਤਰ ਸਰਵਨ ਸਿੰਘ ਵਾਸੀ ਸ਼ੇਰਪੁਰ ਦੋਨਾ ਜਿਲਾ ਕਪੂਰਥਲਾ ਪੰਜਾਬ ਦੀ ਮੋਤ ਹੋਣ ਦੀ ਖਬਰ ਮਿਲੀ ਹੈ ਪੂਰੀ ਜਾਣਕਾਰੀ ਹਾਸਲ ਕਰਨ ਤੋ ਬਾਦ ਪਤਾ ਲੱਗਾ ਕਿ ਇਕਬਾਲ ਸਿੰਘ ਬਹੁਤ ਜਿਆਦਾ ਸ਼ੂਗਰ ਦਾ ਮਰੀਜ ਸੀ ਜਿਸ ਨਾਲ ਕੁਝ ਦਿਨ ਪਹਿਲਾ ਉਸ ਦੀ ਆਪਣੇ ਘਰ ਵਿਚ ਮੋਤ ਹੋਈ ਪਰ ਲਾਕਡਾਊਨ ਦੇ ਚਲਦਿਆ ਉਸ ਦੀ ਮੋਤ ਵਾਰੇ ਕਿਸੇ ਨੂੰ ਪਤਾ ਨਹੀ ਲੱਗਾ ਪਰ ਮੋਤ ਦੇ ਤਿਨ ਦਿਨ ਬਾਦ ਉਸ ਦੇ ਗੁਵਾਢੀ ਵਲੋ ਮਕਾਨ ਮਾਲਕ ਨੂੰ ਫੋਨ ਕਰਕੇ ਦੱਸਿਆ ਕਿ ਇਕਬਾਲ ਸਿੰਘ ਦੇ ਘਰ ਵਿਚੋ ਬਦਬੂ ਆ ਰਹੀ ਹੈ ਜਦੋ ਮਾਲਕ ਵਲੋ ਘਰ ਦਾ ਦਰਵਾਜਾ ਖੋਲ ਕੇ ਦੇਖਿਆ ਤਾ ਮਰੇ ਹੋਏ ਇਕਬਾਲ ਸਿੰਘ ਨੂੰ ਦੇਖ ਕੇ ਪੁਲੀਸ ਨੂੰ ਫੋਨ ਕੀਤਾ ਤੇ ਮੋਕੇ ਤੇ ਪੁਜੇ ਡਾਕਟਰ ਮੁਤਾਬਕ ਉਸ ਦੀ ਮੋਤ ਨੂੰ ਤਿਨ ਦਿਨ ਹੋ ਚੁਕੇ ਸਨ ਪੁਲੀਸ ਵਲੋ ਲਾਸ਼ ਕਬਜੇ ਵਿਚ ਲੈ ਕੇ ਲੋੜੀਦੀ ਕਾਰਵਾਈ ਲਈ ਪੰਜਾਬੀ ਭਾਈਚਾਰੇ ਨਾਲ ਮਿਲ ਕੇ ਸੰਸਕਾਰ ਕਰਨ ਦੀਆ ਤੀਆਰੀਆ ਕੀਤੀਆ ਜਾ ਰਹੀ ਹਨ ਕਿਉ ਕਿ ਇਨਾ ਦਿਨਾ ਵਿਚ ਹਵਾਈ ਸੇਵਾ ਨਾ ਹੋਣ ਕਾਰਨ ਲਾਸ਼ ਨੂੰ ਭਾਰਤ ਨਹੀ ਭੇਜਿਆ ਜਾ ਸਕਦਾ ਜਿਸ ਨਾਲ ਬੈਲਜੀਅਮ ਵਿਚ ਭਾਰਤੀ ਭਾਈਚਾਰੇ ਵਿਚ ਸ਼ੋਕ ਦੀ ਲਹਿਰ ਹੈ