ਬੈਲਜੀਅਮ 30 ਜੁਲਾਈ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਕਾਫੀ ਸਮੇ ਤੋ ਵੱਸਦੇ ਰਛਪਾਲ ਸਿੰਘ ਜੋ ਸਮਾਜ ਸੇਵੀ ਕਾਰਜਾ ਵਿਚ ਮੂਹਰੇ ਹੋ ਕੇ ਸੇਵਾ ਕਰਨ ਵਿਚ ਬਹੁਤ ਭਰੋਸਾ ਰੱਖਦੇ ਹਨ ਵਲੋ ਪਿਛਲੇ ਕਾਫੀ ਸਮੇ ਤੋ ਆਪਣੇ ਨਿੱਜੀ ਪਿੰਡ ਦੇ ਸਕੂਲ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਹਾਈ ਸਕੂਲ ਮੜੋਲੀ ਦੇ ਨਵੇ ਬਣ ਰਹੇ ਕਮਰਿਆ ਲਈ 50 ਹਜਾਰ ਦੀ ਰਾਸ਼ੀ ਦੇ ਕੇ ਸੇਵਾ ਕਰ ਰਹੇ ਹਨ ਇਸ ਤੋ ਪਹਿਲਾ ਵੀ ਉਨਾ ਵਲੋ ਕਈ ਵਾਰ ਸਕੂਲ ਦੀ ਆਰਥਿਕ ਸਹਾਇਤਾ ਕੀਤੀ ਹੈ ਸ਼: ਰਛਪਾਲ ਸਿੰਘ ਮੁਤਾਬਕ ਉਹ ਇਸ ਸਕੂਲ ਦੇ ਵਿਦਿਆਰਥੀ ਹਨ ਅਤੇ ਉਨਾ ਦਾ ਇਸ ਸਕੂਲ ਨਾਲ ਕਾਫੀ ਨੇੜੇ ਦਾ ਰਿਸ਼ਤਾ ਹੈ ਇਸ ਸਬੰਧ ਵਿਚ ਉਨਾ ਸਕੂਲ ਦੇ ਮੁਖ ਅਧਿਆਪਕ ਸਤਨਾਮ ਸਿੰਘ ਅਤੇ ਸਾਰੇ ਸਟਾਫ ਦਾ ਧੰਨਵਾਦ ਕੀਤਾ ਜੋ ਸਕੂਲ ਨੂੰ ਤਨਦੇਹੀ ਨਾਲ ਤਰੱਕੀਆ ਵੱਲ ਲੈ ਕੇ ਜਾ ਰਹੇ ਹਨ ਅਤੇ ਉਨਾ ਭਰੋਸਾ ਦਿਤਾ ਕਿ ਉਹ ਹਰ ਸਮੇ ਸਕੂਲ ਦੀ ਚੜਦੀ ਕਲਾ ਲਈ ਸਹਿਯੋਗ ਦੇਂਦੇ ਰਹਿਣਗੇ ।