ਦਾਣਾ ਮੰਡੀ ਲੋਹੀਆਂ ਖ਼ਾਸ ( ਜਲੰਧਰ ) ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੰਨਵੈਸ਼ਨ ਕੀਤੀ ਗਈ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ 15 ਅਗਸਤ ਨੂੰ ਕਾਲੀ ਅਜ਼ਾਦੀ ਮਨਾਉਣ ਦਾ ਕੀਤਾ ਐਲਾਨ ।

ਜਲੰਧਰ (ਪ੍ਰੋਮਿਲ ਕੁਮਾਰ) 6-7-2020 ਨੂੰ ਕੰਨਵੈਸ਼ਨ ਦੀ ਪ੍ਰਧਾਨਗੀ ਸਲਵਿੰਦਰ ਸਿੰਘ ਜਾਣੀਆ , ਗੁਰਮੇਲ ਸਿੰਘ ਰੇੜ੍ਹਵਾਂ ਅਤੇ ਸਰਵਣ ਸਿੰਘ ਬਾਉਪੁਰ ਨੇ ਕੀਤੀ । ਇਸ ਵਿੱਚ ਪਿੰਡਾਂ ਤੇ ਕਿਸਾਨਾਂ , ਮਜਦੂਰਾ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ । ਕੰਨਵੈਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਸਕੱਤਰ ਸੁਖਿਵੰਦਰ ਸਿੰਘ ਸਭਰਾ , ਸੀ : ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਅਤੇ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਖੇਤੀ ਮੰਡੀ ਤੋੜਨ ਵਾਲੇ ਤਿੰਨ ਆਰਡੀਨੈਸ ਅਤੇ 2020 ਬਿਜਲੀ ਸੋਧ ਬਿੱਲ ਦਾ ਖਰੜਾ ਲੈ ਕੇ ਆਈ ਹੈ । ਜਥੇਬੰਦੀ ਇਸ ਨੂੰ ਰੱਦ ਕਰਦੀ ਹੈ । ਜਥੇਬੰਦੀ ਨੇ ਐਲਾਨ ਕੀਤਾ ਕਿ 72 ਸਾਲ ਦੀ ਅਜ਼ਾਦੀ ਹੋ ਗਈ ਹੈ , ਪਰ ਕਿਸਾਨ ਮਜ਼ਦੂਰ ਨੂੰ ਅਜ਼ਾਦੀ ਨਹੀ ਮਿਲੀ । ਇਸ ਲਈ 15 ਅਗਸਤ ਨੂੰ ਪਿੰਡਾਂ ਵਿੱਚ ਕਾਲੇ ਝੰਡੇ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ । ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ । ਇਸ ਤੇ ਅੱਗੇ ਪਿੰਡਾਂ ਵਿੱਚ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਪੰਚਾਇਤਾ ਤੇ ਆਰਡੀਨੈਸ ਰੱਦ ਕਰਵਾਉਣ ਦੇ ਮਤੇ ਪਾਸ ਕੀਤੇ ਜਾਣਗੇ । ਸਤੰਬਰ ਮਹੀਨੇ ਵਿੱਚ 7 ਤਾਰੀਖ਼ ਨੂੰ ਨੌਂ ਡੀ ਸੀ ਦਫ਼ਤਰਾਂ ਦੇ ਪੱਕੇ ਮੋਰਚੇ ਲਾ ਕੇ ਜੇਲ ਭਰੋ ਅੰਦੋਲਨ ਚਾਲੂ ਕੀਤੇ ਜਾਣਗੇ । ਸਰਕਾਰ ਨੂੰ ਮਜਬੂਰ ਕਰਦਿਆਂਗੇ ਕਿ ਇਹਨਾ ਆਰਡੀਨੈਸਾ ਨੂੰ ਰੱਦ ਕਰੇ । ਕੇਂਦਰ ਸਰਕਾਰ ਤੋ ਮੰਗ ਕਰਦੇ ਹਾਂ ਕਿ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਸਾਰੀਆਂ ਫਸਲਾ ਦੀ ਖਰੀਦ ਦੀ ਗਰੰਟੀ ਸਰਕਾਰ ਕਰੇ । ਪੰਜਾਬ ਵਿੱਚ ਫੈਲਿਆ ਸ਼ਰਾਬ ਮਾਫ਼ੀਆਂ , ਰੇਤ , ਮਾਫ਼ੀਆਂ ਅਤੇ ਇਸੇ ਕਿਸਮ ਦਾ ਫੈਲਿਆ ਹੋਰ ਮਾਫ਼ੀਆਂ , ਦਫ਼ਤਰਾਂ ਵਿੱਚ ਵੱਧਿਆ ਭ੍ਰਿਸ਼ਟਾਚਾਰ , ਅਵਾਰਾ ਗਾਂਵਾ ਨੂੰ ਫੜ ਕੇ ਉਹਨਾ ਦਾ ਹੱਲ ਕਰਨਾ , ਪਿਛਲੇ ਸਾਲ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ । ਬੁਢੇਪਾ ਪੈਨਸ਼ਨ 10,000 ਦਿੱਤੀ ਜਾਵੇ । ਕਿਸਾਨਾਂ ਅਤੇ ਮਜ਼ਦੂਰਾਂ ਸਾਂ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ । ਆੜਤੀਆਂ ਵੱਲੋਂ ਧੋਖੇ ਨਾਲ ਕਿਸਾਨਾਂ ਦੀਆ ਰਜਿਸਟਰੀਆ , ਚੈੱਕ ਵਾਪਿਸ ਕੀਤੇ ਜਾਣ ਜਾਣ । ਬੈਂਕਾਂ ਵੱਲੋਂ ਜੋ ਕਿਸਾਨਾਂ ਕੋਲੋ ਖਾਲ਼ੀ ਚੈੱਕ ਜੋ ਗ਼ੈਰ ਕਾਨੂੰਨੀ ਹਨ ਉਹ ਵਾਪਿਸ ਕੀਤੇ ਜਾਣ । ਇਸ ਮੌਕੇ ਜਗਤਾਰ ਸਿੰਘ ਚੱਕਬਡਾਲਾ , ਮੇਜਰ ਸਿੰਘ ਪੱਡਾ , ਵੱਸਣ ਸਿੰਘ ਕੋਠਾ , ਜਗਤਾਰ ਸਿੰਘ ਫਤਹਿਪੁਰ , ਜਗਤਾਰ ਸਿੰਘ ਕੰਗ , ਮੋਹਣ ਸਿੰਘ ਜਲਾਲਪੁਰ , ਪਰਮਜੀਤ ਸਿੰਘ ਸਰਦਾਰ ਵਾਲਾ , ਮੰਗਲ ਸਿੰਘ ਜਲਾਲਪੁਰ ਕਲਾ , ਜਸਵਿੰਦਰ ਸਿੰਘ ਜਾਣੀਆਂ , ਮਲਕੀਤ ਸਿੰਘ ਜਾਣੀਆਂ , ਮੱਖਣ ਸਿੰਘ ਨੱਲ , ਤਰਲੋਕ ਗੱਟੀਪੀਰ ਬਖ਼ਸ਼ , ਸਵਰਨ ਸਿੰਘ ਮੰਡੀ ਸ਼ੈਹਰੀਆ , ਸਤਨਾਮ ਸਿੰਘ ਅਰਾਈਵਾਲ , ਸਵਰਨ ਸਿੰਘ ਸਾਦਕਪੁਰ , ਜਰਨੈਲ ਸਿੰਘ ਰਾਮੇ , ਸ਼ੇਰਾਂ ਰਾਮੇ , ਕੁਲਦੀਪ ਰਾਏ , ਹਰਪ੍ਰੀਤ ਸਿੰਘ ਕੋਟਲੀ ਗਾਜਰਾਂ , ਸੁਖਪ੍ਰੀਤ ਸਿੰਘ ਪੱਸਣ , ਸ਼ੇਰ ਸਿੰਘ , ਕੁਲਦੀਪ ਕੌਰ , ਮੁਖਤਿਆਰ ਸਿੰਘ ਅਮਰ ਪੁਰ , ਪਰਮਜੀਤ ਸਿੰਘ ਜੱਬੋਵਾਲ , ਪ੍ਰੈਸ ਸਕੱਤਰ ਰਣਜੋਧ ਸਿੰਘ ਜਾਣੀਆਂ ਆਦਿ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *