ਫਰਾਂਸ ਵਿੱਚ 5056 ਬੱਚਿਆਂ ਦੇ ਟੈਸਟ ਪਾਜ਼ੇਟਿਵ ਆ ਜਾਣ ਤੇ 89 ਸਕੂਲ ਬੰਦ ਕਰ ਦਿੱਤੇ !

ਪੈਰਿਸ (ਸੁਖਵੀਰ ਸਿੰਘ ਸੰਧੂ) ਕਰੋਨਾ ਨਾਂ ਦੀ ਮਹਾਂਮਾਰੀ ਨੇ ਫਰਾਂਸ ਵਿੱਚ ਦੁਬਾਰਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਪਿਛਲੇ ਹਫਤੇ ਸਕੂਲਾਂ ਅੰਦਰ ਕੀਤੇ ਗਏ ਟੈਸਟਾਂ ਵਿੱਚ 5056 ਬੱਚੇ ਪਾਜ਼ੇਟਿੱਵ ਪਾਏ ਗਏ, ਜਿਸ ਕਾਰਨ 89 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਇਸ ਗੱਲ ਦਾ ਪ੍ਰਗਟਾਵਾ ਇਥੇ ਦੇ ਸਿੱਖਿਆ ਮੰਤਰੀ ਨੇ ਕੀਤਾ ਹੈ। ਜਿਹਨਾਂ ਵਿੱਚ 76 ਪ੍ਰਾਇਮਰੀ, 5 ਹਾਈ ਸਕੂਲ ਤੇ 8 ਕਾਲਜ਼ ਹਨ। ਸਹਿਤ ਮਹਿਕਮੇ ਦੇ ਦੱਸਣ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 13215 ਨਵੇਂ ਕੇਸ ਸਾਹਮਣੇ ਆਏ ਹਨ ਤੇ 123 ਲੋਕਾਂ ਦੀ ਮੌਤ ਹੋ ਗਈ ਹੈ।ਯਾਦ ਰਹੇ ਕਿ ਜਦੋਂ ਤੋਂ ਕੋਰੋਨਾ ਨਾਂ ਦੀ ਮਹਾਂਮਾਰੀ ਨੇ ਦਸਤਕ ਦਿੱਤੀ ਹੈ। ਹੁਣ ਤੱਕ 31095 ਲੋਕੀਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *