ਅੱਜ ਤੀਜੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਮਜ਼ਦੂਰਾ ਵੱਲੋਂ ਧਰਨੇ ਵਿੱਚ ਕੀਤਾ ਵੱਡਾ ਐਲਾਨ ।

ਜਲੰਧਰ (ਪ੍ਰੋਮਿਲ ਕੁਮਾਰ), 16/09/2020 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਣਗਿਣਤ ਕਿਸਾਨਾ ਮਜ਼ਦੂਰਾਂ ਵੱਲੋਂ ਭਾਰੀ ਇੱਕਠ ਕਰਕੇ ਧਰਨਾ ਜਾਰੀ ਰੱਖਿਆਂ ਗਿਆ ਹੈ । ਕਿਸਾਨਾ ਮਜ਼ਦੂਰਾਂ ਵੱਲੋਂ ਧਰਨਾ ਹਜੇ ਤੱਕ ਵੀ ਜਾਰੀ ਹੈ ਪਰ ਸਰਕਾਰ ਦਾ ਅੱਜ ਤੀਜੇ ਦਿਨ ਤੱਕ ਕੋਈ ਵੀ ਮੰਤਰੀ ਇਹਨਾ ਕਿਸਾਨਾ ਮਜ਼ਦੂਰਾਂ ਨਾਲ ਗੱਲ ਬਾਤ ਕਰਨ ਵਾਸਤੇ ਨਹੀ ਪਹੁੰਚਿਆ ਅਤੇ ਨਾ ਹੀ ਸਰਕਾਰ ਦੇ ਕਿਸੇ ਸਰਕਾਰੀ ਮੁਲਾਜ਼ਮਾਂ ਵੱਲੋਂ ਇਹਨਾ ਹੱਕੀ ਕਿਸਾਨਾ ਮਜ਼ਦੂਰਾਂ ਦੀ ਸਾਰ ਨਹੀ ਲਈ ਗਈ ਹੈ । ਇਸ ਤੋ ਇਹ ਸਾਬਿਤ ਹੁੰਦਾ ਹੈ ਕਿ ਸਰਕਾਰ ਦੀਆ ਸਾਜਿਸ਼ਾਂ ਕਾਰਨ ਹੀ ਅੱਜ ਕਿਸਾਨਾ ਮਜ਼ਦੂਰਾਂ ਨੂੰ ਐਨੀ ਗਰਮੀ ਵਿੱਚ ਸੜਕਾਂ ਤੇ ਬੈਠਣਾ ਪੈ ਰਿਹਾ ਹੈ । ਇਸ ਗੱਲ ਤੋ ਇਹ ਵੀ ਪਤਾ ਲੱਗਦਾ ਹੈ ਕਿ ਸਰਕਾਰ ਨੂੰ ਜਨਤਾ ਦੀ ਕੋਈ ਵੀ ਕਿਸੇ ਵੀ ਤਰਾ ਦੀ ਫਿਕਰ ਨਹੀ ਹੈ । ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਰੜੇ ਸ਼ਬਦਾਂ ਵਿੱਚ ਸਰਕਾਰ ਦੇ ਇਹਨਾ ਆਰਡੀਨੈਸਾਂ ਦਾ ਵਿਰੋਧ ਕਰਦੇ ਹੋਏ ਚਿਤਾਵਾਨੀ ਦਿੱਤੀ ਅਤੇ ਕਿਹਾ ਕਿ ਅੱਜ ਤੀਜੇ ਦਿਨ ਵੀ ਸਰਕਾਰ ਵੱਲੋਂ ਮੰਤਰੀਆਂ ਦਾ ਕੋਈ ਵੀ ਨੁਮਾਇੰਦਾ ਨਹੀ ਆਇਆ ਪਰ ਸਾਡੇ ਕਿਸਾਨ ਮਜ਼ਦੂਰ ਅੱਜ ਵੀ ਉਸੇ ਤਰਾ ਹੀ ਸੜਕਾਂ ਤੇ ਰੋਡ ਜਾਮ ਕਰਕੇ ਬੈਠੇ ਹਨ । ਉਹਨਾ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਅੱਜ ਅਸੀਂ ਆਪਣਾ ਇਹ ਧਰਨਾ ਅਗਲੇ ਐਕਸ਼ਨ ਵਾਸਤੇ ਮੁਲਤਵੀ ਕਰਨ ਜਾ ਰਹੇ ਹਾਂ । ਉਹਨਾ ਕਿਹਾ ਕਿ ਉਹ ਹੁਣ ਇਸ ਧਰਨੇ ਨੂੰ ਇੱਕ ਵੱਖਰਾ ਰੂਪ ਦੇਣਗੇ ਜਿਸ ਵਿੱਚ ਹੋ ਸਕਦਾ ਹੈ ਸੈਂਟਰ ਸਰਕਾਰ ਦੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਨ ਜਾਂ ਫਿਰ ਰੇਲ ਰੋਕਣ ਅਤੇ ਜਾਂ ਫਿਰ ਦਿੱਲੀ ਵੱਲ ਕੂਚ ਕਰਨ । ਕਿਉਕਿ ਉਹਨਾ ਦੇ ਕਹਿਣ ਅਨੁਸਾਰ ਉਹ ਕਿਸਾਨ ਮਜ਼ਦੂਰ ਉਦੋ ਤੱਕ ਚੁੱਪ ਨਹੀ ਬੈਠਣਗੇ ਜਦੋ ਤੱਕ ਉਹਨਾ ਨੂੰ ਬਣਦਾ ਹੱਕ ਮਿਲ ਨਹੀ ਜਾਂਦਾ । ਸੂਬਾ ਖਿਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਉਹ ਅਗਲੇ ਐਕਸ਼ਨ ਵਾਸਤੇ ਤਿਆਰ ਹਨ ਅਤੇ ਸੂਬਾ ਕਮੇਟੀ ਜੋ ਵੀ ਫੈਸਲਾ ਕਰੇਗੀ ਅਸੀਂ ਉਸ ਤੇ ਡੱਟ ਕੇ ਪਹਿਰਾ ਦੇਵਾਂਗੇ । ਅਸੀਂ ਇਹਨਾ ਆਰਡੀਨੈਸਾ ਦਾ ਵਿਰੋਧ ਕਰਦੇ ਹਾ । ਉਹਨਾ ਕਿਹਾ ਸਾਡਾ ਵਿਰੋਧ ਉਦੋ ਤੱਕ ਜਾਰੀ ਹੈ ਜਦ ਤੱਕ ਸਾਡੀਆਂ ਸਾਰੀਆਂ ਮੰਗਾ ਨੂੰ ਪੂਰਨ ਰੂਪ ਨਾਲ ਮੰਨ ਨਹੀ ਲਿਆ ਜਾਂਦਾ । ਸਾਡੀਆਂ ਮੰਗਾਂ ਜਾਵੇ ਤਿੰਨੇ ਆਰਡੀਨੈਸ ਕਿਸਾਨ ਮਜ਼ਦੂਰ ਮਾਰੂ ਹਨ ਰੱਦ ਕਰਨ , ਖੇਤੀ ਮੰਡੀ ਬਹਾਲ ਕੀਤੀ ਜਾਵੇ , ਡਾ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ , ਮੰਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਕਮੇਟੀ ਭੰਗ ਕੀਤੀ ਜਾਵੇ , ਬਿਜਲੀ 1 ਰੁ : ਪ੍ਰਤੀ ਯੂਨਿਟ ਕੀਤੀ ਜਾਵੇ । ਇਸ ਮੌਕੇ ਜਿਲਾ ਜਲੰਧਰ ਤੋ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ , ਸ਼ਾਹਕੋਟ ਜ਼ੋਨ ਦੇ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ , ਸ਼ਾਹਕੋਟ ਜ਼ੋਨ ਦੇ ਖਿਜਾਨਚੀ ਸਵਰਨ ਸਿੰਘ ਸਾਦਕਪੁਰ , ਜੁਗਿੰਦਰ ਸਿੰਘ ਮੰਡਾਲਾ ਛੰਨਾ , ਕਿਸ਼ਨ ਦੇਵ ਮਿਆਣੀ , ਮੋਹਣ ਸਿੰਘ ਜਲਾਲਪੁਰ , ਵੱਸਣ ਸਿੰਘ ਕੋਠਾ , ਜਗਤਾਰ ਸਿੰਘ ਕੰਗ ਖ਼ੁਰਦ , ਜਸਕਰਨਜੀਤ ਸਿੰਘ ਜਾਣੀਆਂ , ਹਰਨੇਕ ਸਿੰਘ ਜਾਣੀਆਂ , ਮਲਕੀਤ ਸਿੰਘ ਜਾਣੀਆਂ , ਪ੍ਰੈਸ ਸਕੱਤਰ ਰਣਜੋਧ ਸਿੰਘ ਜਾਣੀਆਂ , ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਂਜਰਾਂ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਮਜ਼ਦੂਰ ਹਾਜਿਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *