ਕਿਸਾਨਾਂ ਦੇ ਹੱਕਾ ਖਿਲਾਫ ਲਾਗੂ ਕੀਤੇ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ: ਗ੍ਰਾਮ ਪੰਚਾਇਤ ਸੀਚੇਵਾਲ

ਜਲੰਧਰ (ਪ੍ਰੋਮਿਲ ਕੁਮਾਰ) ਪਿੰਡ ਸੀਚੇਵਾਲ ਦੀ ਗ੍ਰਾਮ ਪੰਚਾਇਤ ਸਰਪੰਚ ਤਜਿੰਦਰ ਸਿੰਘ ਵਲੋਂ ਸੰਬੋਧਨ ਹੁੰਦਿਆ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕਾਂ ਨਾਲ ਖੜੇ ਹਾਂ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਸ ਜੋ ਕਿ ਕਿਸਾਨਾਂ ਦੇ ਹੱਕਾਂ ਦੇ ਖਿਲਾਫ ਹਨ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀ ਤੋੜਨ ਵਾਲੇ ਤਿੰਨ ਆਰਡੀਨੈਂਸ ਅਤੇ 2020 ਬਿਜਲੀ ਸੋਧ ਬਿੱਲ ਦਾ ਖਰੜਾ ਲਿਆਂਦਾ ਗਿਆ ਹੈ। ਜੋ ਕਿ ਇਹ ਕਿਸਾਨਾਂ ਵੀਰਾਂ ਦੇ ਹੱਕਾਂ ਦੇ ਖਿਲਾਫ ਉਤਰਦੇ ਹਨ। ਜਿਸ ਕਰਕੇ ਕਿਸਾਨਾਂ ਵੱਲੋਂ ਜਗਾ ਜਗਾਂ ’ਤੇ ਧਰਨੇ ਲਾਏ ਜਾ ਰਹੇ ਹਨ ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪਿੰਡ ਸੀਚੇਵਾਲ ਦੀ ਗ੍ਰਾਮ ਪੰਚਾਇਤ ਅਤੇ ਕਿਸਾਨਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਹਨਾਂ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਵੱਲੋਂ ਸਵਾਵੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਅਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਸਰਕਾਰ ਵੱਲੋਂ ਕੀਤੀ ਜਾਵੇ। ਮੀਟਿੰਗ ਵਿੱਚ ਸਰਪੰਚ ਗ੍ਰਾਮ ਪੰਚਾਇਤ ਸੀਚੇਵਾਲ ਤਜਿੰਦਰ ਸਿੰਘ, ਲੰਬਰਦਾਰ ਨਿਰਮਲ ਸਿੰਘ, ਨੰਬਰਦਾਰ ਕਿਰਪਾਲ ਸਿੰਘ, ਪੰਚ ਦਇਆ ਸਿੰਘ, ਪੰਚ ਰਾਮ ਸਿੰਘ, ਸੁਰਜੀਤ ਸਿੰਘ ਸੰਟੀ, ਬੂਟਾ ਸਿੰਘ ਅਤੇ ਪਿੰਡ ਸੀਚੇਵਾਲ ਦੇ ਕਿਸਾਨ ਸ਼ਾਮਿਲ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *