ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਹਜ਼ਾਰਾਂ ਦਾ ਕਾਫਿਲਾ ਅਤੇ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਰਡੀਨੈਸ ਦੇ ਵਿਰੋਧ ਵਿੱਚ ਕੀਤਾ ਰੋਸ ਮਾਰਚ ।

ਜਲੰਧਰ (ਪ੍ਰੋਮਿਲ ਕੁਮਾਰ) 25/09/2020 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹਜ਼ਾਰਾਂ ਹੀ ਕਿਸਾਨਾ ਮਜ਼ਦੂਰਾਂ ਨੇ ਬਾਬਾ ਕਾਸ਼ ਮੱਲੀ ਲੋਹੀਆਂ ਵਿਖੇ ਭਾਰੀ ਇਕੱਠ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ । ਇਹ ਰੋਸ ਮਾਰਚ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਕੀਤਾ ਗਿਆ । ਉਹਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੋਸ ਮਾਰਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਸ ਅਤੇ ਉਹਨਾ ਆਰਡੀਨੈਸਾਂ ਉੱਪਰ ਪੰਜਾਬ ਸਰਕਾਰ ਨੇ ਜੋ ਦਸਤਖ਼ਤ ਕੀਤੇ ਹਨ ਉਹਨਾ ਦੇ ਵਿਰੋਧ ਵਿੱਚ ਹੈ । ਇਹ ਰਿਸ ਮਾਰਚ ਲੋਹੀਆਂ ਤੋ ਹੁੰਦਾ ਹੋਇਆ ਮਲਸੀਆਂ ਵਿੱਚ ਦੀ ਫਿਰ ਸ਼ਾਹਕੋਟ ਗਿਆ ਜਿੱਥੋਂ ਦੀ ਫਿਰ ਪਿੰਡਾਂ ਵਿੱਚ ਦੀ ਕੀਤਾ ਗਿਆ । ਇਸ ਸਮੇਂ ਕਿਸਾਨਾ ਮਜ਼ਦੂਰਾਂ ਦੇ ਵਿੱਚ ਸਰਕਾਰਾਂ ਪ੍ਰਤੀ ਬਹੁਤ ਹੀ ਜਿਆਦਾ ਰੋਸ ਦੇਖਣ ਨੂੰ ਮਿਲਿਆ । ਉਹਨਾ ਕਿਹਾ ਕਿ ਸਾਡਾ ਇਹ ਪ੍ਰਰਸ਼ਨ ਉਦੋ ਤੱਕ ਚੱਲਦਾ ਰਹੇਗਾ ਜਦ ਤੱਕ ਸਾਡੀਆਂ ਮੰਗਾਂ ਨੂੰ ਸਰਕਾਰ ਪੂਰਨ ਰੂਪ ਨਾਲ ਮੰਨ ਨਹੀ ਲੈਂਦੀ । ਸਾਡੀਆਂ ਮੰਗਾਂ ਕੋਈ ਜਿਆਦਾ ਵੱਡੀਆਂ ਮੰਗਾ ਨਹੀ ਹਨ । ਪਰ ਜਦ ਵੀ ਕੋਈ ਨਵੀਂ ਸਰਕਾਰ ਆਉਦੀ ਹੈ ਆਮ ਲੋਕਾਂ ਨਾਲ ਵਾਅਦੇ ਕਰਕੇ ਭੱਜ ਜਾਂਦੀ ਹੈ । ਪਰ ਹੁਣ ਸਾਡਾ ਇਹ ਪਰਦਰਸ਼ਨ ਉਦੋ ਹੀ ਰੁਕੇਗਾ ਜਦ ਤੱਕ ਸਾਡੇ ਮਸਲੇ ਹੱਲ ਹਨ ਹੋ ਜਾਂਦੇ । ਉਹਨਾ ਦੱਸਿਆ ਕਿ ਸਾਡੀਆਂ ਮੰਗਾਂ ਜਿਵੇਂ ਡਾ : ਸਵਾਮੀ ਨਾਥਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ । ਮੰਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਨੂੰ ਰੱਦ ਕੀਤਾ ਜਾਵੇ ਅਤੇ ਕਮੇਟੀ ਭੰਗ ਕੀਤੀ ਜਾਵੇ । ਜੋ ਆਰਡੀਨੈਸ ਸਰਕਾਰ ਲੈ ਕੇ ਆਈ ਹੈ ਉਹਨਾ ਨੂੰ ਰੱਦ ਕੀਤਾ ਜਾਵੇ । ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ । ਖੇਤੀ ਮੰਡੀ ਬਹਾਲ ਕੀਤੀ ਜਾਵੇ । ਮਾਲਿਕਾਂ ਨੂੰ ਜ਼ਮੀਨੀ ਹੱਕ ਪੱਕੇ ਤੌਰ ਤੇ ਦਿੱਤੇ ਜਾਣ । ਨੌਜਵਾਨਾਂ ਦੀ ਭਰਤੀ ਸਰਕਾਰੀ ਕੀਤੀ ਜਾਵੇ । ਜੋ ਪ੍ਰਾਈਵੇਟ ਭਰਤੀ ਕੀਤੇ ਹਨ ਉਹਨਾ ਨੂੰ ਪੱਕੇ ਕੀਤਾ ਜਾਵੇ । ਜੇ ਸਰਕਾਰ ਸਾਡੀਆਂ ਇਹ ਸੱਭ ਮੰਗਾ ਨੂੰ ਨਹੀ ਮੰਨਦੀ ਜਾਂ ਫਿਰ ਨਜ਼ਰ ਅੰਦਾਜ਼ ਕਰਦੀ ਹੈ ਫਿਰ ਸਾਡੀ ਕਮੇਟੀ ਕੋਰ ਕਮੇਟੀ ਦੀ ਮੀਟਿੰਗ ਕਰਕੇ ਵੱਡਾ ਪਰਦਰਸ਼ਨ ਉਲੀਕੇਗੀ । ਜਿਸ ਦੀ ਸਰਕਾਰ ਆਪ ਜ਼ੁੰਮੇਵਾਰ ਸਰਕਾਰ ਆਪ ਹੋਵੇਗੀ । ਇਸ ਮੌਕੇ ਜਿਲਾ ਖਿਜਾਨਚੀ ਸਤਨਾਮ ਸਿੰਘ ਆਰਈਵਾਲ , ਮੇਜਰ ਸਿੰਘ ਪੱਡਾ , ਜਸਕਰਨਜੀਤ ਸਿੰਘ ਔਲਖ ਜਾਣੀਆਂ ਗੁਰਮੇਲ ਸਿੰਘ ਰੇੜਵਾਂ , ਸਵਰਨ ਸਿੰਘ ਸਾਦਕਪੁਰ , ਜਰਨੈਲ ਸਿੰਘ ਰਾਮੇ , ਜੁਗਿੰਦਰ ਸਿੰਘ ਮੰਡਾਲਾ ਛੰਨਾ , ਜਗਤਾਰ ਸਿੰਘ ਚੱਕ ਬਡਾਲਾ , ਕਿਸ਼ਨ ਦੇਵ ਮਿਆਣੀ , ਜਿਲਾ ਜਲੰਧਰ ਪ੍ਰੈਸ ਸਕੱਤਰ ਰਣਜੋਧ ਸਿੰਘ ਜਾਣੀਆਂ , ਜਗਦੀਪ ਸਿੰਘ , ਗੁਰਵਿੰਦਰ ਸਿੰਘ ਜਾਣੀਆਂ ਆਦਿ ਹੋਰ ਵੀ ਬਹੁਤ ਹੀ ਕਿਸਾਨ ਮਜ਼ਦੂਰ ਹਾਜਿਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *