
ਕੈਦਰ ਦੇ ਕਿਸਾਨ ਮਾਰੂ ਕਾਂਨੂੰਨ ਰੱਦ ਕਰਨੇ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਫੈਸਲਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮਿਤ ਸਿੰਘ ਸੋਢੀ ਨੂੰ ਪੰਜਾਬ ਦਾ ਆਰ ਟੀ ਆਈ ਕਮਿਸ਼ਨਰ ਬਣਨ ‘ਤੇ ਬੈਲਜ਼ੀਅਮ ਵਸਦੇ ਕਾਂਗਰਸ ਆਗੂਆਂ ਨੇ ਵਧਾਈਆਂ ਭੇਜੀਆਂ ਹਨ। ਸ ਤਰਸੇਮ ਸਿੰਘ ਸ਼ੇਰਗਿੱਲ, ਸੱਜਣ ਸਿੰਘ, ਅਵਤਾਰ ਸਿੰਘ ਛੋਕਰ, ਹਰਰੂਪ ਬਾਠ ਅਤੇ ਚਰਨਜੀਤ ਸਿੰਘ ਔਲਖ ਹੋਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਜਿੱਥੇ ਐਨ ਆਰ ਆਈ ਮਾਮਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਤਤਪਰ ਰਹਿੰਦੇ ਉੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਣੀਆਂ ਦੇ ਮਸਲੇ ਵਾਂਗ ਹੀ ਕੈਂਦਰ ਸਰਕਾਰ ਵੱਲੋਂ ਬਣਾਏ ਕਾਂਨੂੰਨ ਰੱਦ ਕਰ ਕੇ ਪੰਜਾਬ ਹਿਤੈਸੀ ਹੋਣ ਦਾ ਪ੍ਰਣਾਮ ਦਿੱਤਾ ਗਿਆ ਹੈ ਜੋ ਅਤਿ ਸਲਾਘਾਯੋਗ ਫੈਸਲਾ ਹੈ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਂਨੂੰਨਾਂ ਨੂੰ ਸਿਰਫ ਕੈਪਟਨ ਅਮਰਿੰਦਰ ਸਿੰਘ ਵਰਗਾ ਦਲੇਰ ਆਗੂ ਹੀ ਰੱਦ ਕਰਨ ਦਾ ਮਾਦਾ ਰੱਖ ਸਕਦਾ ਹੈ ਤਾਂ ਜੋ ਕਿਸਾਨੀ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ‘ਤੋਂ ਬਚੀ ਰਹੇ।