ਯੂਰਪੀਨ ਪਾਰਲੀਮੈਂਟ ਬਰੱਸਲਜ਼ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ 13 ਦਸੰਬਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਿੱਥੇ ਪੰਜਾਬ-ਹਰਿਆਣਾ ਸਮੇਤ ਕਈ ਹੋਰ ਰਾਜਾਂ ਦੇ ਕਿਸਾਨ-ਮਜ਼ਦੂਰ ਜਮੀਨੀ ਪੱਧਰ ਤੇ ਇੱਕ ਵੱਡਾ ਸੰਘਰਸ਼ ਲੜ ਰਹੇ ਹਨ ਉੱਥੇ ਪ੍ਰਦੇਸੀਂ ਵਸਦਾ ਪੰਜਾਬੀ ਭਾਈਚਾਰਾ ਵੀ ਵਧ ਚੜ ਯੋਗਦਾਨ ਪਾ ਰਿਹਾ ਹੈ। ਕਈ ਦੇਸਾਂ ਵਿੱਚ ਮੋਦੀ ਸਰਕਾਰ ਦੇ ਇਸ ਹਿਟਲਰਸ਼ਾਹੀ ਫੈਸਲੇ ਦੇ ਵਿਰੋਧ ਵਿੱਚ ਜਬਰਦਸਤ ਰੋਸ ਮੁਜਾਹਰੇ ਹੋ ਰਹੇ ਹਨ। ਯੂਰਪ ਭਰ ਦੇ ਪੰਜਾਬੀਆਂ ਵੱਲੋਂ ਵੀ ਚੱਲ ਰਹੇ ਕਿਸਾਨ ਸੰਘਰਸ਼ ਦੀ ਪੂਰਨ ਹਿਮਾਇਤ ਕੀਤੀ ਜਾ ਰਹੀ ਹੈ। ਬੈਲਜ਼ੀਅਮ ਦੇ ਸਮੂਹ ਪੰਜਾਬੀਆਂ ਵੱਲੋਂ ਸਾਰੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਸਦਕਾ ਇੱਕ ਵਿਸ਼ਾਲ ਰੋਸ ਮੁਜਾਹਰਾ ਯੂਰਪੀਨ ਪਾਰਲੀਮੈਂਟ ਅੱਗੇ 13 ਦਸੰਬਰ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ ਜਿਸ ਵਿੱਚ ਯੂਰਪ ਭਰ ਦੇ ਸਮੂਹ ਕਿਸਾਨ-ਮਜ਼ਦੂਰ ਹਿਤੈਸ਼ੀ ਸ਼ਿਰਕਤ ਕਰਨਗੇ। ਇਹ ਰੋਸ ਪ੍ਰਦਰਸ਼ਨ ਸਾਢੇ 11 ਵਜੇ ‘ਤੋਂ ਦੁਪਹਿਰੇ ਡੇਢ ਵਜੇ ਤੱਕ ਹੋਵੇਗਾ ਜਿਸ ਵਿੱਚ ਸਮੂਹ ਕਿਸਾਨ-ਮਜ਼ਦੂਰ ਹਿਮਾਇਤੀਆਂ ਨੂੰ ਸਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਜੋ 28 ਦੇਸਾਂ ਦੀ ਸਾਂਝੀ ( ਯੂਰਪੀਨ ਪਾਰਲੀਮੈਂਟ ) ਪਾਰਲੀਮੈਂਟ ਨੂੰ ਮੋਦੀ ਸਰਕਾਰ ਦੇ ਕਾਲੇ ਕਾਰਨਾਂਮਿਆਂ ‘ਤੋਂ ਜਾਣੂ ਕਰਵਾਇਆ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *