ਸਰਕਾਰ ਦੇ ਮਾਲਕ ਲੋਕ ਹਨ , ਪ੍ਰਤੀਨਿਧੀ ਨਹੀ : ਰਵੀਇੰਦਰ ਸਿੰਘ
12 ਤੇ 14 ਦੇ ਮੋਰਚਿਆਂ ਦੀ ਹਮਾਇਤ : ਰਵੀਇੰਦਰ ਸਿੰਘ
ਚੰਡੀਗੜ 10 ਦਸੰਬਰ – ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਨੇ ਕੇਦਰ ਸਰਕਾਰ ਵੱਲੋ ਕਾਲੇ ਕਾਨੂੰਨ ਰੱਦ ਨਾ ਕਰਕੇ ਪਿਛਾਹ ਖਿੱਚੂ ਸੋਚ ਦਾ ਪ੍ਰਗਟਾਵਾ ਕਰਦਿਆਂ ਉਨਾ ਦੋਸ਼ ਲਾਇਆ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਚ ਸਿਆਸੀ ਰੋਟੀਆਂ ਸੇਕਣ ਲਈ ਖਾਹਸ਼ ਪਾਲ ਰਹੀ ਹੈ ਤਾਂ ਜ ਇਸ ਦਾ ਕ੍ਰੈਡਟਿ ਅੰਨਦਾਤਾ ਨਾ ਲੈ ਸਕੇ । ਇਕ ਪ੍ਰਮੁੱਖ ਪਾਰਟੀ ਦੀ ਸੋਚ ਵੀ ਇਹੋ ਜਿਹੀ ਹੈ । ਸ ਰਵੀਇੰਦਰ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ 12 ਦਸੰਬਰ ਨੂੰ ਸਮੂੰਹ ਟੋਲ ਪਲਾਜ਼ੇ ਖਤਮ ਕਰਨ ਅਤੇ 14 ਦਸੰਬਰ ਨੂੰ ਪੂਰੇ ਭਾਰਤ ਚ ਦਿੱਤੇ ਜਾ ਰਹੇ ਧਰਨਿਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ । ਇਸ ਦਿਨ ਜੈਪੂਰ ਦਿੱਲੀ ਤੇ ਦਿੱਲੀ ਆਗਰਾ ਐਕਸਪ੍ਰੈਸ ਪੂਰੀ ਤਰਾਂ ਬੰਦ ਰਹਿਣ ਦੀ ਸੰਭਾਵਨਾਂ ਹੈ । ਸ ਰਵੀਇੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਸੂਝਬੂਝ ਦਾ ਪ੍ਰਗਟਾਵਾ ਕਰਕੇ ਮਿਹਨਤਕਸ਼ਾਂ ਦੀ ਮੰਗਾਂ ਮੰਨ ਕੇ ਕਾਲੇ ਕਾਨੂੰਨ ਰੱਦ ਕਰੇ, ਜਿਨਾ ਕਾਰਨ ਸਮੁੱਚੇ ਭਾਰਤ ਚ ਹਫੜਾ ਦਫੜੀ ਮੱਚੀ ਹੈ । ਕਰੀਬ ਆਵਾਜਾਈ ਤੇ ਰੇਲਾਂ ਦਾ ਚੱਕਾ ਅਜੇ ਵੀ ਜਾਮ ਹੈ । ਕਾਰੋਬਾਰ ਠੱਪ ਹਨ । ਹਰ ਵਰਗ ਪ੍ਰਭਾਵਿਤ ਹੈ । ਕਿਸਾਨੀ ਘੋਲ ਲੰਮਾ ਹੋ ਜਾਣ ਕਰਕੇ ਇਸ ਨੂੰ ਹੋਰ ਮਜ਼ਬੂਤ ਕਰਕੇ ਇਸ ਦਾ ਅਕਾਰ ਵਧਾਇਆ ਜਾ ਰਿਹਾ ਹੈ । ਇਹ ਮਾਮਲਾ ਦੇਸ਼-ਵਿਦੇਸ਼ ਵਿੱਚ ਵੀ ਪੂਰੀ ਤਰਾਂ ਪੱਖ ਗਿਆ ਹੈ । ਬਿਆਨ ਚ ਸ ਰਵੀਇੰਦਰ ਸਿੰਘ ਆਖਿਆ ਕਿ ਕਿਸਾਨ ਮਜ਼ਦੂਰ ਨੇ ਹਮੇਸ਼ਾ ਲੋਕਤੰਤਰੀ ਦਾਇਰੇ ਚ ਰਹਿ ਕੇ ਸ਼ਾਂਤਮਈ ਸੰਘਰਸ਼ ਲੜਿਆ ਹੈ ਤੇ ਜਿੱਤਾਂ ਦਰਜ ਕੀਤੀਆਂ ਹਨ । ਉਨਾ ਚੇਤਵਨੀ ਭਰੇ ਲਹਿਜ਼ੇ ਚ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕੋਈ ਗਲਤੀ ਕੀਤੀ ਤਾਂ ਇਸ ਦਾ ਖੁਮਇਜ਼ਾ ਉਸ ਨੂੰ ਭੁਗਤਣਾ ਪਵੇਗਾ । ਜ਼ਮਹੂਰੀਅਤ ਦੇ ਹਵਾਲੇ ਨਾਲ ਉਨਾ ਕਿਹਾ ਕਿ ਲੋਕ ਰੋਹ ਅੱਗੇ ਝੁਕਣ ਵਾਲੀਆਂ ਸਰਕਾਰਾਂ ਤੇ ਪਾਰਟੀਆਂ ਹੀ ਸਦੀਵੀ ਹੁੰਦੀਆਂ ਹਨ । ਜੋ ਲੋਕਤੰਤਰੀ ਢੰਗ ਨਾਲ ਫੈਸਲੇ ਕਰਦੀਆਂ ਹਨ । ਪਰ ਅਫਸੋਸ ਹੈ ਕਿ ਕੱਚਘਰੜ ਸਿਆਸਤਦਾਨਾਂ ਨੇ ਜਮਹੂਰੀਅਤ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਪਤਨ ਕਰ ਦਿੱਤਾ ਹੈ । ਇਹ ਸੰਕੇਤ ਭਾਜਪਾ ਨੂੰ ਚੇਤੇ ਕਰਵਾਉਣਾ ਹੈ ਕਿ ਮੌਜੂਦਾ ਬਣੇ ਹਲਾਤਾਂ ਚ ਕਿਸਾਨੀ ਮੰਗਾਂ ਮੰਨਣ ਨਾਲ ਮੋਦੀ ਹਕੂਮਤ ਦਾ ਸਿਆਸੀ ਕੱਦ ਵੱਧ ਸਕਦਾ ਹੈ ਕਿਉਕਿ ਸਰਕਾਰਾਂ ਲੋਕਾਂ ਦੀਆਂ ਹੁੰਦੀਆਂ ਹਨ ਪ੍ਰਤੀਨਿਧੀ ਦੀ ਨਹੀ ।