ਬੈਲਜੀਅਮ ਵਿੱਚ ਕਿਸਾਨਾਂ ਦੇ ਹੱਕਾਂ ਲਈ ਕੀਤਾ ਗਿਆ ਮੁਜਾਹਰਾ

ਬੈਲਜੀਅਮ 14ਦਸੰਬਰ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਦੀਆ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਤੋਰ ਤੇ ਕੇਂਦਰ ਦੇ ਤਿੰਨ ਆਰਡੀਨੈਂਸ ਬਿਲਾ ਖ਼ਿਲਾਫ਼ ਯੂਰਪੀਅਨ ਪਾਰਲੀਮੈਂਟ ਬਰੱਸਲਜ ਸਾਹਮਣੇ ਭਾਰੀ ਮੁਜ਼ਾਹਰਾ ਕੀਤਾ ਜਿਸ ਵਿੱਚ ਯੂਰਪ ਭਰ ਦੇ ਕਿਸਾਨਾਂ ਦੇ ਹੱਕ ਵਿੱਚ ਖੜੇ ਲੋਕਾਂ ਵੱਲੋਂ ਹਿੱਸਾ ਲਿਆ ਗਿਆ 500 ਦੇ ਕਰੀਬ ਮੁਜ਼ਾਹਰਾ ਕਾਰੀਆਂ ਦੀ ਹਾਜ਼ਰੀ ਵਿੱਚ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੀਏ ਦੀ ਡਟ ਕੇ ਵਿਰੋਧਤਾ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਅਵਾਜ਼ ਨੂੰ ਸੁਣਦੇ ਹੋਏ ਤਿੰਨੇ ਬਿਲ ਵਾਪਿਸ ਲੇਣੇ ਚਾਹੀਦੇ ਹਨ ਹੱਥਾ ਵਿੱਚ ਵੱਖ ਵੱਖ ਤਰਾ ਦਾ ਸੁਨੇਹਾ ਦੇਂਦੇ ਬੈਨਰ ਫੜੀ ਅੋਰਤ ਵੱਲੋਂ ਵੀ ਮੋਦੀ ਸਰਕਾਰ ਵਿਰੁੱਧ ਡਟ ਕੇ ਨਾਹਰੇਬਾਜ਼ੀ ਕੀਤੀ ਗਈ ਅਤੇ ਮਜ਼ਦੂਰ ਕਿਸਾਨ ਏਕਤਾ ਦੇ ਨਾਹਰਿਆਂ ਨਾਲ ਆਸਮਾਨ ਗੂੰਜਣ ਲਾ ਦਿੱਤਾ ਦੇਖਣ ਵਿੱਚ ਆਇਆ ਕਿ ਲੋਕਾਂ ਵਿੱਚ ਮੋਦੀ ਸਰਕਾਰ ਖ਼ਿਲਾਫ਼ ਕਾਫ਼ੀ ਗ਼ੁੱਸਾ ਹੈ ਪਰ ਮੋਦੀ ਸਰਕਾਰ ਦੇ ਕੰਨਾ ਤੇ ਜੂੰ ਨਹੀਂ ਸਰਕਦੀ ਇਸ ਮੋਕੇ ਤੇ ਬਲਵੀਰ ਸਿੰਘ ਰਾਜੇਆਣਾ ਵੱਲੋਂ ਵੀ ਮੁਜ਼ਾਹਰੇ ਵਿੱਚ ਸਾਮਲ ਲੋਕਾਂ ਨੂੰ ਟੈਲੀਫ਼ੋਨ ਰਾਹੀਂ ਸਬੌਧਨ ਕੀਤਾ ਅਤੇ ਕਿਸਾਨ ਅੰਦੋਲਨ ਦੀ ਰਣਨੀਤੀ ਸਾਫ਼ ਕੀਤੀ ਮੁਜ਼ਾਹਰੇ ਨੂੰ ਹੋਰਨਾ ਤੋਂ ਇਲਾਵਾ ਜਰਮਨ ਤੋਂ ਆਏ ਗੁਰਚਰਨ ਸਿੰਘ ਗੁਰਾਇਆ ਗੁਰਪਾਲ ਸਿੰਘ ਪਾਲਾ ਕੁਲਦੀਪ ਸਿੰਘ ਹਰਦਵਿੰਦਰ ਸਿੰਘ ਹਾਲੈਡ ਤੋਂ ਹਰਜੀਤ ਸਿੰਘ ਜਸਵਿੰਦਰ ਸਿੰਘ ਬਲਜਿੰਦਰ ਸਿੰਘ ਫਰਾਂਸ ਤੋਂ ਪਿਰਥੀਪਾਲ ਸਿੰਘ ਸਤਨਾਮ ਸਿੰਘ ਬੈਲਜੀਅਮ ਤੋਂ ਜਗਦੀਸ਼ ਸਿੰਘ ਭੂਰਾ ਕਰਨੈਲ ਸਿੰਘ ਸੁਖਦੇਵ ਸਿੰਘ ਕਿਰਪਾਲ ਸਿੰਘ ਲਾਲੀ ਸੁਰਜੀਤ ਸਿੰਘ ਖੇਰਾ ਅਵਤਾਰ ਸਿੰਘ ਛੋਕਰ ਗੁਰਦਾਵਰ ਸਿੰਘ ਗਾਬਾਂ ਡਾ: ਦਲਜੀਤ ਸਿੰਘ ਜਸਪਾਲ ਸਿੰਘ ਗੁਰਦੇਵ ਸਿੰਘ ਪ੍ਰਤਾਪ ਸਿੰਘ ਬਲਿਹਾਰ ਸਿੰਘ ਕੁਲਵਿੰਦਰ ਸਿੰਘ ਮਿੰਟਾਂ ਮਨਜੀਤ ਸਿੰਘ ਨਵਜੋਤ ਸਿੰਘ ਮਨਜਿੰਦਰ ਸਿੰਘ ਦੁਸਾਂਝ ਹਰਵਿੰਦਰ ਦੁਸਾਂਝ ਹਰਮਨ ਢਿਲੋ ਹਰਵੀਰ ਚਾਹਲ ਸੁਖਦੇਵ ਹੈਰੀ ਜੱਸੀ ਸ਼ੇਰਗਿੱਲ ਹਰਮਨ ਬੱਠਲ਼ਾਂ ਗਗਨ ਹੁੰਦਲ਼ ਮਨਜੀਤ ਦੋਦਰ ਚੰਨਾ ਬੈਂਸ ਅਤੇ ਸਿਮਰਨਦੀਪ ਕੌਰ ਕਨੁਕੇ ਨੇ ਵੀ ਸੰਬੋਧਨ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *