ਸੰਯੁਕਤ ਰਾਸਟਰ ਦੇ ਸਵਿੱਟਜ਼ਰਲੈਂਡ ਦਫ਼ਤਰ ਸਾਹਮਣੇ ਕਿਸਾਂਨ-ਮਜ਼ਦੂਰ ਹੱਕਾਂ ਲਈ ਰੋਸ ਮੁਜ਼ਾਹਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਸਰਕਾਰ ‘ਤੇ ਕਾਬਜ ਮੋਦੀ-ਸ਼ਾਹ ਜੋੜੀ ਵੱਲੋਂ ਕਾਰਪੋਰੇਟ ਘਰਾਣਿਆਂ ਕੋਲ ਪੂਰੇ ਭਾਰਤ ਦੇਸ਼ ਦੇ ਕਾਰੋਬਾਰਾਂ ਨੂੰ ਗਹਿਣੇ ਰੱਖਣ ਦੀਆਂ ਦੀਆਂ ਚੱਲ ਰਹੀਆਂ ਕੋਸਿ਼ਸਾਂ ਤਹਿਤ ਹੋਂਦ ਵਿੱਚ ਲਿਆਂਦੇ ਨਵੇਂ 3 ਖੇਤੀ ਕਾਨੂੰਨਾਂ ਦੀ ਦੁਨੀਆਂ ਭਰ ਵਿੱਚ ਨਿਖੇਧੀ ਹੋ ਰਹੀ ਹੈ। ਖੂਬਸੂਰਤ ਮੁਲਕ ਸਵਿੱਟਜ਼ਲੈਂਡ ਵਿੱਚਲੇ ਕਿਸਾਂਨ-ਮਜ਼ਦੂਰ ਹਿਤੈਸ਼ੀ ਪੰਜਾਬੀਆਂ ਵੱਲੋਂ ਜਨੇਵਾ ਸ਼ਹਿਰ ਵਿਖੇ ਸੰਯੁਕਤ ਰਾਸਟਰ ਦਫਤਰ ਅੱਗੇ ਕਿਸਾਂਨ ਮਾਰੂ ਬਿਲਾਂ ਦੇ ਵਿਰੋਧ ਵਿੱਚ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਮੁਜ਼ਾਹਰੇ ਉਪਰੰਤ ਸੰਯੁਕਤ ਰਾਸਟਰ ਦਫਤਰ ਨੂੰ ਇੱਕ ਮੰਗ ਪੱਤਰ ਦੇ ਕੇ ਭਾਰਤ ਸਰਕਾਰ ਦੀਆਂ ਤਾਨਾਸ਼ਾਹ ਨੀਤੀਆਂ ਨੂੰ ਨਕੇਲ ਪਾਉਣ ਦੀ ਬੇਨਤੀ ਕੀਤੀ ਗਈ। ਬਿਆਨ ਜਾਰੀ ਕਰਦਿਆ ਸਰਦਾਰ ਪ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਦਿੱਲੀ ਵਿੱਚ ਸੰਘਰਸ਼ ਕਰ ਰਹੀਆਂ ਕਿਸਾਂਨ ਜਥੇਬੰਦੀਆਂ ਦੀ ਮੰਗ ਮੁਤਾਬਕ ਕਾਂਨੂੰਨ ਵਾਪਸ ਨਾਂ ਲਏ ਗਏ ਤਾਂ ਅਸੀਂ ਰੋਜਾਂਨਾ ਸੰਯੁਕਤ ਰਾਸਟਰ ਦਫਤਰ ਅੱਗੇ ਧਰਨਾਂ ਦਿਆ ਕਰਾਂਗੇ। ਇਸ ਸਮੇਂ ਹੋਰਨਾਂ ‘ਤੋਂ ਇਲਾਵਾ ਸ: ਮਾਂਨ ਸਿੰਘ, ਬਲਜੀਤ ਸਿੰਘ, ਜੋਰਾਵਰ ਸਿੰਘ, ਕੁਲਵੰਤ ਸਿੰਘ, ਜਸਪਾਲ ਸਿੰਘ, ਕੁਲਜੀਤ ਸਿੰਘ, ਗੁਰਬਚਨ ਸਿੰਘ ਅਤੇ ਗੁਰਮੁੱਖ ਸਿੰਘ ਹੋਰਾਂ ਨੇ ਮੁਜ਼ਾਹਰੇ ਨੂੰ ਕਾਮਯਾਬ ਕਰਨ ਵਿੱਚ ਅਹਿਮ ਯੋਗਦਾਨ ਪਾਇਆ।

Geef een reactie

Het e-mailadres wordt niet gepubliceerd. Vereiste velden zijn gemarkeerd met *