ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਗਾਇਕਾਂ ਦਾ ਸੰਘਰਸ਼ ਵਿੱਚ ਵੱਡਾ ਰੋਲ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਿੱਲੀ ਵਿੱਚ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਵਿੱਚ ਕੁੱਝ ਕਾਮਰੇਡਾਂ ਨੂੰ ਖਾਲਸਈ ਝੰਡੇ ‘ਤੋਂ ਪ੍ਰੇਸ਼ਾਨੀ ਹੈ ਕਿਉਕਿ ਉਹਨਾਂ ਬੰਦਿਆਂ ਨੇ ਹਮੇਸਾਂ ਹੀ ਸਿੱਖੀ ਸਰੂਪ ਅਤੇ ਸਿੱਖ ਵਿਚਾਰਧਾਰਾ ਦੀ ਵਿਰੋਧਤਾ ਹੀ ਕੀਤੀ ਹੈ। ਪਰ ਜੇ ਕਿਸਾਂਨ ਅੰਦੋਲਨ ਵਿੱਚ ਲਾਲ ਝੰਡੇ ਲਗਾਏ ਜਾ ਸਕਦੇ ਹਨ ਤਾਂ ਖਾਲਸਈ ਰੰਗ ਕਿਓਂ ਨਹੀ ? ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਵਾਸੀ ਸਿੱਖ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਹਰਵਿੰਦਰ ਸਿੰਘ ਭਤੇੜੀ, ਗੁਰਦੀਪ ਸਿੰਘ ਪ੍ਰਦੇਸੀ, ਜਗਮੋਹਣ ਸਿੰਘ ਮੰਡ, ਪ੍ਰਿਤਪਾਲ ਸਿੰਘ ਖਾਲਸਾ, ਸੁਰਜੀਤ ਸਿੰਘ ਸੁੱਖਾ, ਅੰਗਰੇਜ ਸਿੰਘ, ਮੱਖਣ ਸਿੰਘ ਥਿਆੜਾ, ਹਰਮੇਲ ਸਿੰਘ ਦਿਲਬਰ, ਸੁਖਵਿੰਦਰ ਸਿੰਘ ਸੁੱਖੀ ਇੰਗਲੈਂਡ ਅਤੇ ਜਗਰੂਪ ਸਿੰਘ ਹੋਰਾਂ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਮੋਰਚੇ ਦੇ ਮੋਹਰੀ ਆਗੂਆਂ ਨੂੰ ਗੈਰ ਜਿੰਮੇਬਾਰਾਨਾਂ ਬਿਆਨਾਂ ‘ਤੋਂ ਬਚਣਾ ਚਾਹੀਦਾਂ ਹੈ ਤਾਂ ਜੋ ਸਾਂਝਾ ਦੁਸਮਣ ਲਾਹਾ ਨਾਂ ਲੈ ਸਕੇ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਨੌਜਵਾਂਨ ਤਬਕਾ ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਗਾਇਕਾਂ ਦੀ ਨਵੀਂ ਇੰਨਕਲਾਬੀ ਸੋਚ ਵਾਲੇ ਗੀਤਾਂ ਅਤੇ ਅਪੀਲਾਂ ਕਾਰਨ ਜੁੜ ਰਿਹਾ ਹੈ ਇਸ ਕਰਕੇ ਉਹਨਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ ਨਹੀ ਕਰਨਾਂ ਚਾਂਹੀਦਾ। ਬੇਸੱਕ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਦਾ ਵੀ ਭਰਪੂਰ ਸਾਥ ਹੈ ਇਸ ਮੋਰਚੇ ਨੂੰ ਪਰ ਥਾਂ-ਥਾਂ ਚੱਲ ਰਹੇ ਲੰਗਰ ਅਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਦੁਨੀਆਂ ਭਰ ਵਿੱਚੋਂ ਕੀਤੀ ਜਾ ਰਹੀ ਵੱਡੀ ਹਿਮਾਇਤ ਖਾਲਸਈ ਵਿਚਾਰਧਾਰਾ ਦੀ ਹੀ ਦੇਣ ਹੈ ਜਿਸ ਨੂੰ ਹਰ ਧਰਮ ਦੇ ਲੋਕ ਸਵੀਕਾਰ ਰਹੇ ਹਨ ਪਰ ਸਿਵਾਏ ਕਾਮਰੇਡਾਂ ਦੇ। ਕਿਸਾਨ-ਮਜ਼ਦੂਰ ਮੋਰਚੇ ਦੌਰਾਂਨ ਜਾਂਨਾ ਗਵਾਉਣ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਨਾਂਮ ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿੱਚ ਦਰਜ ਹੋਣਗੇ ਤੇ ਲੋਕ ਸਦਾ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਨਗੇ।
