ਨਿੳ ਯੋਰਕ – ਪੰਜਾਬ ਦੀ ਕਿਸਾਨੀ ਤੇ ਆਰਥਿਕਤਾ ਨੂੰ ਕਾਰਪੋਰੇਟ ਲੁਟੇਰਿਆਂ ਅਤੇ ਤਾਨਾਸ਼ਾਹੀ ਦਿੱਲੀ ਹਕੁਮਤ ਤੋਂ ਬਚਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਵਿੱਡਆ ਸੰਘਰਸ਼ ਸਹਿਜੇ ਸਹਿਜੇ ਸ਼ਾੰਤਮਈ ਇਨਕਲਾਬੀ ਲਹਿਰ ਦਾ ਰੂਪ ਧਾਰਣ ਕਰਦਾ ਜਾ ਰਿਹਾ ਹੈ।ਪੰਜਾਬ ਦੇ ਕਿਸਾਨਾਂ ਨੇ ਬੇਇਨਸਾਫੀ ਦੇ ਖ਼ਿਲਾਫ਼ ਜਿਸ ਦੁਰਅੰਦੇਸ਼ੀ,ਬੁੱਧੀਮਤਾ ਤੇ ਦਿੜਤਾ ਨਾਲ ਸੰਘਰਸ਼ ਦੀ ਅਗਵਾਈ ਕੀਤੀ ਹੈ ਉਸਦੇ ਲਈ ਐਨ.ਆਰ.ਆਈ ਸਿੱਖ ਉਨ੍ਹਾ ਨੂੰ ਵਧਾਈ ਦਿੱਦੇ ਹਨ।
ਵਰਲਡ ਸਿੱਖ ਪਾਰਲੀਮੈਂਟ ,ਸਿੱਖ ਕੋਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੰਨਣਾ ਹੈ ਇਸ ਵੇਲੇ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਬਜ਼ੁਰਗ ,ਜਵਾਨ,ਮਾਤਾਵਾਂ ,ਭੈਣਾ, ਜਵਾਕ ਆਦਿ ਠੰਡ ਦੇ ਮੌਸਮ ਵਿੱਚ ਆਪਣੀ ਬਿਮਾਰੀਆਂ ਦੀ ਪ੍ਰਵਾਹ ਨਾਂ ਕਰਦੇ ਹੋਏ ਦਿੱਲ਼ੀ ਸੰਘਰਸ਼ ਵਿੱਚ ਡੱਟੇ ਹੋਏ ਹਨ।ਕਈ ਪਰਿਵਾਰ ਤਾਂ ਘਰਾਂ ਨੂੰ ਜਿੰਦਰੇ ਮਾਰ ਕੇ ਦਿੱਲ਼ੀ ਡੇਰੇ ਲਾਈ ਬੈਠੇ ਹਨ।ਇਹੋ ਜਿਹੇ ਹਾਲਾਤਾਂ ਵਿੱਚ ਅਸੀਂ ਆਪਣੇ ਕੌਮੀ ਫਰਜ ਨੂੰ ਪਹਿਚਾਣਦੇ ਹੋਏ ਅਤੇ ਆਪਣੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖੀਆਂਵਾਂ ਤੇ ਚੱਲਦਿਆਂ ਆਪਣੇ ਵਿਦੇਸ਼ੀ ਸਿੱਖ ਭਰਾਵਾਂ ਜਿਨ੍ਹਾਂ ਦੀ ਜ਼ਮੀਨਾਂ ਪੰਜਾਬ ਵਿੱਚ ਠੇਕੇ ਤੇ ਹਨ , ਨੂੰ ਅਪੀਲ ਕਰਦੇ ਹਾਂ ਕਿ ਉਹ ਇਕ ਸਾਲ ਦੇ ਠੇਕੇ ਦੀ ਰਕਮ ਸੰਘਰਸ਼ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਕੋਲੋ ਨਾਂ ਲੈਣ।ਇਸ ਨਾਲ ਜਿੱਥੇ ਉਨ੍ਹਾਂ ਦਾ ਆਰਥਿਕ ਭਾਰ ਹਲਕਾ ਹੋਵੇਗਾ ਉਥੇ ਕੌਮੀ ਪਿਆਰ ਵਿੱਚ ਵੀ ਵਾਧਾ ਹੋਵੇਗਾ ਜੋ ਕਿ ਸਮੇਂ ਦੀ ਲੋੜ ਹੈ।ਭਾਈ ਹਿੰਮਤ ਸਿੰਘ,ਡਾ.ਪ੍ਰਿਤਪਾਲ ਸਿੰਘ,ਭਾਈ ਜੋਗਾ ਸਿੰਘ,ਭਾਈ ਹਰਜਿੰਦਰ ਸਿੰਘ ਵੱਲੋਂ ਵਿਦੇਸ਼ੀ ਸਿੱਖਾਂ ਲਈ ਜਾਰੀ ਅਪੀਲ ਵਿੱਚ ਕਿਹਾ ਕਿ ਅਸੀਂ ਵੱਖ-ਵੱਖ ਮੁਲਕਾਂ ਵਿੱਚ ਭਾਰਤੀ ਦੂਤਘਰਾਂ ਦੇ ਸਾਹਮਣੇ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ,ਕਾਰ ਤੇ ਟਰੱਕ ਰੈਲੀਆਂ ਕਰ ਰਹੇ ਹਾਂ ,ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮੱਦਦ ਕਰ ਰਹੇ ਹਾਂ ਤੇ ਵੱਖ -ਵੱਖ ਮੁਲਕਾਂ ਦੇ ਐਮ.ਪੀ.ਨਾਲ ਸੰਪਰਕ ਬਣਾਕੇ ਕਿਸਾਨਾਂ ਦੇ ਹੱਕ ਵਿੱਚ ਭਾਰਤ ਸਰਕਾਰ ਕੋਲ ਦਬਾਅ ਪਾ ਰਹੇ ਹਾਂ ।ਉਨ੍ਹਾਂ ਆਸ ਜਤਾਈ ਕਿ ਸਾਡੀ ਅਪੀਲ ਤੇ ਅਮਲ ਕਰਦਿਆਂ ਕਿਸਾਨ ਭਰਾਵਾਂ ਦਾ ਠੇਕਾ ਇਕ ਸਾਲ ਲਈ ਖਤਮ ਹੋਵੇਗਾ।