ਫਰਾਂਸ (ਸੁਖਵੀਰ ਸਿੰਘ ਸੰਧੂ) ਪੈਰਿਸ ਦੀਆਂ ਉਹ ਥਾਵਾਂ ਜਿਥੇ ਕਿਸੇ ਮੌਕੇ ਪੈਰ ਰੱਖਣ ਲਈ ਥਾਂ ਮਿਲਣੀ ਮੁਸ਼ਕਲ ਹੁੰਦੀ ਸੀ।ਇਸ ਵਕਤ ਕੋਬਿਡ 19 ਕਾਰਨ ਵੀਰਾਨ ਪਈਆਂ ਹਨ।ਕਰੋਨਾਂ ਨਾਂ ਦੀ ਮਹਾਂਮਾਰੀ ਨੇ ਆਈਫਲ ਟਾਵਰ ਦਾ ਵੀ ਲੱਕ ਤੋੜ ਦਿੱਤਾ ਹੈ।ਪ੍ਰਬੰਧਕਾਂ ਨੇ ਟਾਵਰ ਨੂੰ 16 ਦਸੰਬਰ ਤੱਕ ਬੰਦ ਕੀਤਾ ਹੋਇਆ ਸੀ।ਪਰ ਕਰੋਨਾ ਦੇ ਵੱਧ ਰਹੇ ਪ੍ਰਸਾਰ ਕਾਰਨ ਹੁਣ 6 ਜਨਵਰੀ ਤੱਕ ਬੰਦ ਰੱਖਣ ਦੀ ਤਾਕੀਦ ਕੀਤੀ ਹੈ।ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਹਨਾਂ ਨੇ 16 ਦਸੰਬਰ ਤੋਂ 6 ਜਨਵਰੀ ਤੱਕ ਦੀਆਂ ਟਿਕਟਾਂ ਖਰੀਦੀਆਂ ਹੋਈਆਂ ਹਨ।ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣਗੇ।ਲੋਕਾਂ ਦੀ ਆਮਦ ਵਿੱਚ ਸਾਲ 2019 ਨਾਲੋਂ ਇਸ ਸਾਲ 80 ਪ੍ਰਤੀਸ਼ਤ ਕਮੀ ਵੇਖੀ ਗਈ ਹੈ। ਯਿਕਰ ਯੋਗ ਹੈ ਦੋ ਵਾਰ ਲਾਕਡਾਉਨ ਹੋ ਚੁੱਕੇ ਫਰਾਂਸ ਵਿੱਚ ਪਿਛਲੇ 30 ਅਕਤੂਬਰ ਤੋਂ ਮਿਊਜ਼ਮ, ਹਾਲ, ਥੇਟਰ, ਸਿਨੇਮਾ ਅਤੇ ਕੈਫੇ ਰੇਸਟੋਰੈਂਟ ਅਗਲੇ ਹੁਕਮਾਂ ਤੱਕ ਖੁਲਣ ਦੀ ਉਡੀਕ ਵਿੱਚ ਬੰਦ ਪਏ ਹਨ।
