ਸਵਿੱਟਜ਼ਰਲੈਂਡ ਦੀ ਰਾਜਧਾਨੀ ਵਿੱਚ ਭਾਰਤ ਸਰਕਾਰ ਵਿਰੁੱਧ ਭਾਰੀ ਰੋਸ ਮੁਜ਼ਾਹਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੋਦੀ-ਸ਼ਾਹ ਜੋੜੀ ਵੱਲੋਂ ਕਾਰਪੋਰੇਟ ਘਰਾਣਿਆਂ ਕੋਲ ਪੂਰੇ ਭਾਰਤ ਦੇਸ਼ ਦੇ ਕਾਰੋਬਾਰਾਂ ਨੂੰ ਗਹਿਣੇ ਰੱਖਣ ਦੀਆਂ ਦੀਆਂ ਚੱਲ ਰਹੀਆਂ ਕੋਸਿ਼ਸਾਂ ਤਹਿਤ ਹੋਂਦ ਵਿੱਚ ਲਿਆਂਦੇ ਨਵੇਂ 3 ਖੇਤੀ ਕਾਨੂੰਨਾਂ ਦੀ ਦੁਨੀਆਂ ਭਰ ਵਿੱਚ ਨਿਖੇਧੀ ਹੋ ਰਹੀ ਹੈ। ਸਵਿੱਟਜ਼ਲੈਂਡ ਵਿੱਚਲੇ ਕਿਸਾਂਨ-ਮਜ਼ਦੂਰ ਹਿਤੈਸ਼ੀ ਪੰਜਾਬੀਆਂ ਵੱਲੋਂ ਦੇਸ਼ ਦੀ ਰਾਜਧਾਨੀ ਬਰਨ ਵਿਖੇ ਸਵਿੱਸ ਪਾਰਲੀਮੈਂਟ ਅਤੇ ਭਾਰਤੀ ਦੂਤਘਰ ਵਿਚਕਾਰ ਹੈਲਵੀਟੀਆ ਪਲਾਟਜ਼ ਤੇ ਕਿਸਾਨ-ਮਜ਼ਦੂਰ ਮਾਰੂ ਬਿਲਾਂ ਦੇ ਵਿਰੋਧ ਵਿੱਚ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਬਿਆਨ ਜਾਰੀ ਕਰਦਿਆ ਸਰਦਾਰ ਪ੍ਰਿਤਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਦਿੱਲੀ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਮੰਗ ਮੁਤਾਬਕ ਕਾਂਨੂੰਨ ਜਲਦੀ ਵਾਪਸ ਨਾਂ ਲਏ ਗਏ ਤਾਂ ਅਸੀਂ ਰੋਜਾਂਨਾ ਸੰਯੁਕਤ ਰਾਸ਼ਟਰ ਦਫਤਰ ਅੱਗੇ ਵੀ ਧਰਨਾਂ ਦਿਆ ਕਰਾਂਗੇ। ਇਸ ਸਮੇਂ ਹੋਰਨਾਂ ‘ਤੋਂ ਇਲਾਵਾ ਸ: ਮਾਂਨ ਸਿੰਘ, ਬਲਜੀਤ ਸਿੰਘ, ਜੋਰਾਵਰ ਸਿੰਘ, ਕੁਲਜੀਤ ਸਿੰਘ, ਤਰਸੇਮ ਸਿੰਘ, ਕੁਲਦੀਪ ਸਿੰਘ, ਗੁਰਬਚਨ ਸਿੰਘ, ਜਗਦੀਪ ਸਿੰਘ, ਨਰਿੰਦਰ ਸਿੰਘ, ਸਤਵਿੰਦਰ ਸਿੰਘ ਸਿੱਧੂ ਅਤੇ ਗੁਰਮੁੱਖ ਸਿੰਘ ਹੋਰਾਂ ਨੇ ਮੁਜ਼ਾਹਰੇ ਨੂੰ ਕਾਮਯਾਬ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਇੰਡੀਅਨ ਰੈਸਟੋਰੈਂਟ ਨੇ ਸੰਗਤਾਂ ਲਈ ਲੰਗਰ ਦੀ ਸੇਵਾ ਨਿਭਾਈ।

Geef een reactie

Het e-mailadres wordt niet gepubliceerd. Vereiste velden zijn gemarkeerd met *