ਇੰਗਲੈਂਡ ਸਰਕਾਰ ਵੱਲੋਂ ਖਾਲਸਾ ਏਡ ਦਾ ਧੰਨਵਾਦ

ਸੈਂਕੜੇ ਭੁੱਖੇ ਡਰਾਇਵਰਾਂ ਨੁੰ ਛਕਾਇਆ ਸੀ ਲੰਗਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਖਾਲਸਾ ਏਡ ਜਿੱਥੇ ਦਿੱਲੀ ਧਰਨਿਆਂ ਵਿੱਚ ਬੈਠੇ ਕਿਸਾਨਾਂ ਲਈ ਹਰ ਤਰਾਂ ਦੀ ਸਹੂਲਤ ਦੇਣ ਲਈ ਤਤਪਰ ਹੈ ਉੱਥੇ ਹੀ ਖਾਲਸਾ ਏਡ ਦੇ ਵੱਖ-ਵੱਖ ਥਾਵਾਂ ਤੇ ਮਿਸ਼ਨ ਬਾਖੂਬੀ ਚੱਲ ਰਹੇ ਹਨ। ਪਿਛਲੇ ਦਿਨੀ ਇੰਗਲੈਂਡ ‘ਤੋਂ ਫਰਾਂਸ ਅਤੇ ਹੋਰ ਯੂਰਪੀਨ ਦੇਸਾਂ ਨੂੰ ਡੋਵਰ ਬੰਦਰਗਾਹ ਰਾਂਹੀ ਜਾਣ ਵਾਲੇ ਟਰਾਲਿਆਂ ਨੂੰ ਕਰੋਨਾਂ ਟੈਸਟਾਂ ਦੇ ਕਾਰਨ ਇੱਕ ਲੰਮੇ ਜਾਮ ‘ਚ ਫਸ ਜਾਣ ਕਾਰਨ ਕਈ ਦਿਨ ਰਸਤੇ ਵਿੱਚ ਹੀ ਗੁਜਾਰਨੇ ਪਏ। ਜਿਸ ਦੌਰਾਨ ਸੜਕਾਂ ਤੇ ਖੜੇ ਟਰਾਲਿਆਂ ਦੇ ਡਰਾਇਰਾਂ ਕੋਲ ਖਾਣ ਪੀਣ ਦਾ ਰਾਸਣ ਮੁੱਕ ਗਿਆ। ਖਾਲਸਾ ਏਡ ਨੂੰ ਜਾਣਕਾਰੀ ਮਿਲਣ ਤੇ ਉਹਨਾਂ ਨੇ ਨਜਦੀਕੀ ਗੁਰੂਘਰਾਂ ਦੀ ਮੱਦਦ ਨਾਲ ਗਰਮ ਲੰਗਰ ਦੇ ਸੈਂਕੜੇ ਪੈਕਟ ਠੰਡ ਵਿੱਚ ਫਸੇ ਡਰਾਇਵਰਾਂ ਨੂੰ ਛਕਾਏ। ਕੱਲ ਇੰਗਲੈਂਡ ਦੇ ਟਰਾਂਸਪੋਰਟ ਵਿਭਾਗ ਨੇ ਇੱਕ ਪੱਤਰ ਲਿਖ ਸਰਦਾਰ ਰਵੀ ਸਿੰਘ ਅਤੇ ਖਾਲਸਾ ਏਡ ਦਾ ਇਸ ਮੱਦਦ ਲਈ ਧੰਨਵਾਦ ਕੀਤਾ ਹੈ। ਇਹ ਧੰਨਵਾਦ ਪੱਤਰ ਸੋਸ਼ਲ ਮੀਡੀਆ ਤੇ ਜਾਰੀ ਕਰਦਿਆਂ ਸਰਦਾਰ ਰਵੀ ਸਿੰਘ ਨੇ ਇਸ ਧੰਨਵਾਦ ਦਾ ਸਿਹਰਾ ਸੇਵਾਦਾਰਾਂ ਨੂੰ ਦਿੰਦਿਆਂ ਕਿਹਾ ਕਿ ਇਹ ਸਭ ਸੰਗਤ ਅਤੇ ਸੇਵਾਦਾਰਾਂ ਦੇ ਸਹਿਯੋਗ ਸਦਕਾ ਹੀ ਹੈ ਕਿ ਦੁਨੀਆਂ ਵਿੱਚ ਸਿੱਖ ਧਰਮ ਸਤਿਕਾਰ ਹੋਰ ਵਧ ਰਿਹਾ ਹੈ।
ਜਿਕਰਯੋਗ ਹੈ ਕਿ ਭਾਈ ਰਵੀ ਸਿੰਘ ਅਤੇ ਟੀਮ ਪਿਛਲੇ 20 ਸਾਲਾਂ ‘ਤੋਂ ਦੁਨੀਆਂ ਭਰ ਵਿੱਚ ਸੇਵਾ ਕਰ ਰਹੇ ਹਨ ਖਾਸ ਕਰ ਉਹਨਾਂ ਦੇਸਾਂ ਵਿੱਚ ਜਿੱਥੇ ਭਿਆਨਕ ਯੁੱਧ ਚੱਲ ਰਹੇ ਹਨ ਜਾਂ ਕੁਦਰਤੀ ਆਫਤਾਂ ਕਾਰਨ ਲੋਕਾਂ ਦੀ ਬਹੁਤ ਮੰਦੀ ਹਾਲਤ ਹੈ। ਭਾਈ ਰਵੀ ਸਿੰਘ ਹੁਣ ਤੱਕ ਅਲਬਾਨੀਆਂ, ਯੋਗੋਸਲਾਵੀਆ, ਹੈਆਤੀ, ਅਫਰੀਕਾ, ਸੀਰੀਆ, ਇਰਾਕ, ਇੰਡੋਨੇਸ਼ੀਆ, ਕੇਰਲਾ, ਅਸਾਮ, ਨਿਪਾਲ, ਗਰੀਸ, ਯੇਮਨ ਅਤੇ ਬੰਗਲਾਦੇਸ਼ ਵਰਗੇ ਦੇਸਾਂ ਵਿੱਚ ਅਪਣੀਆਂ ਸੇਵਾਵਾਂ ਦਿੰਦੇ ਹੋਏ ਸਿੱਖਾਂ ਦੇ ਵੰਡ ਛਕਣ ਦਾ ਸੰਦੇਸ਼ ਬਾਖੂਬੀ ਨਿਭਾ ਰਹੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *